ਕਪਿਲ ਸ਼ਰਮਾ ਨੇ ਸਾਊਥ ਸੁਪਰਸਟਾਰ ਵਿਕਰਮ ਨੂੰ ਵ੍ਹਿਸਕੀ ਪੀ ਕੇ ਟਵਿਟਰ ਚਲਾਉਣ ਨੂੰ ਦੱਸਿਆ ਰਿਸਕੀ

Tuesday, Sep 27, 2022 - 05:07 PM (IST)

ਕਪਿਲ ਸ਼ਰਮਾ ਨੇ ਸਾਊਥ ਸੁਪਰਸਟਾਰ ਵਿਕਰਮ ਨੂੰ ਵ੍ਹਿਸਕੀ ਪੀ ਕੇ ਟਵਿਟਰ ਚਲਾਉਣ ਨੂੰ ਦੱਸਿਆ ਰਿਸਕੀ

ਮੁੰਬਈ (ਬਿਊਰੋ)– 30 ਸਤੰਬਰ ਨੂੰ ‘ਪੋਨੀਯੀਨ ਸੇਲਵਨ 1’ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਮਲਟੀਸਟਾਰਰ ਫ਼ਿਲਮ ਦੇ ਟਰੇਲਰ, ਗੀਤਾਂ ਨੇ ਜ਼ਬਰਦਸਤ ਉਤਸ਼ਾਹ ਪੈਦਾ ਕੀਤਾ ਹੋਇਆ ਹੈ। ਫ਼ਿਲਮ ਦੀ ਸਟਾਰਕਾਸਟ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ‘ਪੋਨੀਯੀਨ ਸੇਲਵਨ 1’ ਦੇ ਸਿਤਾਰਿਆਂ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਵੀ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕੀਤੀ ਹੈ। ਐਪੀਸੋਡ ਆਗਾਮੀ ਵੀਕੈਂਡ ’ਤੇ ਪ੍ਰਸਾਰਿਤ ਹੋਵੇਗਾ। ਸ਼ੋਅ ਦੇ ਪ੍ਰੋਮੋ ਰਿਲੀਜ਼ ਕੀਤੇ ਜਾ ਚੁੱਕੇ ਹਨ, ਜੋ ਕਾਫੀ ਮਜ਼ੇਦਾਰ ਹਨ।

ਇਹ ਪ੍ਰੋਮੋ ਵੀਡੀਓ ਦੇਖ ਕੇ ਤੁਹਾਨੂੰ ਹਿੰਟ ਮਿਲ ਜਾਵੇਗਾ ਕਿ ਸ਼ੋਅ ’ਚ ਕਿੰਨੀ ਮਸਤੀ ਤੇ ਧਮਾਲ ਹੋਇਆ ਹੈ। ਕਪਿਲ ਦੇ ਸ਼ੋਅ ’ਚ ਐਸ਼ਵਰਿਆ ਰਾਏ ਨੂੰ ਛੱਡ ਕੇ ਸਾਰੇ ਸਿਤਾਰੇ ਪਹੁੰਚੇ ਹਨ। ਵਿਕਰਮ, ਕਾਰਥੀ, ਤ੍ਰਿਸ਼ਾ, ਜਯਮ ਰਵੀ ਨੇ ਕਪਿਲ ਸ਼ਰਮਾ ਸ਼ੋਅ ’ਚ ਆ ਕੇ ਹਾਸਿਆਂ ਦੇ ਠਹਾਕੇ ਲਗਾਏ।

ਇਹ ਖ਼ਬਰ ਵੀ ਪੜ੍ਹੋ : ਫਾਲਗੁਨੀ ਪਾਠਕ ਤੇ ਨੇਹਾ ਕੱਕੜ ਦੇ ਵਿਵਾਦ ’ਤੇ ਬੋਲੀ ਇਹ ਮਸ਼ਹੂਰ ਗਾਇਕਾ, ਕਿਹਾ– ‘ਰੀਮੇਕ ਨਾਲ ਬਰਬਾਦ ਹੋ ਰਹੇ ਗੀਤ’

