ਪੰਜਾਬ ਗੈਂਗਵਾਰ ਦੀ ਅੱਗ ਐੱਨ.ਸੀ.ਆਰ ਤੱਕ ਪਹੁੰਚੀ

06/03/2022 12:14:22 PM

ਨਵੀਂ ਦਿੱਲੀ: ਮੂਸੇਵਾਲਾ ਕਤਲ ਕੇਸ ਦੇ ਬਾਅਦ ਪੰਜਾਬ ਦੇ ਜਿਹੜੇ ਦੋ ਗੈਂਗਸਟਰਾਂ ਦੀ ਵਿਚਕਾਰ ਛਿੜੀ ਜੰਗ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਦੀ ਅੱਗ ਐੱਨ.ਸੀ.ਆਰ ਤੱਕ ਪਹੁੰਚ ਗਈ ਹੈ। ਦੋਵਾਂ ਧੜਿਆਂ ਵਿਚਾਲੇ ਚੱਲ ਰਹੀ ਇਸ ਗੈਂਗਵਾਰ ’ਚ ਹੁਣ ਦੋਵੇਂ ਪਾਸੇ ਇਨ੍ਹਾਂ ਦੇ ਸਹਾਇਕ ਮੰਨੇ ਪਰਮੰਨੇ ਐੱਨ.ਸੀ.ਆਰ. ਦੇ ਗੈਂਗਸਟਰਾਂ ਵਿਚਾਲੇ ਹੁਣ ਗੈਂਗਵਾਰ ਦਾ ਡਰ ਵੱਧ ਗਿਆ ਹੈ। ਇਸ ਦੇ ਮੱਦੇਨਜ਼ਰ ਦਿੱਲੀ ਪੁਲਸ ਚੌਕਸ ਹੈ ਅਤੇ ਦੋਵਾਂ ਧੜਿਆਂ ਦੀ ਗੈਂਗ 'ਤੇ ਨਜ਼ਰ ਰੱਖ ਰਹੀ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਚਰਚਾ ’ਚ ‘ਲਾਲ ਸਿੰਘ ਚੰਡਾ’ ਦਾ ਮੀਮਜ਼ ਹੋ ਰਿਹਾ ਟਰੈਂਡ

ਖ਼ਾਸ ਗੱਲ ਇਹ ਹੈ ਕਿ ਪੰਜਾਬ ਮਿਊਜ਼ਿਕ ਇੰਡਸਟਰੀ 'ਚ ਆਪਣਾ ਸਿੱਕਾ ਜਮਾਉਣ ਲਈ ਪੰਜਾਬ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਗੈਂਗ ਵਿਚਾਲੇ ਲੜਾਈ ਚੱਲ ਰਹੀ ਹੈ। ਦੋਵਾਂ ਧੜਿਆਂ ਨੂੰ ਐਨ.ਸੀ.ਆਰ ਦੇ ਟਾਪ ਟੈਨ ਗੈਂਗਸਟਰਾਂ ਦੇ ਧੜੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ’ਚ ਲਾਰੈਂਸ ਬਿਸ਼ਨੋਈ ਗੈਂਗ ਦੀ ਤਰਫੋਂ ਪੰਜ ਗੈਂਗਸਟਰ ਖੜ੍ਹੇ ਹਨ ਅਤੇ ਦਵਿੰਦਰ ਬੰਬੀਹਾ ਗੈਂਗ ਦੀ ਤਰਫੋਂ ਬਿਸ਼ਨੋਈ ਧੜੇ ਦੇ ਪੰਜ ਗੈਂਗਸਟਰ ਤਿਆਰ ਹਨ।

