ਆਖ਼ਿਰ ਕਿਉਂ ਗੁੱਗੂ ਗਿੱਲ ਨੂੰ 'ਬਾਜ਼ੀਗਰ ਸਮਾਜ' ਤੋਂ ਮੰਗਣੀ ਪਈ ਮੁਆਫ਼ੀ, ਜਾਣੋ ਪੂਰਾ ਮਾਮਲਾ

Thursday, Jan 19, 2023 - 11:15 AM (IST)

ਆਖ਼ਿਰ ਕਿਉਂ ਗੁੱਗੂ ਗਿੱਲ ਨੂੰ 'ਬਾਜ਼ੀਗਰ ਸਮਾਜ' ਤੋਂ ਮੰਗਣੀ ਪਈ ਮੁਆਫ਼ੀ, ਜਾਣੋ ਪੂਰਾ ਮਾਮਲਾ

ਜਲੰਧਰ (ਬਿਊਰੋ) : ਪੰਜਾਬੀ ਅਦਾਕਾਰ ਗੁੱਗੂ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਅਦਾਕਾਰ ਮੁਆਫ਼ੀ ਮੰਗਦੇ ਹੋਏ ਨਜ਼ਰ ਆ ਰਹੇ ਹਨ। ਉਹ ਇਸ ਵੀਡੀਓ 'ਚ ਆਖਦੇ ਹਨ ਕਿ 'ਮੈਂ ਸਾਰੀ ਬਾਜ਼ੀਗਰ ਬਿਰਾਦਰੀ (ਸਮਾਜ) ਤੋਂ ਮੁਆਫ਼ੀ ਮੰਗਦਾ ਹਾਂ ਅਤੇ ਮੈਂ ਖਿਮਾ ਦਾ ਯਾਚਕ ਹਾਂ ਅਤੇ ਸਾਰੀ ਟੀਮ ਵੱਲੋਂ ਵੀ ਮੁਆਫ਼ੀ ਮੰਗਦਾ ਹਾਂ।' ਇਸ ਤੋਂ ਇਲਾਵਾ ਇਸ ਵੈੱਬ ਸੀਰੀਜ਼ 'ਚ ਕੰਮ ਕਰਨ ਵਾਲੇ ਆਸ਼ੀਸ਼ ਦੁੱਗਲ ਨੇ ਵੀ ਇਸ ਵੈੱਬ ਸੀਰੀਜ਼ 'ਚ ਬਾਜ਼ੀਗਰ ਬਿਰਾਦਰੀ ਵੱਲੋਂ ਜਤਾਏ ਇਤਰਾਜ਼ 'ਤੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਜੋ ਵੀ ਇਤਰਾਜ਼ ਬਾਜ਼ੀਗਰ ਬਿਰਾਦਰੀ ਵੱਲੋਂ ਜਤਾਇਆ ਗਿਆ ਸੀ ਉਹ ਹਟਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਗੁੱਗੂ ਗਿੱਲ ਨੇ ਇਹ ਦੋਵੇਂ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ ਨੂੰ ਸਾਂਝਾ ਕਰਦਿਆਂ ਗੁੱਗੂ ਗਿੱਲ ਨੇ ਲਿਖਿਆ ਕਿ ''ਪਿੰਡ ਚੱਕਾਂ ਦੇ ਸ਼ਿਕਾਰੀ-2" 'ਚ ਵਰਤੀ ਗਈ ਲੋਕ ਬੋਲੀ ਤੇ ਸਾਡੇ ਬਾਜ਼ੀਗਰ ਸਮਾਜ ਨੂੰ ਠੇਸ ਪਹੁੰਚਣ ਤੇ ਅਸੀਂ ਸਾਰੀ ਟੀਮ ਖਿਮਾਂ ਦੇ ਯਾਚਕ ਹੈਂ..!

ਦੱਸਣਯੋਗ ਹੈ ਕਿ ਇਸ ਮਹੀਨੇ 13  ਤਰੀਕ ਨੂੰ ਗੁੱਗੂ ਗਿੱਲ ਦੀ ਇਹ ਵੈੱਬ ਸੀਰੀਜ਼ ਰਿਲੀਜ਼ ਹੋਈ ਹੈ, ਜਿਸ 'ਚ ਕੁਝ ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ 'ਤੇ ਬਾਜ਼ੀਗਰ ਬਿਰਾਦਰੀ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News