ਗਾਇਕ ਅਮਰਿੰਦਰ ਗਿੱਲ ਦੇ ਨਵੇਂ ਪ੍ਰਾਜੈਕਟ ਦਾ ਐਲਾਨ, ਹਰੀਸ਼ ਵਰਮਾ ਤੇ ਸਿੰਮੀ ਚਾਹਲ ਵੀ ਆਉਣਗੇ ਨਜ਼ਰ

Wednesday, Nov 23, 2022 - 05:41 PM (IST)

ਗਾਇਕ ਅਮਰਿੰਦਰ ਗਿੱਲ ਦੇ ਨਵੇਂ ਪ੍ਰਾਜੈਕਟ ਦਾ ਐਲਾਨ, ਹਰੀਸ਼ ਵਰਮਾ ਤੇ ਸਿੰਮੀ ਚਾਹਲ ਵੀ ਆਉਣਗੇ ਨਜ਼ਰ

ਜਲੰਧਰ (ਬਿਊਰੋ) : ਪੰਜਾਬ ਦਾ ਮਸ਼ਹੂਰ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦੇ ਪ੍ਰਸ਼ੰਸਕਾਂ ਲਈ ਇਕ ਗੁੱਡ ਨਿਊਜ਼ ਸਾਹਮਣੇ ਆਈ ਹੈ। ਹਮੇਸ਼ਾਂ ਖ਼ਬਰਾਂ ਤੋਂ ਦੂਰ ਰਹਿਣ ਵਾਲੇ ਅਮਰਿੰਦਰ ਗਿੱਲ ਦੇ ਕਿਸੇ ਵੀ ਪ੍ਰੋਜੈਕਟ ਲਈ ਫੈਨਜ਼ ਹਮੇਸ਼ਾਂ ਉਤਸ਼ਾਹਿਤ ਰਹਿੰਦੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬੀ ਫ਼ਿਲਮ ਇੰਡਸਟਰੀ ਇਸ ਸਮੇਂ ਆਪਣੀਆਂ ਫ਼ਿਮਲਾਂ ਦੇ ਸੀਕਵਲ ਬਣਾਉਣ 'ਚ ਲੱਗੇ ਹੋਏ ਹਨ। ਇਸ ਲਿਸਟ 'ਚ ਹੁਣ ਸਾਲ 2018 'ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਦੀ ਵੀ ਐਂਟਰੀ ਹੋ ਗਈ ਹੈ। 

PunjabKesari

ਦੱਸ ਦਈਏ ਕਿ ਇਹ ਫ਼ਿਲਮ ਸੁਪਰਹਿੱਟ ਰਹੀ ਸੀ। ਇਸ ਫ਼ਿਲਮ ਦੇ ਸੀਕਵਲ ਦਾ ਵੀ ਐਲਾਨ ਸਾਲ 2020 'ਚ ਹੀ ਹੋ ਗਿਆ ਸੀ। ਇਹ ਫ਼ਿਲਮ 10 ਫਰਵਰੀ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਪਹਿਲਾਂ ਹੀ ਕੰਫਰਮ ਸੀ ਕਿ ਇਸ ਫ਼ਿਲਮ 'ਚ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਸਿੰਮੀ ਚਾਹਲ ਅਤੇ ਹਰੀਸ਼ ਵਰਮਾ ਨਜ਼ਰ ਆਉਣਗੇ। ਫਰੈਂਚਾਈਜ਼ੀ ਦੀ ਪਿਛਲੀ ਫ਼ਿਲਮ ਤੋਂ ਭੋਲਾ ਦੇ ਫੈਨਜ਼ ਲਈ ਇਹ ਖੁਸ਼ਖ਼ਬਰੀ ਹੈ ਇਸ ਫ਼ਿਲਮ 'ਚ ਅਮਰਿੰਦਰ ਗਿੱਲ ਵੀ ਨਜ਼ਰ ਆਉਣਗੇ। 

PunjabKesari

ਦੱਸਣਯੋਗ ਹੈ ਕਿ ਅਮਰਿੰਦਰ ਗਿੱਲ ਦੇ ਇਸ ਪ੍ਰਾਜੈਕਟ ਦਾ ਹਿੱਸਾ ਬਣਨ ਦੀ ਪੁਸ਼ਟੀ ਵੀ ਹੋ ਗਈ ਹੈ। ਅਦਾਕਾਰ ਗੁਰਸ਼ਬਦ ਨੇ ਬਹੁਤ ਹੀ ਉਮੀਦ ਕੀਤੇ ਪ੍ਰਾਜੈਕਟ ਬਾਰੇ ਗੱਲ ਕੀਤੀ ਅਤੇ ਪੁਸ਼ਟੀ ਕੀਤੀ ਕਿ ਅਮਰਿੰਦਰ ਗਿੱਲ ਵੀ ਇਸ ਫ਼ਿਲਮ 'ਚ ਕੰਮ ਕਰਨਗੇ। ਹਾਲਾਂਕਿ ਇਸ ਪ੍ਰਾਜੈਕਟ ਬਾਰੇ ਬਹੁਤੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸਿੰਮੀ ਚਾਹਲ ਅਤੇ ਹਰੀਸ਼ ਵਰਮਾ ਦੀਆਂ ਇੰਸਟਾਗ੍ਰਾਮ ਪੋਸਟਾਂ ਦੱਸਦੀਆਂ ਹਨ ਕਿ ਫ਼ਿਲਮ 'ਚ ਉਨ੍ਹਾਂ ਤੋਂ ਇਲਾਵਾ 'ਗੋਲਕ ਬੁਗਨੀ ਬੈਂਕ ਤੇ ਬਟੂਆ 2' 'ਚ ਅਦਿਤੀ ਸ਼ਰਮਾ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਨਾਸਿਰ ਚਿਨਯੋਤੀ, ਜ਼ਾਫਰੀ ਖ਼ਾਨ, ਅਨੀਤਾ ਦੇਵਗਨ, ਅਤੇ ਹੋਰ ਵੀ ਸ਼ਾਮਲ ਹੋਣਗੇ।

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਂਝੀ ਕਰੋ।


author

sunita

Content Editor

Related News