ਗੁਰੂ ਰੰਧਾਵਾ ਦੀ ਫਿਲਮ ‘ਸ਼ਾਹਕੋਟ’ ਦਾ ਡੱਟ ਕੇ ਕਰਾਂਗੇ ਵਿਰੋਧ : ਰਾਜੀਵ ਬੱਬਰ

Friday, Oct 04, 2024 - 12:34 PM (IST)

ਪਟਿਆਲਾ (ਰਾਜੇਸ਼) - ਸ਼ਿਵਸੈਨਾ ਹਿੰਦੂ ਟਕਸਾਲੀ ਦੇ ਰਾਸ਼ਟਰੀ ਧਰਮ ਪ੍ਰਚਾਰਕ ਰਾਜੀਵ ਬੱਬਰ ਨੇ ਕਿਹਾ ਕਿ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਦੀ ਫਿਲਮ ‘ਸ਼ਾਹਕੋਟ’ ਦਾ ਉਨ੍ਹਾਂ ਦੇ ਸੰਗਠਨ ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ। ਬੱਬਰ ਨੇ ਕਿਹਾ ਕਿ ਫਿਲਮ ’ਚ ਪਾਕਿਸਤਾਨ ਦਾ ਸਮਰਥਨ ਕੀਤਾ ਗਿਆ ਹੈ, ਜੋ ਕਿ ਬਰਦਾਸ਼ਤਯੋਗ ਨਹੀਂ ਹੈ। ਪਾਕਿਸਤਾਨ ਸਾਡਾ ਦੁਸ਼ਮਣ ਦੇਸ਼ ਹੈ ਅਤੇ ਹਮੇਸ਼ਾ ਭਾਰਤ ਦੇ ਖਿਲਾਫ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਪੰਜਾਬ ’ਚ ਅੱਤਵਾਦ, ਵੱਖਵਾਦ ਅਤੇ ਨਸ਼ਿਆਂ ਫੈਲਾਉਣ ’ਚ ਪਾਕਿਸਤਾਨ ਦਾ ਹੀ ਹੱਥ ਹੈ। ਅਜਿਹੇ ’ਚ ਜੇਕਰ ਕਿਸੇ ਭਾਰਤੀ ਫਿਲਮ ’ਚ ਦੁਸ਼ਮਣ ਦੇਸ਼ ਪਾਕਿਸਤਾਨ ਦਾ ਗੁਣਗਾਨ ਕੀਤਾ ਜਾਵੇਗਾ ਤਾਂ ਸ਼ਿਵਸੈਨਾ ਹਿੰਦੂ ਟਕਸਾਲੀ ਉਸ ਦਾ ਡੱਟ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ 4 ਅਕਤੂਬਰ ਨੂੰ ਸਿਨੇਮਾਘਰਾਂ ’ਚ ਜਾ ਕੇ ਫਿਲਮ ਦਾ ਵਿਰੋਧ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਹਿਨਾ ਖ਼ਾਨ ਦਾ ਇਹ ਕਦਮ ਮਾਪਿਆ 'ਤੇ ਪਿਆ ਭਾਰੀ, ਰਿਸ਼ਤੇਦਾਰਾਂ ਨੇ ਵੀ ਮੋੜ ਲਿਆ ਮੂੰਹ

ਦੱਸ ਦੇਈਏ ਕਿ ਗੁਰੂ ਰੰਧਾਵਾ ਦੀ ਪਹਿਲੀ ਫ਼ਿਲਮ ‘ਸ਼ਾਹਕੋਟ’ ਹੈ। ਫ਼ਿਲਮ ਦਾ ਟ੍ਰੇਲਰ 30 ਸਤੰਬਰ ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਟ੍ਰੇਲਰ ’ਚ ਕੁਝ ਅਜਿਹੇ ਸੀਨ ਦਿਖਾਏ ਗਏ ਹਨ, ਜਿਨ੍ਹਾਂ ਨੂੰ ਵੇਖ ਕੇ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਇਹ ਫ਼ਿਲਮ 4 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ‘ਸ਼ਾਹਕੋਟ’ ’ਤੇ ਦੋਸ਼ ਹੈ ਕਿ ਇਸ ’ਚ ਪਾਕਿਸਤਾਨ ਦੀ ਹਮਾਇਤ ਕੀਤੀ ਗਈ ਹੈ। ਇਸ ਕਾਰਨ ਫ਼ਿਲਮ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News