ਦਿਲਜੀਤ ਦੋਸਾਂਝ ਨੇ ਨਵੀਂ ਐਲਬਮ 'Legacy' ਦਾ ਕੀਤਾ ਐਲਾਨ
Tuesday, Oct 15, 2024 - 09:48 AM (IST)

ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵਿਦੇਸ਼ 'ਚ ਆਪਣਾ ਮਿਊਜ਼ਿਕਲ ਸ਼ੋਅ Dil Luminati Tour ਨੂੰ ਲੈ ਕੇ ਛਾਏ ਹੋਏ ਹਨ। ਜਿੱਥੇ ਇੱਕ ਪਾਸੇ ਗਾਇਕ ਦੇ ਫੈਨਜ਼ ਉਨ੍ਹਾਂ ਦੇ ਭਾਰਤ ਟੂਰ ਲਈ ਉਤਸ਼ਾਹਿਤ ਹਨ, ਉੱਥੇ ਹੀ ਗਾਇਕ ਨੇ ਆਪਣੀ ਨਵੀਂ ਐਲਬਮ 'Legacy' ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਗਾਇਕ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਇਸ ਐਲਬਮ ਨੂੰ ਆਪਣੇ ਅਗਲੇ ਦਿਲ ਲੂਮਿਨਾਟੀ ਟੂਰ ਭਾਰਤ ਦੌਰੇ ਦੇ ਸਮੇਂ ਕਰਨਗੇ। ਇਹ ਖ਼ਬਰ ਸੁਣ ਕੇ ਗਾਇਕ ਦੇ ਫੈਨਜ਼ ਕਾਫੀ ਖੁਸ਼ ਹਨ।
ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ
ਦੱਸ ਦਈਏ ਕਿ ਦਿਲਜੀਤ ਦੋਸਾਂਝ ਬੀਤੇ ਕਈ ਮਹੀਨੀਆਂ ਤੋਂ ਲਗਾਤਾਰ ਵਿਦੇਸ਼ 'ਚ ਆਪਣੇ ਮਿਊਜ਼ਿਕਲ ਸ਼ੋਅ ਕਰ ਰਹੇ ਹਨ। ਦਿਲਜੀਤ ਦੇ ਵਿਦੇਸ਼ ਹੀ ਨਹੀਂ ਸਗੋਂ ਭਾਰਤ 'ਚ ਇਸ ਸ਼ੋਅ ਦੇ ਸਾਰੇ ਟਿਕਟ ਸੋਲ ਆਊਟ ਹੋ ਗਏ ਹਨ। ਗਾਇਕ ਨੇ ਆਪਣੇ ਫੈਨਜ਼ ਦੀ ਡਿਮਾਂਡ 'ਤੇ ਆਪਣੇ ਭਾਰਤ ਟੂਰ 'ਚ ਹੋਰ ਸ਼ੋਅ ਸ਼ਾਮਲ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਦਿਲਜੀਤ ਨੇ ਆਪਣੇ ਦਿਲ ਲੂਮਿਨਾਟੀ ਟੂਰ ਭਾਰਤ ਦੇ ਨਾਲ-ਨਾਲ ਗਾਇਕ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਫੈਨਜ਼ ਦਿਲਜੀਤ ਦੀਆਂ ਇਸ ਪੋਸਟ 'ਤੇ ਕੁਮੈਂਟ ਕਰਕੇ ਆਪੋ ਆਪਣੀਆਂ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਉਹ ਸ਼ਾਬਦਿਕ ਤੌਰ 'ਤੇ ਹਰ ਥਾਂ ਹੈ, ਕੋਚੈਲਾ, ਅੰਤਰਰਾਸ਼ਟਰੀ ਕਲਾਕਾਰ ਨਾਲ ਕੋਲੈਬੋਰੇਸ਼ਨ, ਸਿੰਗਲ ਐਲਬਮਸ, ਅੰਬਾਨੀਆਂ ਦਾ ਵਿਆਹ, ਫਿਲਮ ਕਰੂ ਤੇ ਚਮਕੀਲਾ, ਦਿਲ-ਲੁਮੀਨਾਟੀ ਅਤੇ ਹੁਣ ਭਾਰਤ 'ਚ ਟੂਰ।' ਇੱਕ ਹੋਰ ਯੂਜ਼ਰ ਨੇ ਲਿਖਿਆ ਵਾਹ ਪੂਣੇ ਦੇ ਫੈਨਜ਼ ਇਸ ਪਲ ਦੀ ਉਡੀਕ ਨਹੀਂ ਕਰ ਪਾ ਰਹੇ ਹਨ, ਅਸੀਂ ਦਿਲਜੀਤ ਦਾ ਬੀਤੇ 5 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।