‘ਗਾਰਜੀਅਨਜ਼ ਆਫ ਦਿ ਗਲੈਕਸੀ ਵਾਲਿਊਮ 3’ ਦੇ ਪ੍ਰਚਾਰ ’ਚ ਲੱਗੀ ਸਟਾਰਕਾਸਟ

Thursday, Apr 20, 2023 - 05:22 PM (IST)

‘ਗਾਰਜੀਅਨਜ਼ ਆਫ ਦਿ ਗਲੈਕਸੀ ਵਾਲਿਊਮ 3’ ਦੇ ਪ੍ਰਚਾਰ ’ਚ ਲੱਗੀ ਸਟਾਰਕਾਸਟ

ਮੁੰਬਈ (ਬਿਊਰੋ) : ਜੇਮਸ ਗਨ ਤੇ ਫ਼ਿਲਮ ਦੀ ਸਟਾਰਕਾਸਟ ਟੀਮ ਆਉਣ ਵਾਲੀ ਮਾਰਵਲ ਐਂਟਰਟੇਨਰ ‘ਗਾਰਜੀਅਨਜ਼ ਆਫ ਦਿ ਗਲੈਕਸੀ ਵਾਲਿਊਮ 3’ ਦੇ ਪ੍ਰਚਾਰ 'ਚ ਰੁੱਝੀ ਹੋਈ ਹੈ। 5 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਨੇ ਪ੍ਰਸ਼ੰਸਕਾਂ ’ਚ ਭਾਵੁਕ ਲਹਿਰ ਪੈਦਾ ਕਰ ਦਿੱਤੀ ਹੈ। ਜੇਮਜ਼, ਕ੍ਰਿਸ ਦਾ ਇਕ ਨਜ਼ਦੀਕੀ ਦੋਸਤ ਇਨ੍ਹਾਂ ਸਾਰੇ ਸਾਲਾਂ ’ਚ ਉਸ ਨਾਲ ਕੰਮ ਕਰਨ ਤੇ ਫ਼ਿਲਮਾਂ ਰਾਹੀਂ ਉਸ ਬਾਰੇ ਗੱਲ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ

 ਜੇਮਸ ਦਾ ਕਹਿਣਾ ਹੈ ਕਿ ਫ਼ਿਲਮ ’ਚ ਕ੍ਰਿਸ ਬਹੁਤ ਵਧੀਆ ਹੈ। ਉਹ ਪਹਿਲੀਆਂ ਦੋ ਫ਼ਿਲਮਾਂ ’ਚ ਵੀ ਵਧੀਆ ਸੀ ਪਰ ਤੀਜੀ ਫ਼ਿਲਮ ’ਚ ਜੋ ਉਸਨੇ ਕੀਤਾ ਉਸਦੇ ਮੁਕਾਬਲੇ ਇਹ ਕੁਝ ਵੀ ਨਹੀਂ ਹੈ। ਉਹ ਭਾਵਨਾਤਮਕ ਤੌਰ ’ਤੇ ਕਮਜ਼ੋਰ ਹੈ। ਉਸ ’ਚ ਇਹ ਬਹੁਤ ਆਸਾਨੀ ਨਾਲ ਦਿਖਾਈ ਦਿੰਦਾ ਹੈ ਤੇ ਉਸ ਲਈ ਡਾਊਨ ਟੂ ਅਰਥ ਤੇ ਅਸਲੀ ਹੋਣਾ ਆਸਾਨ ਹੈ ਤੇ ਇਹੀ ਫ਼ਿਲਮ ਬਾਰੇ ਹੈ। ਮਾਰਵਲ ਸਟੂਡੀਓਜ਼ ਦੀ ‘ਗਾਰਜੀਅਨਜ਼ ਆਫ਼ ਦਿ ਗਲੈਕਸੀ ਵਾਲਿਊਮ 3’ ਭਾਰਤ ’ਚ 5 ਮਈ, 2023 ਨੂੰ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ‘ਪੀ. ਐੱਸ. 2’ ਦੀ ਸਟਾਰਕਾਸਟ ਨੇ ਮੈਗਨਮ ਓਪਸ ਨੂੰ ਪ੍ਰਮੋਟ ਕਰਨ ਲਈ ਦਿੱਲੀ ਦਾ ਕੀਤਾ ਦੌਰਾ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News