ਅਦਾਕਾਰਾ ਨੀਰੂ ਬਾਜਵਾ ਨੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਜੋ ਬਣੀਆਂ ਖਿੱਚ ਦਾ ਕੇਂਦਰ

11/04/2022 11:59:07 AM

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਹਾਲ ਹੀ 'ਚ ਨੀਰੂ ਬਾਜਵਾ ਦੀ ਭੈਣ ਰੁਬਿਨਾ ਬਾਜਵਾ ਦਾ ਵਿਆਹ ਹੋਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।

PunjabKesari

ਨੀਰੂ ਬਾਜਵਾ ਵੱਲੋਂ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸ਼ਕ ਵੀ ਬੇਹੱਦ ਪਸੰਦ ਕਰ ਰਹੇ ਹਨ। ਨੀਰੂ ਬਾਜਵਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੇਖ ਸਾਫ਼ ਹੋ ਗਿਆ ਹੈ ਕਿ ਇੰਨ੍ਹੀ ਦਿਨੀਂ ਕੰਮ ਤੋਂ ਦੂਰੀ ਬਣਾ ਕੇ ਉਹ ਪਰਿਵਾਰ ਨੂੰ ਪੂਰਾ ਸਮਾਂ ਦੇ ਰਹੀ ਹੈ।

PunjabKesari

ਦੱਸ ਦਈਏ ਕਿ ਰੁਬਿਨਾ ਬਾਜਵਾ ਦਾ ਵਿਆਹ 26 ਅਕਤੂਬਰ ਨੂੰ ਗੁਰਬਖਸ਼ ਸਿੰਘ ਚਾਹਲ ਨਾਲ ਹੋਇਆ ਸੀ। ਨੀਰੂ ਬਾਜਵਾ ਨੇ ਆਪਣੀ ਭੈਣ ਅਤੇ ਅਦਾਕਾਰਾ ਰੁਬਿਨਾ ਬਾਜਵਾ ਦੇ ਵਿਆਹ ਦਾ ਆਨੰਦ ਲਿਆ।

PunjabKesari

ਇਸ ਦੌਰਾਨ ਦੀਆਂ ਕਈ ਤਸਵੀਰਾਂ ਨੀਰੂ ਬਾਜਵਾ ਵੱਲੋਂ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਗਈਆ ਸਨ।

PunjabKesari

ਇਸ ਮੌਕੇ ਨੀਰੂ ਬਾਜਵਾ ਨੇ ਵਿਆਹ ਦੇ ਹਰ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਰੁਬਿਨਾ ਬਾਜਵਾ ਦੇ ਵਿਆਹ 'ਚ ਨੀਰੂ ਬਾਜਵਾ ਨੇ ਆਪਣੀ ਖੂਬਸੂਰਤੀ, ਡਰੈਸਿੰਗ ਸੈਂਸ ਤੇ ਸਟਾਇਲ ਨਾਲ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ।

PunjabKesari

ਨੀਰੂ ਬਾਜਵਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਹਾਲ ਹੀ 'ਚ ਪੰਜਾਬੀ ਫ਼ਿਲਮ 'ਲੌਂਗ ਲਾਚੀ 2', 'ਮਾਂ ਦਾ ਲਾਡਲਾ' ਅਤੇ 'ਕ੍ਰਿਮੀਨਲ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆਈ ਸੀ।

PunjabKesari

ਇਸ ਦੇ ਨਾਲ-ਨਾਲ ਨੀਰੂ ਬਾਜਵਾ 'ਚੱਲ ਜਿੰਦੀਏ' ਫ਼ਿਲਮ 'ਚ ਵੀ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਅਗਲੇ ਸਾਲ ਯਾਨੀਕਿ 2023 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।   

PunjabKesari

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News