‘ਪੀ. ਐੱਸ. 2’ ਦੀ ਸਟਾਰਕਾਸਟ ਨੇ ਮੈਗਨਮ ਓਪਸ ਨੂੰ ਪ੍ਰਮੋਟ ਕਰਨ ਲਈ ਦਿੱਲੀ ਦਾ ਕੀਤਾ ਦੌਰਾ

Wednesday, Apr 19, 2023 - 10:03 AM (IST)

‘ਪੀ. ਐੱਸ. 2’ ਦੀ ਸਟਾਰਕਾਸਟ ਨੇ ਮੈਗਨਮ ਓਪਸ ਨੂੰ ਪ੍ਰਮੋਟ ਕਰਨ ਲਈ ਦਿੱਲੀ ਦਾ ਕੀਤਾ ਦੌਰਾ

ਮੁੰਬਈ (ਬਿਊਰੋ)– ਮਨੀ ਰਤਨਮ ਦੇ ਡ੍ਰੀਮ ਪ੍ਰਾਜੈਕਟ ‘ਪੀ. ਐੱਸ. 2’ ਦੀ ਦੂਜੀ ਕਿਸ਼ਤ ਦੇਖਣ ਲਈ ਲੋਕਾਂ ’ਚ ਕਾਫੀ ਉਤਸ਼ਾਹ ਹੈ ਕਿਉਂਕਿ ਫ਼ਿਲਮ ਰਿਲੀਜ਼ ਦੀ ਮਿਤੀ ਨੇੜੇ ਆ ਰਹੀ ਹੈ। ਫ਼ਿਲਮ ’ਚ ਐਸ਼ਵਰਿਆ ਰਾਏ ਬੱਚਨ, ਤ੍ਰਿਸ਼ਾ ਕ੍ਰਿਸ਼ਣਨ, ਐਸ਼ਵਰਿਆ ਲਕਸ਼ਮੀ, ਚਿਆਨ ਵਿਕਰਮ, ਸ਼ੋਭਿਤਾ ਧੂਲੀਪਾਲਾ, ਕਾਰਥੀ ਤੇ ਜੈਯਮ ਰਵੀ ਸ਼ਾਮਲ ਹਨ।

ਸਟਾਰਕਾਸਟ ਨੇ ਚੇਨਈ ਤੇ ਕੋਇੰਬਟੂਰ ਦਾ ਦੌਰਾ ਕੀਤਾ ਤੇ ਫਿਰ ਉਹ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਰਾਜਧਾਨੀ ਦਿੱਲੀ ਪਹੁੰਚੇ। ਇਥੇ ਸਟਾਰ ਕਾਸਟ ਨੇ ਇਕ ਕਾਲਜ ਦਾ ਦੌਰਾ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ

ਸੁਬਾਸਕਰਨ ਦਾ ਲਾਇਕਾ ਪ੍ਰੋਡਕਸ਼ਨ ‘ਪੀ. ਐੱਸ. 2’ ਪੇਸ਼ ਕਰਦਾ ਹੈ। ਮਦਰਾਸ ਟਾਕੀਜ਼ ਤੇ ਲਾਇਕਾ ਪ੍ਰੋਡਕਸ਼ਨ ਵਲੋਂ ਸਾਂਝੇ ਤੌਰ ’ਤੇ ਨਿਰਮਿਤ, ਮਨੀ ਰਤਨਮ ਵਲੋਂ ਨਿਰਦੇਸ਼ਿਤ ਤੇ ਏ. ਆਰ. ਰਹਿਮਾਨ ਵਲੋਂ ਇਸ ਫ਼ਿਲਮ ਦਾ ਸੰਗੀਤ ਤਿਆਰ ਕੀਤਾ ਗਿਆ ਹੈ।

‘ਪੀ. ਐੱਸ. 2’ 28 ਅਪ੍ਰੈਲ, 2023 ਨੂੰ ਤਾਮਿਲ, ਹਿੰਦੀ, ਤੇਲਗੂ, ਕੰਨੜਾ ਤੇ ਮਲਿਆਲਮ ਭਾਸ਼ਾਵਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News