ਵਰਿੰਦਰ ਸਿੰਘ ਢਿੱਲੋਂ ਤੋਂ ਬਣੇ ਬਿਨੂੰ ਢਿੱਲੋਂ, ਰੋਂਦੇ ਚਿਹਰਿਆਂ ''ਤੇ ਪਲਾਂ ''ਚ ਲਿਆਉਂਦੈ ਹਾਸਾ

Monday, Aug 29, 2022 - 04:14 PM (IST)

ਮੁੰਬਈ(ਬਿਊਰੋ)— ਦੁਨੀਆ 'ਚ ਰਵਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਹਨ ਪਰ ਹਸਾਉਣ ਵਾਲੇ ਬਹੁਤ ਘੱਟ ਮਿਲਦੇ ਹਨ ਕਿਉਂਕਿ ਰਵਾਉਣਾ ਕਾਫੀ ਸੋਖਾ ਹੁੰਦਾ ਹੈ ਪਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਉਣਾ ਬੇਹੱਦ ਮੁਸ਼ਕਿਲ ਹੁੰਦਾ ਹੈ। ਇਹ ਅਸੀਂ ਨਹੀਂ ਬਲਕਿ ਪੰਜਾਬੀ ਫ਼ਿਲਮ ਦੇ ਮਹਾਨ ਕਾਮੇਡੀ ਅਦਾਕਾਰ ਬਿਨੂੰ ਢਿੱਲੋਂ ਦਾ ਹੈ। 
ਬਿਨੂੰ ਢਿੱਲੋਂ ਅੱਜ ਯਾਨੀਕਿ 29 ਅਗਸਤ ਨੂੰ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਬਿੰਨੂ ਦਾ ਜਨਮ 29 ਅਗਸਤ 1975 ਨੂੰ ਪੰਜਾਬ ਦੇ ਪਿੰਡ ਧੂਰੀ, ਸੰਗਰੂਰ 'ਚ ਹੋਇਆ ਸੀ। ਸਭ ਜਾਣਦੇ ਹਨ ਕਿ ਬਿੰਨੂ ਢਿੱਲੋਂ ਪਾਲੀਵੁੱਡ ਦੇ ਲੈਜੇਂਡ ਕਲਾਕਾਰ ਹਨ। ਪਰ ਉਨ੍ਹਾਂ ਨੂੰ ਇਹ ਮੁਕਾਮ ਇੰਨੀਂ ਅਸਾਨੀ ਨਾਲ ਨਹੀਂ ਮਿਲਿਆ। ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਬਹੁਤ ਸੰਘਰਸ਼ ਕੀਤਾ ਹੈ।

PunjabKesari

ਵਰਿੰਦਰ ਸਿੰਘ ਢਿੱਲੋਂ ਤੋਂ ਬਣੇ ਬਿਨੂੰ ਢਿੱਲੋਂ
ਬਿਨੂੰ ਢਿੱਲੋਂ ਦਾ ਅਸਲ ਨਾਂ ਵਰਿੰਦਰ ਸਿੰਘ ਢਿੱਲੋਂ ਹੈ। ਢਿੱਲੋਂ ਇਕ ਭਾਰਤੀ ਅਦਾਕਾਰ ਹੈ, ਜਿਨ੍ਹਾਂ ਨੂੰ ਪੰਜਾਬੀ ਫ਼ਿਲਮਾਂ 'ਚ ਕਮੇਡੀਅਨ ਪਾਤਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਸਿੱਖਿਆ 'ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਧੁਰੀ' ਤੋਂ ਹਾਸਲ ਕੀਤੀ। ਉਨ੍ਹਾਂ ਨੇ ਆਪਣੀ ਮਾਸਟਰ ਡਿਗਰੀ ਥੀਏਟਰ ਐਂਡ ਟੈਲੀਵਿਜ਼ਨ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਲ 1994 'ਚ ਕੀਤੀ।