ਪੰਜਾਬ ਮਿਊਜ਼ਿਕ ਇੰਡਸਟਰੀ 'ਚ ਚੱਲ ਰਹੀ ਇਸ ਲੜਾਈ ਦੀ ਖਾਸ ਗੱਲ ਇਹ ਹੈ ਕਿ ਇਹ ਅਰਮਾਨੀਆਂ ਅਤੇ ਕੈਨੇਡਾ ਤੋਂ ਕਰਵਾਈ ਜਾ ਰਹੀ ਹੈ। ਇਸ ’ਚ ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਕੈਨੇਡਾ 'ਚ ਬੈਠਾ ਗੈਂਗਸਟਰ ਗੋਲਡੀ ਬਰਾੜ ਗੈਂਗ ਦੀ ਕਮਾਂਡ ਸੰਭਾਲ ਰਿਹਾ ਹੈ ਜਦਕਿ ਦੂਜੇ ਪਾਸੇ ਦਵਿੰਦਰ ਬੰਬੀਹਾ ਦੇ ਐਨਕਾਉਂਟਰ ’ਚ ਮਾਰੇ ਜਾਣ ਤੋਂ ਬਾਅਦ ਲਕੀ ਪਟਿਆਲਾ ਅਰਮਾਨੀਆਂ ਨਾਲ ਗਿਹੋਹ ਦਾ ਸੰਚਾਲਨ ਕਰ ਰਹੇ ਹਨ।

ਸੋਸ਼ਲ ਮੀਡੀਆ ਦੇ ਜ਼ਰੀਏ ਦੇ ਰਹੇ ਧਮਕੀ
 
ਦੋਵਾਂ ਧਿਰਾਂ ਵੱਲੋਂ ਇਕ ਦੂਜੇ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦੇਣ ਅਤੇ ਜਲਦੀ ਹੀ ਬਦਲਾ ਲੈਣ ਦੇ ਬਿਆਨ ਦੇਣ ਦਾ ਦੌਰ ਸ਼ੁਰੂ ਹੋ ਗਿਆ ਹੈ। ਦੋਵੇਂ ਧੜੇ ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ। ਪੁਲਸ ਇਸ ਮਾਮਲੇ ਨੂੰ ਲੈ ਕੇ ਕਾਫੀ ਚੌਕਸ ਹੈ ਅਤੇ ਕਈਆਂ ਦੀ ਭਾਲ 'ਚ ਤੇਜ਼ੀ ਨਾਲ ਛਾਪੇਮਾਰੀ ਵੀ ਕਰ ਰਹੀ ਹੈ ਜਦਕਿ ਕਈਆਂ ਬਾਰੇ ਜਾਣਕਾਰੀ ਵੀ ਇਕੱਠੀ ਕਰ ਰਹੀ ਹੈ।

ਇਹ ਵੀ ਪੜ੍ਹੋ: ਗਾਇਕ ਕੇ.ਕੇ. ਨੇ ਮਿਊਜ਼ਿਕ ਲਈ ਛੱਡੀ ਸੀ ਨੌਕਰੀ, ਹਿੰਦੀ-ਬੰਗਾਲੀ ਸਮੇਤ ਕਈ ਭਾਸ਼ਾਵਾਂ 'ਚ ਗਾਏ ਗਾਣੇ

ਬਿਸ਼ਨੋਈ ਗੈਂਗ ਦੇ ਦੋ ਮੈਂਬਰ ਗ੍ਰਿਫ਼ਤਾਰ 

ਰਾਜਸਥਾਨ (ਧੌਲਪੁਰ ਜ਼ਿਲੇ) ਪੁਲਿਸ ਨੇ ਬੀਤੇ ਦਿਨ ਨੂੰ ਜ਼ਿਲੇ ਦੇ ਦਿਹੌਲੀ ਥਾਣਾ ਖੇਤਰ ਤੋਂ ਦੋ ਹਥਿਆਰਬੰਦ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਗੈਰ-ਕਾਨੂੰਨੀ ਹਥਿਆਰ ਅਤੇ ਕਾਰਤੂਸ ਬਾਰੂਦ ਬਰਾਮਦ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਦੋਵੇਂ ਬਦਮਾਸ਼ ਸੰਦੀਪ ਜਾਟ ਅਤੇ ਦਿਨੇਸ਼ ਯਾਦਵ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ।


Anuradha

Content Editor

Related News