ਸੁਪਰਸਟਾਰ ਪੁਨੀਤ ਰਾਜਕੁਮਾਰ ਦੀ ਮੌਤ, ਸੋਨੂੰ ਸੂਦ ਨੇ ਟਵੀਟ ਕਰਕੇ ਦਿੱਤੀ ਸ਼ਰਧਾਂਜਲੀ

Friday, Oct 29, 2021 - 03:25 PM (IST)

ਸੁਪਰਸਟਾਰ ਪੁਨੀਤ ਰਾਜਕੁਮਾਰ ਦੀ ਮੌਤ, ਸੋਨੂੰ ਸੂਦ ਨੇ ਟਵੀਟ ਕਰਕੇ ਦਿੱਤੀ ਸ਼ਰਧਾਂਜਲੀ

ਮੁੰਬਈ (ਬਿਊਰੋ) - ਕੰਨੜ ਅਦਾਕਾਰ ਪੁਨੀਤ ਰਾਜਕੁਮਾਰ ਦਾ ਸ਼ੁੱਕਰਵਾਰ ਦੁਪਹਿਰ ਨੂੰ ਦਿਹਾਂਤ ਹੋ ਗਿਆ। ਅਦਾਕਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਬੈਂਗਲੁਰੂ ਦੇ ਵਿਕਰਮ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਪੁਨੀਤ 46 ਸਾਲ ਦੇ ਸਨ। ਸੋਨੂੰ ਸੂਦ ਨੇ ਅਦਾਕਾਰ ਮੌਤ ਦੀ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ, ''ਦਿਲ ਟੁੱਟਿਆ, ਹਮੇਸ਼ਾ ਤੇਰੀ ਯਾਦ ਰਹੇਗੀ ਮੇਰੇ ਭਰਾ। #PuneethRajkuma।''

ਦੱਸਿਆ ਜਾ ਰਿਹਾ ਹੈ ਕਿ ਪੁਨੀਤ ਰਾਜਕੁਮਾਰ ਨੂੰ ਜਿਮ 'ਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਪੁਨੀਤ ਰਾਜਕੁਮਾਰ ਦੀ ਹਾਲਤ 'ਤੇ ਡਾਕਟਰ ਰੰਗਾਨਾਥ ਨਾਇਕ ਨੇ ਏ. ਐੱਨ. ਆਈ. ਨੂੰ ਦੱਸਿਆ ਹੈ ਕਿ ਸਵੇਰੇ ਕਰੀਬ 11.30 ਵਜੇ ਅਦਾਕਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸੀਨੇ 'ਚ ਦਰਦ ਦੀ ਸ਼ਿਕਾਇਤ ਸੀ। ਇਥੇ ਆਉਣ ਤੋਂ ਪਹਿਲਾਂ ਉਸ ਨੂੰ ਕਿਸੇ ਲੋਕਲ ਹਸਪਤਾਲ 'ਚ ਲੈ ਕੇ ਗਏ ਸਨ। ਹੁਣ ਕ੍ਰਿਕੇਟ ਵੈਂਕਟੇਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਨਿਸ਼ਚਤ ਹੋ ਗਿਆ। ਕ੍ਰਿਕਟ ਨੇ ਲਿਖਿਆ, ''ਇਹ ਦੱਸਣਾ ਬਹੁਤ ਦੁਖਦ ਹੋ ਰਿਹਾ ਹੈ ਕਿ ਐਕਟਰ ਪੁਨੀਤ ਰਾਜ ਕੁਮਾਰ ਨਹੀਂ ਹਨ। ਉਨ੍ਹਾਂ ਦੇ ਪਰਿਵਾਰ ਦੋਸਤ ਅਤੇ ਪਿਆਰਿਆਂ ਨੂੰ ਮੇਰੇ ਸੰਵੇਦਨਾਵਾਂ।'' ਇਸ ਦੇ ਨਾਲ ਉਹ ਉਨ੍ਹਾਂ ਦੇ ਪਰਿਵਾਰ ਲਈ ਪ੍ਰਾਥਨਾ ਕੀਤੀ।

ਦੱਸਣਯੋਗ ਹੈ ਕਿ ਮਸ਼ਹੂਰ ਅਦਾਕਾਰ ਪੁਨੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ। ਉਸ ਦਾ ਨਾਂ ਕੰਨੜ ਫ਼ਿਲਮ ਇੰਡਸਟਰੀ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੈ। ਸਾਲ 1986 'ਚ ਉਸ ਨੂੰ ਸੁਪਰਹਿੱਟ ਅਤੇ 'ਫਿਰ ਬੇਟ ਹੂਵੂ' ਲਈ ਬਾਲ ਕਲਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ।


author

sunita

Content Editor

Related News