PunjabKesari

ਕਰੀਅਰ ਦੀ ਸ਼ੁਰੂਆਤ ਕੀਤੀ ਸੀ ਭੰਗੜੇ ਤੋਂ 
ਬਿਨੂੰ ਢਿੱਲੋਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਅਦਾਕਾਰੀ ਦੇ ਖੇਤਰ 'ਚ ਸ਼ਾਮਲ ਹੋਣ ਤੋਂ ਪਹਿਲਾਂ ਇਸ ਨੂੰ ਭਾਰਤੀ ਮੇਲੇ 'ਚ ਜਰਮਨ ਅਤੇ ਯੂ. ਕੇ. 'ਚ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ। ਯੂਨੀਵਰਸਿਟੀ 'ਚ ਪੜਦਿਆਂ ਹੀ ਉਨ੍ਹਾਂ ਨੇ ਨਾਟਕਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਥਿਏਟਰ 'ਚ ਛੋਟੇ-ਛੋਟੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ। ਉਸ ਸਮੇਂ ਥਿਏਟਰ 'ਚ ਆਪਣਾ ਕਰੀਅਰ ਸੋਚਣਾ ਤਾਂ ਦੂਰ ਦੀ ਗੱਲ, ਪਰਿਵਾਰ ਦਾ ਗੁਜ਼ਾਰਾ ਕਰਨ ਜੋਗੇ ਵੀ ਪੈਸੇ ਨਹੀਂ ਜੁੜਦੇ ਸਨ ਪਰ ਬਿਨੂੰ ਢਿੱਲੋਂ ਨੇ ਇੱਥੇ ਵੀ ਹਾਰ ਨਾ ਮੰਨੀ। ਥਿਏਟਰ ਰਾਹੀਂ ਬਿਨੂੰ ਨੇ ਪਹਿਲੀ ਵਾਰ 750 ਰੁਪਏ ਕਮਾਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਮਿਹਨਤ ਕੀਤੀ ਅਤੇ ਸਾਲ ਬਾਅਦ 750 ਦੀ ਕਮਾਈ 1000 ਤੱਕ ਪਹੁੰਚ ਗਈ। ਫਿਰ ਬਿਨੂੰ ਢਿੱਲੋਂ ਨੇ ਪੂਰਾ ਇਕ ਸਾਲ ਆਪਣੇ ਘਰੋਂ ਦੂਰ ਰਹਿ ਕੇ ਆਪਣੇ ਕੰਮ 'ਚ ਲਗਨ ਦਿਖਾਈ ਅਤੇ ਸਾਲ 'ਚ 75000 ਰੁਪਏ ਕਮਾਏ। ਇਸ ਤੋਂ ਉਨ੍ਹਾਂ ਨੂੰ ਲਗਾਤਾਰ ਫ਼ਿਲਮਾਂ ਮਿਲਦੀਆਂ ਗਈਆਂ। 

PunjabKesari

ਇਨ੍ਹਾਂ ਫ਼ਿਲਮਾਂ 'ਚ ਕੀਤੀ ਦਮਦਾਰ ਐਕਟਿੰਗ
ਬਿਨੂੰ ਢਿੱਲੋਂ ਨੇ ਸਾਲ 2002 'ਸ਼ਹੀਦੇ ਆਜਮ', 2012 'ਕੈਰੀ ਆਨ ਜੱਟਾ', 2015 'ਮੁੰਡੇ ਕਮਾਲ ਦੇ', 2015 'ਅੰਗਰੇਜ਼', 2014 'ਗੋਰਿਆਂ ਨੂੰ ਦਫਾ ਕਰੋ', 2014 'ਆ ਗਏ ਮੁੰਡੇ ਯੂ ਕੇ ਦੇ', 2014 'ਜੱਟ ਪ੍ਰਦੇਸੀ', 2014 'ਸਾਡਾ ਜਵਾਈ ਐਨ ਆਰ ਆਈ', 2014 'ਓ ਮਾਈ ਪਿਓ ਜੀ', 2014 'ਮਿਸਟਰ ਐਂਡ ਮਿਸਿਜ਼ 420', 2016 'ਚੰਨੋ ਕਮਲੀ ਯਾਰ ਦੀ', 2017 'ਵੇਖ ਬਰਾਤਾਂ ਚੱਲੀਆਂ', 'ਕੈਰੀ ਆਨ ਜੱਟਾ 2', 'ਵਧਾਈਆਂ ਜੀ ਵਧਾਈਆਂ' ਆਦਿ ਫ਼ਿਲਮਾਂ 'ਚ ਅਦਾਕਾਰੀ ਦਾ ਕਮਾਲ ਦਿਖਾਇਆ ਅਤੇ ਲੋਕਾਂ ਨੂੰ ਟੁੰਬਿਆ।

