ਇਸ ਦਿਨ ਚੰਡੀਗੜ੍ਹੀਆਂ ਨੂੰ ਨਚਾਉਣ ਆ ਰਹੇ ਨੇ ਦਿਲਜੀਤ ਦੋਸਾਂਝ, ਤਾਰੀਖ਼ ਕਰਲੋ ਨੋਟ

Tuesday, Sep 10, 2024 - 09:54 AM (IST)

ਇਸ ਦਿਨ ਚੰਡੀਗੜ੍ਹੀਆਂ ਨੂੰ ਨਚਾਉਣ ਆ ਰਹੇ ਨੇ ਦਿਲਜੀਤ ਦੋਸਾਂਝ, ਤਾਰੀਖ਼ ਕਰਲੋ ਨੋਟ

ਜਲੰਧਰ (ਬਿਊਰੋ) - ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਦਰਅਸਲ ਉਨ੍ਹਾਂ ਦਾ ਦਿਲ-ਲੁਮਿਨਾਤੀ ਮਿਡਲ ਈਸਟ ਟੂਰ ਹੁਣੇ-ਹੁਣੇ ਖ਼ਤਮ ਹੋਇਆ ਹੈ ਅਤੇ ਹੁਣ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਵੀ ਕੀਤਾ ਹੈ। ਇਹ ਟੂਰ ਇਸ ਸਾਲ 26 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਵੇਗਾ। ਗਾਇਕ ਨੇ ਇਸ ਨਾਲ ਕੰਸਰਟ ਨਾਲ ਜੁੜੀ ਜਾਣਕਾਰੀ ਇੰਸਟਾਗ੍ਰਾਮ ਸੋਟਰੀ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇੰਡਿਆ ਟੂਰ ਕੰਸਰਟ ਦੀ ਟਿਕਟ ਦੀ ਪ੍ਰੀ ਸੇਲ ਕੱਲ 12 ਵਜੇ ਹੋਵੇਗੀ। 

ਦੱਸ ਦੇਈਏ ਕਿ ਹਾਲ ਹੀ 'ਚ ਦਿਲਜੀਤ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਕਦੋਂ ਅਤੇ ਕਿਸ ਸ਼ਹਿਰ 'ਚ ਪ੍ਰਸ਼ੰਸਕਾਂ ਦੇ ਸਾਹਮਣੇ ਆਉਣਗੇ। ਇਸਦੇ ਨਾਲ ਹੀ ਉਨ੍ਹਾਂ ਨੇ ਤਰੀਕ ਅਤੇ ਸਥਾਨ ਦਾ ਖੁਲਾਸਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼

ਦਿੱਲੀ - 26 ਅਕਤੂਬਰ
ਹੈਦਰਾਬਾਦ - 15 ਨਵੰਬਰ
ਅਹਿਮਦਾਬਾਦ - 17 ਨਵੰਬਰ
ਲਖਨਊ— 22 ਨਵੰਬਰ
ਪੁਣੇ - 24 ਨਵੰਬਰ
ਕੋਲਕਾਤਾ - 30 ਨਵੰਬਰ
ਬੰਗਲੌਰ - 6 ਦਸੰਬਰ
ਇੰਦੌਰ - 8 ਦਸੰਬਰ
ਚੰਡੀਗੜ੍ਹ – 14 ਦਸੰਬਰ
ਗੁਹਾਟੀ - 29 ਦਸੰਬਰ

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਪ੍ਰੀ-ਸੇਲ ਟਿਕਟਾਂ ਦੀ ਬੁਕਿੰਗ ਕਦੋਂ ਸ਼ੁਰੂ ਹੋਵੇਗੀ?
ਇਸ ਤੋਂ ਇਲਾਵਾ ਗਾਇਕ ਦਿਲਜੀਤ ਦੋਸਾਂਝ ਨੇ ਵੀ ਪ੍ਰੀ-ਸੇਲ ਟਿਕਟਾਂ ਦੀ ਬੁਕਿੰਗ ਸਬੰਧੀ ਵੇਰਵੇ ਸਾਂਝੇ ਕੀਤੇ ਹਨ। ਹੁਣ HDFC ਬੈਂਕ ਪਿਕਸਲ ਕਾਰਡਧਾਰਕਾਂ ਲਈ ਪ੍ਰੀ-ਸੇਲ ਟਿਕਟਾਂ ਦੀ ਬੁਕਿੰਗ 10 ਸਤੰਬਰ, 2024 ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਜਦਕਿ ਜਨਰਲ ਸੇਲ 12 ਸਤੰਬਰ 2024 ਨੂੰ ਦੁਪਹਿਰ 1 ਵਜੇ ਤੋਂ ਸ਼ੁਰੂ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News