ਫ਼ਿਲਮ ''ਅੱਖੀਆਂ ਉਡੀਕ ਦੀਆਂ'' ਦਾ ਐਲਾਨ, ਅਮਰ ਨੂਰੀ ਸਣੇ ਇਹ ਕਲਾਕਾਰ ਬਣਨਗੇ ਫ਼ਿਲਮ ਦਾ ਸ਼ਿੰਗਾਰ

Wednesday, Jan 19, 2022 - 05:01 PM (IST)

ਫ਼ਿਲਮ ''ਅੱਖੀਆਂ ਉਡੀਕ ਦੀਆਂ'' ਦਾ ਐਲਾਨ, ਅਮਰ ਨੂਰੀ ਸਣੇ ਇਹ ਕਲਾਕਾਰ ਬਣਨਗੇ ਫ਼ਿਲਮ ਦਾ ਸ਼ਿੰਗਾਰ

ਚੰਡੀਗੜ੍ਹ : ਆਏ ਦਿਨ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਨਵੀਆਂ-ਨਵੀਆਂ ਫ਼ਿਲਮਾਂ ਦੀ ਅਨਾਊਂਸਮੈਂਟ ਕਰ ਰਹੇ ਹਨ। ਹਾਲ ਹੀ 'ਚ ਹੁਣ ਨਵੀਂ ਫ਼ਿਲਮ 'ਅੱਖੀਆਂ ਉਡੀਕ ਦੀਆਂ' ਦਾ ਐਲਾਨ ਹੋਇਆ ਹੈ। ਇਸ ਫ਼ਿਲਮ 'ਚ ਦਿੱਗਜ ਸਵਰਗਵਾਸੀ ਸਰਦੂਲ ਸਿਕੰਦਰ ਦੀ ਪਤਨੀ ਤੇ ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨਜ਼ਰ ਆਵੇਗੀ। 

ਇਹ ਖ਼ਬਰ ਵੀ ਪੜ੍ਹੋ - ਆਲੂ ਅਰਜੁਨ ਦੀ 'ਪੁਸ਼ਪਾ' ਨੇ ਗੁਰੂ ਰੰਧਾਵਾ ਨੂੰ ਬਣਾਇਆ ਆਪਣਾ ਦੀਵਾਨਾ, ਗਾਇਕ ਨੇ ਰੱਜ ਕੇ ਕੀਤੀਆਂ ਤਾਰੀਫ਼ਾਂ

ਅਮਰ ਨੂਰੀ ਤੋਂ ਇਲਾਵਾ ਇਸ ਫ਼ਿਲਮ 'ਚ ਜਸਵਿੰਦਰ ਭੱਲਾ, ਸੀਮਾ ਕੌਸ਼ਲ, ਵਿੰਦੂ ਦਾਰਾ ਸਿੰਘ, ਪੁਖਰਾਜ ਭੱਲਾ, ਹਰਨੀਤ ਕੌਰ, ਗੁੰਜਨ ਕਟੋਚ, ਅਭਿਸ਼ੇਕ ਸ਼ਰਮਾ ਮੁੱਖ ਭੂਮਿਕਾਵਾਂ ਨਿਭਾਉਣਗੇ। ਇਸ ਫ਼ਿਲਮ ਦੀ ਪਹਿਲੀ ਝਲਕ ਵੀ ਸਾਹਮਣੇ ਆ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਚੋਣ ਦੰਗਲ : ਰਾਜਨੀਤੀ ਇਨ੍ਹਾਂ ਕਲਾਕਾਰਾਂ ਨੂੰ ਆਈ ਰਾਸ, ਕਈਆਂ ਨੂੰ ਮਿਲੀ ਮਾਤ

ਦੱਸ ਦਈਏ ਕਿ ਫ਼ਿਲਮ 'ਅੱਖੀਆਂ ਉਡੀਕ ਦੀਆਂ' ਦੀ ਕਹਾਣੀ ਦੋ ਬਜ਼ੁਰਗ ਜੋੜਿਆਂ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਵੱਖ-ਵੱਖ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆਉਣਗੇ। ਭਾਵਨਾਵਾਂ, ਡਰਾਮੇ ਅਤੇ ਕਾਮੇਡੀ ਨਾਲ ਭਰਪੂਰ ਇਸ ਫ਼ਿਲਮ 'ਚ ਹਾਰਬੀ ਸੰਘਾ ਆਪਣੀ ਕਾਮੇਡੀ ਨਾਲ ਸਭ ਦੇ ਢਿੱਡੀਂ ਪੀੜਾਂ ਪਾਉਣਗੇ। ਇਹ ਰੋਮਾਂਟਿਕ ਭਾਵਨਾਤਮਕ ਫ਼ਿਲਮ ਰਾਜ ਸਿਨਹਾ ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ। ਗੁਰਮੀਤ ਸਿੰਘ ਦਾ ਦਿਲ ਖਿੱਚਵਾਂ ਸੰਗੀਤ ਹੋਵੇਗਾ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਮਾਰਚ 2022 ਤੱਕ ਪੂਰੀ ਹੋਵੇਗੀ। ਫ਼ਿਲਮ ਨੂੰ ਮੁਕੇਸ਼ ਸ਼ਰਮਾ ਅਤੇ ਸਾਗੀ ਏ ਅਗਨੀਹੋਤਰੀ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ 'ਅੱਖੀਆਂ ਉਡੀਕ ਦੀਆਂ' ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋਵੇਗੀ। 

ਇਹ ਖ਼ਬਰ ਵੀ ਪੜ੍ਹੋ - ਵਿਵਾਦਾਂ ਵਿਚਾਲੇ ਅਫਸਾਨਾ ਖ਼ਾਨ ਤੇ ਸਾਜ਼ ਬਣੇ ਲਾੜਾ-ਲਾੜੀ, ਤਸਵੀਰ ਹੋਈ ਵਾਇਰਲ

 

ਨੋਟ – ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News