ਸ਼ੋਅ 'ਜਵਾਈ ਜੀ' ਦੇ ਪ੍ਰੋਮੋ ਨੂੰ ਮਿਲਿਆ ਅਥਾਹ ਪਿਆਰ, 28 ਅਕਤੂਬਰ ਨੂੰ ਸ਼ਾਮ 7:30 ਵਜੇ ਤੋਂ ਹੋਵੇਗਾ ਸ਼ੁਰੂ
Monday, Oct 14, 2024 - 02:10 PM (IST)

ਮੁੰਬਈ (ਬਿਊਰੋ) - ਜ਼ੀ ਪੰਜਾਬੀ ਆਪਣੀ ਵਿਲੱਖਣ ਕਹਾਣੀ ਸੁਣਾਉਣ ਨਾਲ ਦਿਲਾਂ ਨੂੰ ਜਿੱਤਣਾ ਜਾਰੀ ਰੱਖਦਾ ਹੈ ਅਤੇ ਹੁਣ ਚੈਨਲ ਇੱਕ ਬਿਲਕੁਲ ਨਵਾਂ ਸ਼ੋਅ, 'ਜਵਾਈ ਜੀ' ਪੇਸ਼ ਕਰਨ ਲਈ ਤਿਆਰ ਹੈ। ਸ਼ੋਅ ਦੇ ਪਹਿਲੇ ਪ੍ਰੋਮੋ ਨੂੰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਸੀ ਅਤੇ ਜਿਸ ਨੂੰ ਦਰਸ਼ਕਾਂ ਤੋਂ ਭਰਪੂਰ ਪਿਆਰ ਪ੍ਰਾਪਤ ਹੋਇਆ। ਤਾਜ਼ੇ ਚਿਹਰਿਆਂ ਅਤੇ ਦਿਲਚਸਪ ਕਹਾਣੀ ਦੀ ਵਿਸ਼ੇਸ਼ਤਾ, 'ਜਵਾਈ ਜੀ' 28 ਅਕਤੂਬਰ, ਹਰ ਸੋਮਵਾਰ ਤੋਂ ਸ਼ਨੀਵਾਰ ਸ਼ਾਮ 7:30 ਵਜੇ ਪ੍ਰਸਾਰਿਤ ਕਰਨ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ
ਸ਼ੋਅ 'ਚ ਨੇਹਾ ਚੌਹਾਨ, ਸਿਦਕ ਦੇ ਰੂਪ 'ਚ, ਪੈਮ ਧੀਮਾਨ, ਅਮਰੀਨ ਅਤੇ ਅੰਕੁਸ਼ ਕੁਕਰੇਜਾ ਨੇ ਹਰਨਵ ਦੀ ਭੂਮਿਕਾ 'ਚ ਨਜ਼ਰ ਆਉਣਗੇ। ਆਪਣੇ ਕਿਰਦਾਰ ਬਾਰੇ ਬੋਲਦਿਆਂ, ਅੰਕੁਸ਼ ਕੁਕਰੇਜਾ ਨੇ ਸਾਂਝਾ ਕੀਤਾ, ''ਹਰਨਵ ਇੱਕ ਅਜਿਹਾ ਕਿਰਦਾਰ ਹੈ, ਜੋ ਆਪਣੇ ਪਰਿਵਾਰ ਅਤੇ ਰਿਸ਼ਤਿਆਂ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ, ਮੈਂ ਉਮੀਦ ਕਰਦਾ ਹਾਂ ਦਰਸ਼ਕ ਮੇਰੇ ਕਿਰਦਾਰ ਨੂੰ ਤੇ ਸਾਡੀ ਕਹਾਣੀ ਨੂੰ ਪਸੰਦ ਕਰਨਗੇ।''
ਨੇਹਾ ਚੌਹਾਨ ਨੇ ਆਪਣਾ ਉਤਸ਼ਾਹ ਸਾਂਝਾ ਕਰਦੇ ਹੋਏ ਕਿਹਾ, ''ਸਿਦਕ ਇੱਕ ਅਜਿਹਾ ਕਿਰਦਾਰ ਹੈ ਹੋ ਬਹੁਤ ਹੀ ਕਮਜ਼ੋਰ ਤੇ ਇੱਕਲਾ ਹੈ ਤੇ ਆਪਣੀ ਮਾਂ ਦੇ ਪਿਆਰ ਤਰਸਦਾ ਹੈ ਪਰ ਉਸ ਦੀ ਮਾਂ ਬਿਜ਼ਨੈੱਸ ਤੇ ਪੈਸੇ ਕਮਾਉਣ 'ਚ ਰੁਝੀ ਹੋਈ ਹੈ। ਮੈਨੂੰ ਯਕੀਨ ਹੈ ਕਿ ਮੈਂ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਾਂਗੀ ਤੇ ਮੇਰੇ ਕਿਰਦਾਰ ਨੂੰ ਦਰਸ਼ਕ ਆਪਣਾ ਭਰਪੂਰ ਪਿਆਰ ਦੇਣਗੇ।"
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ
ਪੈਮ ਧੀਮਾਨ, ਜਿਸ ਨੇ 'ਜਵਾਈ ਜੀ' 'ਚ ਅਮਰੀਨ ਦੀ ਭੂਮਿਕਾ ਨਿਭਾਈ ਹੈ, ਨੇ ਇਸ ਕਿਰਦਾਰ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ, "ਅਮਰੀਨ ਇੱਕ ਦ੍ਰਿੜ ਇਰਾਦੇ ਵਾਲੀ ਔਰਤ ਹੈ, ਆਪਣੀ ਕਾਰੋਬਾਰੀ ਸਫ਼ਲਤਾ 'ਚ ਡੂੰਘੀ ਤਰ੍ਹਾਂ ਰੁੱਝੀ ਹੋਈ ਹੈ ਤੇ ਪੈਸੇ ਕਮਾਉਣ ਦੀ ਚਾਹ ਰੱਖਦੀ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਉਸ ਦੀ ਅਭਿਲਾਸ਼ਾ, ਕੁਰਬਾਨੀ ਅਤੇ ਮੁੜ ਖੋਜ ਦੇ ਸਫ਼ਰ ਨਾਲ ਜੁੜਨਗੇ।'' ਇੱਕ ਦਿਲਚਸਪ ਪਲਾਟ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ, 'ਜਵਾਈ ਜੀ' ਜ਼ੀ ਪੰਜਾਬੀ 'ਤੇ ਇੱਕ ਹੋਰ ਹਿੱਟ ਵਜੋਂ ਆਪਣੀ ਪਛਾਣ ਬਣਾਉਣ ਲਈ ਤਿਆਰ ਹੈ। 28 ਅਕਤੂਬਰ ਤੋਂ ਸ਼ੁਰੂ ਹੋ ਰਿਹਾ 'ਜਵਾਈ ਜੀ' ਸੋਮਵਾਰ ਤੋਂ ਸ਼ਨੀਵਾਰ ਸ਼ਾਮ 7:30 ਵਜੇ ਜ਼ੀ ਪੰਜਾਬੀ 'ਤੇ ਪ੍ਰਸਾਰਿਤ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।