ਗਿੱਪੀ ਤੇ ਰਵਨੀਤ ਗਰੇਵਾਲ ਵਲੋਂ ਨਵੀਂ ਫ਼ਿਲਮ ਦਾ ਐਲਾਨ, ਅਗਲੇ ਸਾਲ ਹੋਵੇਗੀ ਰਿਲੀਜ਼
Thursday, Oct 17, 2024 - 12:01 PM (IST)

ਐਂਟਰਟੇਨਮੈਂਟ ਡੈਸਕ - ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ 'ਧੰਨਾ ਭਗਤ' ਦਾ ਐਲਾਨ ਕਰ ਦਿੱਤਾ ਹੈ। ਇਸ ਫ਼ਿਲਮ ਦੀ ਪਹਿਲੀ ਝਲਕ ਵੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਹ ਫ਼ਿਲਮ ਅਗਲੇ ਸਾਲ 2025 ‘ਚ ਰਿਲੀਜ਼ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - Salman ਨਾਲ ਦੋਸਤੀ ਬਣੀ Baba Siddique ਲਈ ਕਾਲ, ਸ਼ੂਟਰ ਬੋਲੇ- 'ਪਿਓ-ਪੁੱਤ ਸੀ ਨਿਸ਼ਾਨੇ 'ਤੇ ਪਰ...'
ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ 'ਧੰਨਾ ਭਗਤ' ਦੀ ਜ਼ਿੰਦਗੀ ‘ਤੇ ਅਧਾਰਿਤ ਹੋਵੇਗੀ, ਜਿਨ੍ਹਾਂ ਨੇ ਪੱਥਰ 'ਚੋਂ ਰੱਬ ਨੂੰ ਪਾ ਲਿਆ ਸੀ ਅਤੇ ਪ੍ਰਮਾਤਮਾ ਦੇ ਦਰਸ਼ਨ ਕੀਤੇ ਸਨ। 'ਧੰਨਾ ਭਗਤ' ਭੋਲਾ ਭਾਲਾ ਜੱਟ ਸੀ, ਜਿਸ ਦੀ ਪ੍ਰਮਾਤਮਾ ਪ੍ਰਤੀ ਅਪਾਰ ਸ਼ਰਧਾ ਸੀ। ਇੱਕ ਵਾਰ ਉਸ ਨੇ ਕਿਸੇ ਪੰਡਤ ਨੂੰ ਭਗਵਾਨ ਜੀ ਦੀ ਪੂਜਾ ਕਰਦੇ ਹੋਏ ਵੇਖਿਆ ਅਤੇ ਭੋਗ ਲਗਾਉਂਦੇ ਹੋਏ ਵੇਖਿਆ ਸੀ। ਇਸ ਤੋਂ ਬਾਅਦ ਧੰਨਾ ਭਗਤ ਨੇ ਖੁਦ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਭੋਗ ਲਗਾਇਆ ਅਤੇ ਕਿਹਾ ਸੀ ਜਦੋਂ ਤੱਕ ਭਗਵਾਨ ਭੋਗ ਨਹੀਂ ਲਗਾਉਂਦੇ ਉਹ ਖਾਣਾ ਨਹੀਂ ਖਾਵੇਗਾ। ਇਸ ਤੋਂ ਬਾਅਦ ਖੁਦ ਪ੍ਰਮਾਤਮਾ ਨੇ ਆ ਕੇ ਧੰਨੇ ਭਗਤ ਨੂੰ ਦਰਸ਼ਨ ਦਿੱਤੇ ਸਨ।
ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ 'ਧੰਨਾ ਭਗਤ' ਤੋਂ ਇਲਾਵਾ ਉਹ ਅਕਾਲ ਫ਼ਿਲਮ ਵੀ ਬਣਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।