11 ਸਾਲਾਂ ਮਗਰੋਂ ਅਦਾਕਾਰਾ ਨੀਰੂ ਬਾਜਵਾ ਦੀ ਬਾਲੀਵੁੱਡ 'ਚ ਐਂਟਰੀ! ਇਸ ਫ਼ਿਲਮ 'ਚ ਨਿਭਾਏਗੀ ਅਹਿਮ ਭੂਮਿਕਾ

Friday, Aug 09, 2024 - 05:41 PM (IST)

11 ਸਾਲਾਂ ਮਗਰੋਂ ਅਦਾਕਾਰਾ ਨੀਰੂ ਬਾਜਵਾ ਦੀ ਬਾਲੀਵੁੱਡ 'ਚ ਐਂਟਰੀ! ਇਸ ਫ਼ਿਲਮ 'ਚ ਨਿਭਾਏਗੀ ਅਹਿਮ ਭੂਮਿਕਾ

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦੀ ਸਟਾਰ ਅਦਾਕਾਰਾ ਅਤੇ ਉੱਚ-ਕੋਟੀ ਨਿਰਮਾਤਰੀ ਵਜੋਂ ਭੱਲ ਸਥਾਪਿਤ ਕਰ ਚੁੱਕੀ ਨੀਰੂ ਬਾਜਵਾ ਨੂੰ ਬਾਲੀਵੁੱਡ 'ਚ ਇੱਕ ਮੇਜਰ ਬ੍ਰੇਕ ਹਾਸਲ ਹੋਇਆ ਹੈ, ਜੋ ਬਾਲੀਵੁੱਡ ਸਟਾਰ ਅਜੇ ਦੇਵਗਨ ਵੱਲੋਂ ਨਿਰਮਿਤ ਕੀਤੀ ਜਾ ਰਹੀ 'ਸੰਨ ਆਫ ਸਰਦਾਰ 2' 'ਚ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੀ ਹੈ, ਜਿਸ ਦੀ ਇਸ ਪਹਿਲੀ ਹਿੰਦੀ ਫ਼ਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ, ਜਿਨ੍ਹਾਂ ਨਾਲ ਇਸ ਅਦਾਕਾਰਾ ਦੀ ਸਿਨੇਮਾ ਟਿਊਨਿੰਗ ਬੇਮਿਸਾਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਗਾਇਕ ਜੌਰਡਨ ਸੰਧੂ ਨੂੰ ਸਵੇਰੇ ਉੱਠਦੇ ਹੀ ਇਸ ਚੀਜ਼ ਤੋਂ ਲੱਗਦੈ ਬਹੁਤ ਡਰ

'ਜੀਓ ਸਟੂਡਿਓਜ਼', 'ਦੇਵਗਨ ਫਿਲਮਜ਼' ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ ਸੁਯੰਕਤ ਰੂਪ 'ਚ ਨਿਰਮਿਤ ਕੀਤੀ ਜਾ ਰਹੀ ਉਕਤ ਕਾਮੇਡੀ ਡ੍ਰਾਮੈਟਿਕ ਫ਼ਿਲਮ ਦਾ ਨਿਰਮਾਣ ਅਜੇ ਦੇਵਗਨ, ਕੁਮਾਰ ਮੰਗਤ ਪਾਠਕ, ਜਯੋਤੀ ਦੇਸ਼ਪਾਂਡੇ, ਐਨ ਆਰ ਪਚੀਸੀਆ ਅਤੇ ਪ੍ਰਵੀਨ ਤਲਰੇਜਾ ਕਰ ਰਹੇ ਹਨ, ਜਿਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਸਕਾਟਲੈਂਡ ਵਿਖੇ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਅਦਾਕਾਰਾ ਨੀਰੂ ਬਾਜਵਾ ਫਿਲਹਾਲ ਇਸ ਸ਼ੈਡਿਊਲ ਦੇ ਪਹਿਲੇ ਪੜਾਅ ਹਿੱਸਾ ਨਹੀਂ ਬਣੀ ਪਰ ਸੰਭਾਵਨਾ ਹੈ ਕਿ ਉਹ ਕਿਸੇ ਵੀ ਸਮੇਂ ਕਰੂ ਨੂੰ ਜੁਆਇੰਨ ਕਰ ਸਕਦੀ ਹੈ।

