''ਤੁਣਕਾ ਤੁਣਕਾ'' ਦੀ ਸਫ਼ਲਤਾ ਤੋਂ ਬਾਅਦ ਹਰਦੀਪ ਗਰੇਵਾਲ ਵਲੋਂ ਅਗਲੇ ਪ੍ਰਾਜੈਕਟ ਦਾ ਐਲਾਨ, ਸਾਂਝੀ ਕੀਤੀ ਪਹਿਲੀ ਝਲਕ

Thursday, Aug 19, 2021 - 05:47 PM (IST)

''ਤੁਣਕਾ ਤੁਣਕਾ'' ਦੀ ਸਫ਼ਲਤਾ ਤੋਂ ਬਾਅਦ ਹਰਦੀਪ ਗਰੇਵਾਲ ਵਲੋਂ ਅਗਲੇ ਪ੍ਰਾਜੈਕਟ ਦਾ ਐਲਾਨ, ਸਾਂਝੀ ਕੀਤੀ ਪਹਿਲੀ ਝਲਕ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਹਰਦੀਪ ਗਰੇਵਾਲ ਇੰਨੀਂ ਦਿਨੀਂ ਆਪਣੀ ਡੈਬਿਊ ਫ਼ਿਲਮ 'ਤੁਣਕਾ-ਤੁਣਕਾ' ਕਾਰਨ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਇਸ ਦਰਮਿਆਨ ਗਾਇਕ ਹਰਦੀਪ ਗਰੇਵਾਲ ਆਪਣਾ ਨਵਾਂ ਟਰੈਕ ਵੀ ਲੈ ਕੇ ਆ ਰਹੇ ਹਨ। ਜੀ ਹਾਂ ਉਹ 'ਰਕਾਨ' ਟਾਈਟਲ ਹੇਠ ਚੱਕਵੀਂ ਬੀਟ ਵਾਲਾ ਗੀਤ ਲੈ ਕੇ ਆ ਰਹੇ ਹਨ। ਫ਼ਿਲਹਾਲ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ।

ਇਸ ਗੀਤ ਦੇ ਬੋਲ ਖ਼ੁਦ ਹਰਦੀਪ ਗਰੇਵਾਲ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ Yeah Proof ਵਲੋਂ ਤਿਆਰ ਕੀਤਾ ਗਿਆ ਹੈ। ਹੈਰੀ ਰਾਏ ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ 'ਚ ਖ਼ੁਦ ਹਰਦੀਪ ਗਰੇਵਾਲ ਤੇ ਫੀਮੇਲ ਮਾਡਲ ਲਵ ਗਿੱਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਗੀਤ ਦੇ ਟੀਜ਼ਰ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਬਹੁਤ ਜਲਦ ਇਹ ਪੂਰਾ ਗੀਤ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ।

ਜੇ ਗੱਲ ਕਰੀਏ ਹਰਦੀਪ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਨਜ ਕਰ ਚੁੱਕੇ ਹਨ। 'ਜੁੱਤੀ ਝਾੜ ਕੇ', 'ਮੋੜ ਸਕਦਾ', 'ਠੋਕਰ', 'ਬੁਲੰਦੀਆਂ', 'ਪੈਸੇ', 'ਪਲੈਟੀਨਮ', 'ਖਰੇ ਬੰਦੇ', '40 ਕਿੱਲੇ', 'ਉਡਾਰੀ', 'ਪੁੱਤ ਜ਼ਿਮੀਂਦਾਰ ਦਾ' ਵਰਗੇ ਕਈ ਗੀਤਾਂ ਨਾਲ ਹਰਦੀਪ ਗਰੇਵਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।  


author

sunita

Content Editor

Related News