ਪ੍ਰਸਿੱਧ ਅਦਾਕਾਰ ਗੁੱਗੂ ਗਿੱਲ ਦਾ ਪੁੱਤਰ ਗੁਰਜੋਤ ਬੱਝਿਆ ਵਿਆਹ ਦੇ ਬੰਧਨ ''ਚ, ਵੇਖੋ ਖ਼ੂਬਸੂਰਤ ਤਸਵੀਰਾਂ

Friday, Dec 09, 2022 - 05:34 PM (IST)

ਪ੍ਰਸਿੱਧ ਅਦਾਕਾਰ ਗੁੱਗੂ ਗਿੱਲ ਦਾ ਪੁੱਤਰ ਗੁਰਜੋਤ ਬੱਝਿਆ ਵਿਆਹ ਦੇ ਬੰਧਨ ''ਚ, ਵੇਖੋ ਖ਼ੂਬਸੂਰਤ ਤਸਵੀਰਾਂ

ਜਲੰਧਰ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੀ ਸ਼ਾਨ ਬਣੇ ਗੁੱਗੂ ਗਿੱਲ ਦੇ ਘਰ ਇੰਨੀਂ ਦਿਨੀਂ ਖ਼ੂਬ ਰੌਣਕਾਂ ਲੱਗੀਆਂ ਹੋਈਆਂ ਹਨ। ਦਰਅਸਲ, ਉਨ੍ਹਾਂ ਦੇ ਲਾਡਲੇ ਪੁੱਤਰ ਗੁਰਜੋਤ ਗਿੱਲ ਦਾ ਵਿਆਹ ਹੈ। ਇਸ ਦੌਰਾਨ ਉਨ੍ਹਾਂ ਦੇ ਘਰ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੇ ਕਈ ਕਲਾਕਾਰਾਂ ਦਾ ਆਉਣਾ-ਜਾਣਾ ਲੱਗਿਆ ਹੋਇਆ ਹੈ। 

PunjabKesari

ਵਿਆਹ ਦੀਆਂ ਰਸਮਾਂ ਦੌਰਾਨ ਦਾ ਖ਼ੂਬਸੂਰਤ ਵੀਡੀਓ -

ਦੱਸ ਦਈਏ ਕਿ ਹਾਲ ਹੀ 'ਚ ਗੱਗੂ ਗਿੱਲ ਦਾ ਪੁੱਤਰ ਵਿਆਹ ਦੇ ਬੰਧਨ 'ਚ ਬੱਝੇ ਹਨ, ਜਿਸ ਦੀਆਂ ਕਾਫ਼ੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਗੱਗੂ ਗਿੱਲ ਦੇ ਪੁੱਤਰ ਦੇ ਵਿਆਹ 'ਚ ਮਲਕੀਤ ਰੌਣੀ ਤੇ ਗੁਰਪ੍ਰੀਤ ਘੁੱਗੀ ਸਣੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰ ਪਹੁੰਚੇ ਸਨ।

PunjabKesari

ਇਸ ਦੌਰਾਨ ਗਾਇਕ ਸਿੱਪੀ ਗਿੱਲ ਤੇ ਆਰ. ਨੇਤ ਨੇ ਲਾਈਵ ਪਰਫਾਰਮੈਂਸ ਦਿੱਤੀ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
PunjabKesari

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News