PunjabKesari

ਬਚਪਨ ਤੋਂ ਸੀ ਐਕਟਿੰਗ ਦਾ ਜਨੂੰਨ
ਬਿਨੂੰ ਢਿੱਲੋਂ ਨੂੰ ਐਕਟਿੰਗ ਦਾ ਜਨੂੰਨ ਬਚਪਨ ਤੋਂ ਹੀ ਸੀ। ਕਾਮੇਡੀ ਵਾਲੇ ਕਿਰਦਾਰਾਂ ਨਾਲ ਢਿੱਲੋਂ ਨੇ ਪੰਜਾਬੀ ਸਿਨੇਮਾ 'ਚ ਖਾਸ ਜਗ੍ਹਾ ਬਣਾਈ ਹੈ। ਢਿੱਲੋਂ ਦਾ ਇਥੋਂ ਤੱਕ ਪਹੁੰਚਣ ਦਾ ਸਫਰ ਸੋਖਾ ਨਹੀਂ ਸੀ। ਉਨ੍ਹਾਂ ਨੇ ਹਮੇਸ਼ਾ ਸ਼ਾਂਤ ਦਿਮਾਗ ਨਾਲ ਕੰਮ ਲਿਆ ਤੇ ਸਹਿਜੇ-ਸਹਿਜੇ ਤਰੱਕੀ ਵੱਲ ਵਧਿਆ। ਬਿਨੂੰ ਢਿੱਲੋਂ ਹਮੇਸ਼ਾਂ ਹੀ ਆਪਣੇ ਸੰਵਾਦਾਂ ਨੂੰ ਬਿਹਤਰੀਨ ਢੰਗ ਨਾਲ ਬੋਲਣ ਦੀ ਵਿਸ਼ੇਸ਼ਤਾ ਲਈ ਜਾਣੇ ਜਾਂਦੇ ਹਨ।

PunjabKesari

ਵਿਲੇਨ ਤੋਂ ਬਣ ਗਏ ਕਾਮੇਡੀਅਨ 
ਬਿਨੂੰ ਢਿੱਲੋਂ ਨੇ ਫ਼ਿਲਮਾਂ 'ਚ ਬਤੌਰ ਵਿਲੇਨ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਵਿਲੇਨ ਤੋਂ ਕਾਮਿਕ ਵਿਲੇਨ ਦੀ ਇਮੇਜ ਬਣ ਗਈ ਅਤੇ ਫਿਰ ਪੂਰੀ ਤਰ੍ਹਾਂ ਕਾਮੇਡੀਅਨ ਹੀ ਬਣ ਗਏ। ਪਹਿਲਾਂ ਦੇ ਦੌਰ 'ਚ ਪੰਜਾਬੀ ਫ਼ਿਲਮਾਂ ਲੱਖਾਂ ਰੁਪਏ 'ਚ ਬਣ ਜਾਂਦੀਆਂ ਸਨ ਅਤੇ ਅਜੋਕੇ ਪੰਜਾਬੀ ਸਿਨੇਮਾ 'ਚ ਫ਼ਿਲਮਾਂ ਨੂੰ ਬਣਾਉਣ 'ਤੇ ਕਰੋੜਾਂ ਖਰਚੇ ਜਾ ਰਹੇ ਹਨ। ਵਰਤਮਾਨ 'ਚ ਪੰਜਾਬੀ ਫ਼ਿਲਮ ਇੰਡਸਟਰੀ ਅੱਗੇ ਵੱਧ ਰਹੀ ਹੈ ਅਤੇ ਬਾਲੀਵੁੱਡ ਦੇ ਐਕਟਰ ਵੀ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣ ਰਹੇ ਹਨ।   

PunjabKesari
 


sunita

Content Editor

Related News