ਹਾਲ ਫਿਲਹਾਲ ਬਤੌਰ ਨਿਰਮਾਤਰੀ ਅਤੇ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਕਈ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਅਤੇ ਪ੍ਰੀ-ਪ੍ਰੋਡੋਕਸ਼ਨ ਕਾਰਜਾਂ ਵਿੱਚ ਵੀ ਕਾਫ਼ੀ ਮਸ਼ਰੂਫ ਨਜ਼ਰ ਆ ਰਹੀ ਹੈ, ਜਿੰਨ੍ਹਾਂ ਵੱਲੋਂ ਬੀਤੇ ਦਿਨੀਂ ਹੀ ਅਪਣੇ ਹੋਮ ਪ੍ਰੋਡੋਕਸ਼ਨ ਦੀਆਂ ਫਿਲਮਾਂ 'ਵਾਹ ਨੀ ਪੰਜਾਬਣੇ' ਅਤੇ 'ਸ਼ੁਕਰਾਨਾ' ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਨੂੰ ਕ੍ਰਮਵਾਰ ਉਦੈ ਪ੍ਰਤਾਪ ਸਿੰਘ ਅਤੇ ਸਿਮਰਜੀਤ ਸਿੰਘ ਨਿਰਦੇਸ਼ਿਤ ਕਰਨਗੇ।

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਹੋਰ ਹੋਮ ਪ੍ਰੋਡੋਕਸ਼ਨ ਪੰਜਾਬੀ ਫ਼ਿਲਮ ਵੀ ਨਿਰਮਾਣ ਅਧੀਨ ਪੜਾਅ 'ਚ ਹੈ, ਜਿਸ ਦੇ ਟਾਈਟਲ ਨੂੰ ਹਾਲ ਦੀ ਘੜੀ ਰਿਵੀਲ ਨਹੀਂ ਕੀਤਾ ਗਿਆ। ਸਾਲ 2010 'ਚ ਰਿਲੀਜ਼ ਹੋਈ ਵਿਵੇਕ ਓਬਰਾਏ ਦੀ ਐਕਸ਼ਨ ਥ੍ਰਿਲਰ 'ਪ੍ਰਿੰਸ', 2011 'ਚ ਸਾਹਮਣੇ ਆਈ ਕੰਗਨਾ ਰਣੌਤ ਦੀ 'ਮਿਲੇ ਨਾ ਮਿਲੇ ਹਮ', ਸਾਲ 2013 'ਚ ਆਈ ਅਕਸ਼ੈ ਕੁਮਾਰ ਸਟਾਰਰ ਕ੍ਰਾਈਮ ਥ੍ਰਿਲਰ 'ਸਪੈਸ਼ਲ 26' 'ਚ ਸਪੋਰਟਿੰਗ ਕਿਰਦਾਰ ਅਦਾ ਕਰ ਚੁੱਕੀ ਨੀਰੂ ਬਾਜਵਾ 11 ਸਾਲਾਂ ਦੇ ਲੰਮੇਂ ਵਕਫ਼ੇ ਬਾਅਦ ਕਿਸੇ ਹਿੰਦੀ ਫ਼ਿਲਮ ਦਾ ਹਿੱਸਾ ਬਣਨ ਜਾ ਰਹੀ ਹੈ, ਜੋ ਉਨ੍ਹਾਂ ਦੀ ਹਿੰਦੀ ਸਿਨੇਮਾ 'ਚ ਸ਼ਾਨਦਾਰ ਵਾਪਸੀ 'ਚ ਵੀ ਅਹਿਮ ਭੂਮਿਕਾ ਨਿਭਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News