ਟੀ. ਵੀ. ਚੈਨਲਾਂ ’ਤੇ ਦਿਖਾਉਣੇ ਪੈਣਗੇ ਕੌਮੀ ਅਹਿਮੀਅਤ ਤੇ ਜਨ ਸੇਵਾ ਦੇ ਪ੍ਰੋਗਰਾਮ, ਐਡਵਾਇਜ਼ਰੀ ਜਾਰੀ

01/31/2023 1:46:24 PM

ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਹੁਣ ਟੀ. ਵੀ. ਚੈਨਲਾਂ ’ਤੇ ਹੋਰ ਪ੍ਰੋਗਰਾਮਾਂ ਦੇ ਨਾਲ-ਨਾਲ ਕੌਮੀ ਅਹਿਮੀਅਤ ਤੇ ਜਨ ਸੇਵਾ ਵਾਲੇ ਪ੍ਰੋਗਰਾਮ ਵੀ ਦਿਖਾਉਣੇ ਪੈਣਗੇ।

ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਇਸ ਸਬੰਧੀ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ, ਜੋ 1 ਮਾਰਚ ਤੋਂ ਲਾਗੂ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਡਿਵਾਈਨ ਨੇ ਪਹਿਲੀ ਵਾਰ ਸੁਣਾਇਆ ਮੂਸੇਵਾਲਾ ਦਾ ਗੀਤ 'ਚੋਰਨੀ', ਸੁਣ ਲੋਕ ਹੋਏ ਬਾਗੋ-ਬਾਗ (ਵੀਡੀਓ)

ਇਸ ਐਡਵਾਇਜ਼ਰੀ ’ਚ ਇਕ ਈ-ਪੋਰਟਲ ਬਣਾਉਣ ਦੀ ਗੱਲ ਕਹੀ ਗਈ ਹੈ, ਜਿਥੇ ਕੌਮੀ ਅਹਿਮੀਅਤ ਵਾਲੇ ਪ੍ਰੋਗਰਾਮਾਂ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ।

ਮੰਤਰਾਲਾ ਮੁਤਾਬਕ ਪ੍ਰੋਗਰਾਮ ਦੀ ਮਿਆਦ 30 ਮਿੰਟ ਹੋਣੀ ਜ਼ਰੂਰੀ ਰੱਖੀ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News