ਅਦਾਕਾਰ ਜਗਜੀਤ ਸੰਧੂ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਜਾਣ ਬਾਗੋ ਬਾਗ ਹੋਣਗੇ ਫੈਨਜ਼

Monday, Aug 12, 2024 - 05:17 PM (IST)

ਅਦਾਕਾਰ ਜਗਜੀਤ ਸੰਧੂ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਜਾਣ ਬਾਗੋ ਬਾਗ ਹੋਣਗੇ ਫੈਨਜ਼

ਚੰਡੀਗੜ੍ਹ : ਪੰਜਾਬੀ ਸਿਨੇਮਾ ਦੇ ਵਰਸਟਾਈਲ ਅਤੇ ਮੋਹਰੀ ਕਤਾਰ ਐਕਟਰਜ਼ ਵਿਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਜਗਜੀਤ ਸੰਧੂ, ਜੋ ਸ਼ੁਰੂ ਹੋਣ ਜਾ ਰਹੀ ਪੰਜਾਬੀ ਫਿਲਮ 'ਚੋਰ ਦਿਲ' ਵਿਚ ਲੀਡਿੰਗ ਕਿਰਦਾਰ ਨਿਭਾਉਣ ਜਾ ਰਹੇ ਹਨ, ਜਿਨ੍ਹਾਂ ਦੀ ਇਸ ਇੱਕ ਹੋਰ ਅਲਹਦਾ ਕੰਟੈਂਟ ਅਧਾਰਿਤ ਫਿਲਮ ਦਾ ਨਿਰਦੇਸ਼ਨ ਜੰਗਵੀਰ ਸਿੰਘ ਕਰਨਗੇ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਅਪਣੀ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਸ਼ਾਹਰੁਖ਼ ਦੇ ਛੋਟੇ ਪੁੱਤਰ ਅਬਰਾਮ ਦੀ ਬਾਲੀਵੁੱਡ 'ਚ ਐਂਟਰੀ, ਇਸ ਫ਼ਿਲਮ 'ਚ ਆਉਣਗੇ ਨਜ਼ਰ

'ਮਿਲੀਨੀਅਸ ਸਟੈਪਸ ਫਿਲਮਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਅਤੇ 'ਰੰਧਾਵਾ ਬ੍ਰੋਜ ਦੀ ਐਸੋਸੀਏਸ਼ਨ' ਅਧੀਨ ਪੇਸ਼ ਕੀਤੀ ਜਾ ਰਹੀ ਇਸ ਕਾਮੇਡੀ-ਡਰਾਮਾ ਫਿਲਮ ਵਿਚ ਜਗਜੀਤ ਸੰਧੂ ਲੀਡ ਰੋਲ ਅਦਾ ਕਰ ਰਹੇ ਹਨ, ਜਿਨ੍ਹਾਂ ਤੋਂ ਇਲਾਵਾ ਰਾਣਾ ਜੰਗ ਬਹਾਦਰ, ਵਿੱਕੀ ਕੋਦੂ, ਅਮਜਦ ਰਾਣਾ, ਫਿਦਾ ਗਿੱਲ, ਰਵਿੰਦਰ ਮੰਡ, ਦਮਨ ਸਿੱਧੂ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿਚ ਵਿਖਾਈ ਦੇਣਗੇ। ਹਾਲ ਹੀ ਵਿਚ ਰਿਲੀਜ਼ ਹੋਈ 'ਭੋਲੇ ਓਏ ਭੋਲੇ' ਵਿਚ ਨਿਭਾਈ ਪ੍ਰਭਾਵੀ ਅਤੇ ਨਿਵੇਕਲੀ ਭੂਮਿਕਾ ਨੂੰ ਲੈ ਕੇ ਵੀ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਅਦਾਕਾਰਾ ਜਗਜੀਤ ਸੰਧੂ, ਜੋ ਬਹੁਤ ਥੋੜ੍ਹੇ ਜਿਹੇ ਸਮੇਂ ਵਿਚ ਹੀ ਸਿਨੇਮਾ ਖੇਤਰ ਵਿਚ ਅਪਣੀ ਨਾਯਾਬ ਅਦਾਕਾਰੀ ਕਲਾ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਹਨ।

ਮੂਲ ਰੂਪ ਵਿਚ ਜ਼ਿਲ੍ਹਾਂ ਫਤਿਹਗੜ੍ਹ ਸਾਹਿਬ ਨਾਲ ਸੰਬੰਧਤ ਅਦਾਕਾਰ ਜਗਜੀਤ ਸੰਧੂ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿਚ ਵੀ ਅਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ, ਜਿਨ੍ਹਾਂ ਨੂੰ ਮੁੰਬਈ ਗਲਿਆਰਿਆਂ ਵਿਚ ਪਛਾਣ ਅਤੇ ਰੁਤਬਾ ਦੇਣ ਵਿਚ ਉਨ੍ਹਾਂ ਦੀ ਨੈੱਟਫਲਿਕਸ 'ਤੇ ਆਨ ਸਟਰੀਮ ਹੋਈ ਥ੍ਰਿਲਰ ਸੀਰੀਜ਼ 'ਪਤਾਲ ਲੋਕ' ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵਿਚ ਬਾਲੀਵੁੱਡ ਦੇ ਨਾਮਵਰ ਐਕਟਰਜ਼ ਵਿਚ ਅਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਾਈਮ ਵੀਡੀਓ ਨੇ ਕੀਤਾ ‘ਫਾਲੋ ਕਰ ਲੋ ਯਾਰ’ ਦੇ ਲਾਂਚ ਦਾ ਐਲਾਨ

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੁਣ ਤੱਕ ਕੀਤੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿਚ 'ਰੌਕੀ ਮੈਂਟਲ', 'ਕਿੱਸਾ ਪੰਜਾਬ', 'ਰੰਗ ਪੰਜਾਬ', 'ਮਿੱਟੀ', 'ਪਲੀਜ਼ ਕਿਲ ਮੀਟ, 'ਸੁਫਨਾ', 'ਕਾਕਾ ਜੀ', 'ਸੱਜਣ ਸਿੰਘ ਰੰਗਰੂਟ', 'ਰੱਬ ਦਾ ਰੇਡਿਓ', 'ਰੱਬ ਦਾ ਰੇਡਿਓ 2', 'ਡਾਕੂਆਂ ਦਾ ਮੁੰਡਾ', 'ਛੜਾ' ਸ਼ੁਮਾਰ ਰਹੀਆਂ ਹਨ, ਜਿਨ੍ਹਾਂ ਨੇ ਉਸ ਦੀ ਸਿਨੇਮਾ ਸਥਿਤੀ ਨੂੰ ਮਜ਼ਬੂਤ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News