IND Vs PAK ਸਕ੍ਰੀਨਿੰਗ ''ਤੇ ਗਾਇਕ ਦਾ ਲਾਈਵ ਸ਼ੋਅ? ਕਲੱਬ ਦੇ ਬਾਹਰ ਹੰਗਾਮਾ, ਜਾਣੋ ਪੂਰਾ ਮਾਮਲਾ
Monday, Sep 15, 2025 - 10:11 AM (IST)

ਐਂਟਰਟੇਨਮੈਂਟ ਡੈਸਕ- ਪੁਣੇ ਦੇ ਕਲਿਆਣੀ ਨਗਰ ਵਿੱਚ ਤਣਾਅ ਦੀ ਸਥਿਤੀ ਬਣ ਗਈ, ਜਦੋਂ ਸਕਲ ਹਿੰਦੂ ਸਮਾਜ ਦੇ ਮੈਂਬਰਾਂ ਨੇ ਬੌਲਰ ਕਲੱਬ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਇੱਕ ਪਾਕਿਸਤਾਨੀ ਗਾਇਕ ਨੂੰ ਉੱਥੇ ਪਰਫਾਰਮ ਕਰਨ ਲਈ ਬੁਲਾਇਆ ਗਿਆ ਸੀ। ਨਾਲ ਹੀ ਉਨ੍ਹਾਂ ਨੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੀ ਸਕ੍ਰੀਨਿੰਗ ਦਾ ਵੀ ਵਿਰੋਧ ਕੀਤਾ।
ਪੁਲਸ ਦੇ ਅਨੁਸਾਰ ਜਿਸ ਕਲਾਕਾਰ ਨੇ ਇਸ ਸਮਾਗਮ ਵਿੱਚ ਪ੍ਰਦਰਸ਼ਨ ਕਰਨਾ ਸੀ ਉਹ ਇਮਰਾਨ ਨਾਸਿਰ ਖਾਨ ਹੈ, ਜੋ ਕਿ ਨੀਦਰਲੈਂਡ ਦਾ ਨਾਗਰਿਕ ਹੈ, ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪਾਕਿਸਤਾਨੀ ਨਾਗਰਿਕ ਹੋਣ ਦੀਆਂ ਅਫਵਾਹਾਂ ਫੈਲਣ ਦੇ ਕਈ ਸੰਗਠਨ ਦੇ ਕਈ ਕਾਰਜਕਰਤਾ ਕੱਲਬ ਦੇ ਬਾਹਰ ਇਕੱਠਾ ਹੋ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਹਾਲਾਂਕਿ ਸੱਚ ਦੱਸਣ ਦੇ ਬਾਵਜੂਦ, ਪ੍ਰਦਰਸ਼ਨਕਾਰੀਆਂ ਨੇ ਨਾਗਰਿਕਾਂ ਨੂੰ ਹੋਟਲ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਜਦੋਂ ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਦਖਲ ਦਿੱਤਾ, ਤਾਂ ਹੋਟਲ ਦੇ ਬਾਊਂਸਰਾਂ ਨੇ ਕਥਿਤ ਤੌਰ 'ਤੇ ਕੁਝ ਕਾਰਕੁਨਾਂ 'ਤੇ ਹਮਲਾ ਕੀਤਾ, ਜਿਸ ਨਾਲ ਹੋਰ ਹਫੜਾ-ਦਫੜੀ ਮਚ ਗਈ। ਬਾਅਦ ਵਿੱਚ ਪੁਲਸ ਅਧਿਕਾਰੀਆਂ ਨੇ 14 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਜੋ ਕਾਨੂੰਨ ਵਿਵਸਥਾ ਪ੍ਰਭਾਵਿਤ ਨਾ ਹੋਵੇ।
ਯਰਵਦਾ ਪੁਲਸ ਸਟੇਸ਼ਨ ਦੇ ਸੀਨੀਅਰ ਪੁਲਸ ਇੰਸਪੈਕਟਰ ਰਵਿੰਦਰ ਸ਼ੈਲਕੇ ਨੇ ਕਿਹਾ ਕਿ ਮੌਕੇ 'ਤੇ ਲੋੜੀਂਦੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸਥਿਤੀ ਸ਼ਾਂਤੀਪੂਰਨ ਹੈ।
ਤੁਹਾਨੂੰ ਦੱਸ ਦੇਈਏ ਕਿ ਬੌਲਰ ਕਲੱਬ ਪਹਿਲਾਂ ਪੁਣੇ ਵਿੱਚ ਪੋਰਸ਼ ਮਾਮਲੇ ਦੌਰਾਨ ਸੁਰਖੀਆਂ ਵਿੱਚ ਆਇਆ ਸੀ, ਜਦੋਂ ਪੁਲਸ ਜਾਂਚ ਦੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਸੀ ਕਿ ਹਾਦਸੇ ਦਾ ਨਾਬਾਲਗ ਦੋਸ਼ੀ ਆਪਣੇ ਦੋਸਤਾਂ ਨਾਲ ਉਸੇ ਕਲੱਬ ਵਿੱਚ ਸ਼ਰਾਬ ਪੀ ਰਿਹਾ ਸੀ। ਜਾਂਚ ਦੌਰਾਨ ਪੁਲਸ ਨੇ ਕਲੱਬ ਵਿਰੁੱਧ ਕਾਰਵਾਈ ਕੀਤੀ ਸੀ। ਹਾਲਾਂਕਿ, ਬਾਅਦ ਵਿੱਚ ਕਲੱਬ ਨੇ ਆਪਣਾ ਕੰਮ ਆਮ ਤਰੀਕੇ ਨਾਲ ਸ਼ੁਰੂ ਕਰ ਦਿੱਤਾ।