ਹਿਮਾਂਸ਼ੀ ਖੁਰਾਣਾ ਨੂੰ ਮੁੜ ਵੱਡਾ ਝਟਕਾ, ਆਸਿਮ ਰਿਆਜ਼ ਨੇ ਕਰ 'ਤਾ ਇਹ ਕਾਂਡ

Friday, Nov 29, 2024 - 05:13 PM (IST)

ਹਿਮਾਂਸ਼ੀ ਖੁਰਾਣਾ ਨੂੰ ਮੁੜ ਵੱਡਾ ਝਟਕਾ, ਆਸਿਮ ਰਿਆਜ਼ ਨੇ ਕਰ 'ਤਾ ਇਹ ਕਾਂਡ

ਐਂਟਰਟੇਨਮੈਂਟ ਡੈਸਕ - ਆਸਿਮ ਰਿਆਜ਼ ਨੂੰ 'ਬਿੱਗ ਬੌਸ 13' ਤੋਂ ਕਾਫੀ ਪਛਾਣ ਮਿਲੀ। ਸਲਮਾਨ ਖ਼ਾਨ ਦੇ ਵਿਵਾਦਿਤ ਸ਼ੋਅ 'ਚ ਹਜ਼ਾਰਾਂ ਦੀ ਗਿਣਤੀ 'ਚ ਫੈਨ ਫਾਲੋਇੰਗ ਨਾਲ ਐਂਟਰੀ ਕਰਨ ਵਾਲੇ ਆਸਿਮ ਰਿਆਜ਼ ਜਦੋਂ ਸ਼ੋਅ 'ਚੋਂ ਟਾਪ 2 ਮੁਕਾਬਲੇਬਾਜ਼ ਦੇ ਰੂਪ 'ਚ ਬਾਹਰ ਆਏ ਤਾਂ ਉਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲਿਆ। ਸਾਲ 2019 'ਚ ਇਸ ਵਿਵਾਦਿਤ ਸ਼ੋਅ 'ਚ ਉਸ ਦੀ ਮੁਲਾਕਾਤ ਹਿਮਾਂਸ਼ੀ ਖੁਰਾਣਾ ਨਾਲ ਹੋਈ ਸੀ। ਉਹ ਵਾਈਲਡ ਕਾਰਡ ਐਂਟਰੀ ਦੇ ਤੌਰ 'ਤੇ ਸ਼ੋਅ 'ਚ ਆਈ ਸੀ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਦੋਹਾਂ ਨੇ ਕਈ ਮਿਊਜ਼ਿਕ ਵੀਡੀਓਜ਼ 'ਚ ਇਕੱਠੇ ਕੰਮ ਕੀਤਾ। ਹਾਲਾਂਕਿ 4 ਸਾਲ ਬਾਅਦ ਧਰਮ ਦੇ ਮਤਭੇਦ ਕਾਰਨ ਦੋਵੇਂ ਟੁੱਟ ਗਏ। ਹੁਣ ਹਾਲ ਹੀ 'ਚ ਆਸਿਮ ਰਿਆਜ਼ ਨੇ ਹਿਮਾਂਸ਼ੀ ਖੁਰਾਣਾ ਦੇ ਜਨਮਦਿਨ 'ਤੇ ਅਜਿਹੀ ਪੋਸਟ ਕੀਤੀ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ।

PunjabKesari

ਹਿਮਾਂਸ਼ੀ ਨੇ 27 ਨਵੰਬਰ ਨੂੰ ਆਪਣਾ 31ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਦੌਰਾਨ ਉਸ ਦੇ ਸਾਬਕਾ ਬੁਆਏਫ੍ਰੈਂਡ ਆਸਿਮ ਰਿਆਜ਼ ਨੇ ਇਕ ਪੋਸਟ ਸ਼ੇਅਰ ਕੀਤੀ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਆਸਿਮ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਕਸ਼ਮੀਰ 'ਚ ਸਮਾਂ ਬਿਤਾਉਂਦੇ ਹੋਏ 2 ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਹਾਊਸ ਬੋਟ 'ਚ ਬੈਠੇ ਹਨ। ਦੋਵੇਂ ਤਸਵੀਰਾਂ 'ਚ ਉਸ ਨੇ ਮੂੰਹ 'ਤੇ ਰੁਮਾਲ ਬੰਨ੍ਹਿਆ ਹੋਇਆ ਹੈ ਅਤੇ ਕੈਮਰੇ ਲਈ ਪੋਜ਼ ਦੇ ਰਿਹਾ ਹੈ।

PunjabKesari

ਹਾਲਾਂਕਿ ਆਸਿਮ ਤੋਂ ਵੀ ਜ਼ਿਆਦਾ ਉਸ ਦੇ ਪਿੱਛੇ ਬੈਠੀ ਕੁੜੀ ਦੀਆਂ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦੂਜੇ ਪਾਸੇ ਮੂੰਹ ਹੋਣ ਕਾਰਨ ਲੜਕੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਤਸਵੀਰ ਨੂੰ ਦੇਖ ਕੇ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਆਸਿਮ ਰਿਆਜ਼ ਦੀ ਨਵੀਂ ਗਰਲਫਰੈਂਡ ਹੈ। ਅਜਿਹਾ ਹੈ ਜਾਂ ਨਹੀਂ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ।

PunjabKesari

ਇਸ ਤਸਵੀਰ 'ਤੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਜ਼ਾਹਰ ਕਰ ਰਹੇ ਹਨ। ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, ''ਆਖਿਰ ਆਸਿਮ ਰਿਆਜ਼ ਅੱਗੇ ਵਧ ਗਏ''। ਇਕ ਹੋਰ ਯੂਜ਼ਰ ਨੇ ਲਿਖਿਆ, ''ਭਾਬੀ ਮੇਰੇ ਨਾਲ ਹੈ''। ਇੱਕ ਹੋਰ ਯੂਜ਼ਰ ਨੇ ਲਿਖਿਆ, "ਆਓ ਸਾਰੇ ਭਾਬੀ ਦਾ ਸਵਾਗਤ ਕਰੀਏ।"

PunjabKesari
ਇਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, "ਜਿਸ ਲੜਕੇ ਲਈ ਹਿਮਾਂਸ਼ੀ ਖੁਰਾਣਾ ਨੇ 9 ਸਾਲ ਦਾ ਆਪਣਾ ਰਿਸ਼ਤਾ ਖਤਰੇ 'ਚ ਪਾਇਆ, ਉਸ ਵਿਅਕਤੀ ਨੂੰ ਅੱਗੇ ਵਧਣ 'ਚ ਕੋਈ ਸਮਾਂ ਨਹੀਂ ਲੱਗਾ। ਵਾਹ, ਕੀ ਗੱਲ ਹੈ।" ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਸਿਮ ਰਿਆਜ਼ ਨੇ ਕਿਸੇ ਮਿਸਟਰੀ ਗਰਲ ਨਾਲ ਤਸਵੀਰ ਸ਼ੇਅਰ ਕੀਤੀ ਹੋਵੇ।

PunjabKesari

ਕੁਝ ਮਹੀਨੇ ਪਹਿਲਾਂ ਉਸ ਨੇ ਆਪਣੀ ਇੰਸਟਾ ਸਟੋਰੀ 'ਤੇ ਮਿਸਟਰੀ ਗਰਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ। 'ਬਿੱਗ ਬੌਸ 13'  ਤੋਂ ਬਾਅਦ ਆਸਿਮ ਨੂੰ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ' ਸੀਜ਼ਨ 14 'ਚ ਦੇਖਿਆ ਗਿਆ ਸੀ।


author

sunita

Content Editor

Related News