‘ਪੋਨੀਯੀਨ ਸੇਲਵਨ 1’ ਸਟਾਰ ਵਿਕਰਮ ਕੋਲੋਂ ਕਪਿਲ ਨੇ ਆਪਣਾ ਆਈਕਾਨਿਕ ਸਵਾਲ ਪੁੱਛਿਆ ਕਿ ਉਨ੍ਹਾਂ ਨੇ ਕਦੇ ਸੋਚਿਆ ਸੀ ਕਿ ਉਹ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਆਉਣਗੇ? ਇਸ ਦਾ ਸਾਊਥ ਸਟਾਰ ਵਿਕਰਮ ਨੇ ਬੜਾ ਮਜ਼ੇਦਾਰ ਜਵਾਬ ਦਿੱਤਾ ਤੇ ਕਪਿਲ ਸ਼ਰਮਾ ਦੀ ਬੋਲਤੀ ਹੀ ਬੰਦ ਹੋ ਗਈ।

ਵਿਕਰਮ ਨੇ ਕਿਹਾ, ‘‘ਮੈਂ ਕਦੇ ਨਹੀਂ ਸੋਚਿਆ ਸੀ। ਜਦੋਂ ਮੈਂ 8ਵੀਂ ਕਲਾਸ ’ਚ ਸੀ। 1976 ਦੇ ਆਲੇ-ਦੁਆਲੇ, ਤੁਸੀਂ ਪੈਦਾ ਵੀ ਨਹੀਂ ਹੋਏ ਹੋਵੋਗੇ। ਉਸ ਸਮੇਂ ਇਹ ਪਹਿਲਾਂ ਤੋਂ ਲਿਖਿਆ ਜਾ ਚੁੱਕਾ ਸੀ ਕਿ ਕਪਿਲ ਸ਼ਰਮਾ ਸ਼ੋਅ ’ਚ ਮੈਂ ਜਾਵਾਂਗਾ।’’

ਵਿਕਰਮ ਦਾ ਇਹ ਜਵਾਬ ਸੁਣ ਕੇ ਕਪਿਲ ਹੈਰਾਨ ਹੋ ਗਏ। ਦਰਸ਼ਕਾਂ ਦਾ ਹਾਸਾ ਬੰਦ ਨਹੀਂ ਹੋਇਆ। ਇਕ ਹੋਰ ਮਜ਼ੇਦਾਰ ਸ਼ਾਟ ’ਚ ਕਪਿਲ ਨੇ ਵਿਕਰਮ ਨੂੰ ਟਵਿਟਰ ’ਤੇ ਆਉਣ ਤੋਂ ਬਾਅਦ ਸਲਾਹ ਦਿੱਤੀ। ਕਪਿਲ ਨੇ ਵਿਕਰਮ ਨੂੰ ਟਵਿਟਰ ’ਤੇ ਸਾਵਧਾਨ ਰਹਿਣ ਲਈ ਕਿਹਾ ਹੈ।

ਕਪਿਲ ਨੇ ਕਿਹਾ, ‘‘ਮੈਂ ਤੁਹਾਨੂੰ ਟਵਿਟਰ ਬਾਰੇ ਕੁਝ ਦੱਸਣਾ ਚਾਹਾਂਗਾ। ਟਵਿਟਰ ਬਹੁਤ ਰਿਸਕੀ ਹੈ, ਥੋੜ੍ਹੀ ਵ੍ਹਿਸਕੀ ਲੈਣ ਤੋਂ ਬਾਅਦ। ਇਹ ਮੇਰਾ ਨਿੱਜੀ ਤਜਰਬਾ ਹੈ।’’ ਇਥੇ ਕਪਿਲ ਨੇ ਆਪਣੇ ਪੁਰਾਣੇ ਵਿਵਾਦਿਤ ਟਵੀਟ ਨੂੰ ਲੈ ਕੇ ਖ਼ੁਦ ਨੂੰ ਹੀ ਰੋਸਟ ਕਰ ਦਿੱਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News