ਪ੍ਰਿਅੰਕਾ ਚੋਪੜਾ ਨੇ ਖੋਲ੍ਹੇ ਰਾਜ਼, ਰਾਜਨੀਤੀ ਬਣੀ ਬਾਲੀਵੁੱਡ ਛੱਡਣ ਦੀ ਵਜ੍ਹਾ

Tuesday, Mar 28, 2023 - 03:53 PM (IST)

ਪ੍ਰਿਅੰਕਾ ਚੋਪੜਾ ਨੇ ਖੋਲ੍ਹੇ ਰਾਜ਼, ਰਾਜਨੀਤੀ ਬਣੀ ਬਾਲੀਵੁੱਡ ਛੱਡਣ ਦੀ ਵਜ੍ਹਾ

ਮੁੰਬਈ (ਬਿਊਰੋ)– ਕਦੇ ਬਾਲੀਵੁੱਡ ਦੀ ‘ਦੇਸੀ ਗਰਲ’ ਬਣ ਕੇ ਕਰੋੜਾਂ ਦਿਲਾਂ ’ਤੇ ਰਾਜ ਕਰਨ ਵਾਲੀ ਪ੍ਰਿਅੰਕਾ ਚੋਪੜਾ ਹੁਣ ਹਾਲੀਵੁੱਡ ’ਚ ਵੀ ਵੱਡਾ ਨਾਂ ਕਮਾ ਚੁੱਕੀ ਹੈ। ਦੇਸੀ ਗਰਲ ਤੋਂ ਗਲੋਬਲ ਸਟਾਰ ਤੱਕ ਪ੍ਰਿਅੰਕਾ ਦਾ ਸਫਰ ਸ਼ਾਨਦਾਰ ਰਿਹਾ ਪਰ ਪ੍ਰਿਅੰਕਾ ਨੇ ਬਾਲੀਵੁੱਡ ਇੰਡਸਟਰੀ ਤੋਂ ਬ੍ਰੇਕ ਲੈ ਕੇ ਹਾਲੀਵੁੱਡ ਜਾਣ ਦਾ ਫ਼ੈਸਲਾ ਕੀਤਾ ਸੀ। ਇਸ ਪਿੱਛੇ ਅਸਲ ਕਾਰਨ ਹੁਣ ਸਾਹਮਣੇ ਆ ਗਿਆ ਹੈ। ਤਾਜ਼ਾ ਇੰਟਰਵਿਊ ’ਚ ਪ੍ਰਿਅੰਕਾ ਨੇ ਹਿੰਦੀ ਫ਼ਿਲਮ ਇੰਡਸਟਰੀ ਨਾਲ ਜੁੜੀ ਵੱਡੀ ਸੱਚਾਈ ਦਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਇਸ ਇੰਡਸਟਰੀ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ।

ਡੈਕਸ ਸ਼ੈਫਰਡ ਨਾਲ ਪੋਡਕਾਸਟ ਸ਼ੋਅ ‘ਆਰਮਚੇਅਰ ਐਕਸਪਰਟ’ ’ਚ ਪ੍ਰਿਅੰਕਾ ਤੋਂ ਪੁੱਛਿਆ ਗਿਆ ਕਿ ਉਸ ਨੇ ਅਮਰੀਕਾ ’ਚ ਕਿਹੜੀ ਗੱਲੋਂ ਕੰਮ ਲੱਭਣਾ ਸ਼ੁਰੂ ਕੀਤਾ। ਜਿਸ ਦੇ ਜਵਾਬ ’ਚ ਪ੍ਰਿਅੰਕਾ ਨੇ ਕਿਹਾ ਕਿ ਜਦੋਂ ਉਹ ਫ਼ਿਲਮ ‘ਸਾਤ ਖੂਨ ਮਾਫ’ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਦੇਸੀ ਹਿੱਟਸ ਦੀ ਅੰਜੁਲਾ ਆਚਾਰੀਆ ਨੇ ਉਨ੍ਹਾਂ ਨੂੰ ਅਮਰੀਕਾ ’ਚ ਮਿਊਜ਼ਿਕ ਵੀਡੀਓ ਤੇ ਕਰੀਅਰ ਬਣਾਉਣ ਲਈ ਸੰਪਰਕ ਕੀਤਾ। ਪ੍ਰਿਅੰਕਾ ਉਸ ਸਮੇਂ ਬਾਲੀਵੁੱਡ ਤੋਂ ਬਾਹਰ ਦਾ ਰਸਤਾ ਲੱਭ ਰਹੀ ਸੀ। ਅਦਾਕਾਰਾ ਮੁਤਾਬਕ ਉਹ ਇੰਡਸਟਰੀ ਦੀ ਰਾਜਨੀਤੀ ਤੋਂ ਪ੍ਰੇਸ਼ਾਨ ਸੀ। ਇਸ ਲਈ ਉਹ ਬਰੇਕ ਚਾਹੁੰਦੀ ਸੀ। ਇਸ ਮਿਊਜ਼ਿਕ ਵੀਡੀਓ ਨੇ ਪ੍ਰਿਅੰਕਾ ਨੂੰ ਬਾਲੀਵੁੱਡ ਤੋਂ ਬਾਹਰ ਨਿਕਲਣ ਦਾ ਵੱਡਾ ਮੌਕਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਪਠਾਨ' ਦੀ ਸਫ਼ਲਤਾ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਖਰੀਦੀ 8.20 ਕਰੋੜ ਦੀ ਲਗਜ਼ਰੀ ਕਾਰ

ਪ੍ਰਿਅੰਕਾ ਨੇ ਕਿਹਾ, ‘‘ਮੈਨੂੰ ਇੰਡਸਟਰੀ (ਬਾਲੀਵੁੱਡ) ’ਚ ਇਕ ਕੋਨੇ ’ਚ ਧੱਕਿਆ ਜਾ ਰਿਹਾ ਸੀ। ਲੋਕ ਮੈਨੂੰ ਕਾਸਟ ਨਹੀਂ ਕਰ ਰਹੇ ਸਨ। ਮੈਨੂੰ ਲੋਕਾਂ ਦੀਆਂ ਸ਼ਿਕਾਇਤਾਂ ਸਨ। ਮੈਂ ਇਸ ਤਰ੍ਹਾਂ ਦੀਆਂ ਖੇਡਾਂ ਖੇਡਣ ’ਚ ਬਹੁਤੀ ਚੰਗੀ ਨਹੀਂ ਹਾਂ। ਇਸ ਕਰਕੇ ਮੈਂ ਇਸ ਰਾਜਨੀਤੀ ਤੋਂ ਅੱਕ ਗਈ ਹਾਂ। ਮੈਂ ਕਿਹਾ ਮੈਨੂੰ ਬਰੇਕ ਚਾਹੀਦੀ ਹੈ। ਅਦਾਕਾਰਾ ਨੇ ਕਿਹਾ, ‘‘ਇਸ ਮਿਊਜ਼ਿਕ ਵੀਡੀਓ ਨੇ ਮੈਨੂੰ ਆਪਣੀਆਂ ਹੱਦਾਂ ਪਾਰ ਕਰਨ ਦਾ ਮੌਕਾ ਦਿੱਤਾ। ਮੈਨੂੰ ਉਹ ਫ਼ਿਲਮਾਂ ਕਰਨ ਦੀ ਬਹੁਤੀ ਇੱਛੁਕ ਨਹੀਂ ਸੀ, ਜੋ ਮੈਨੂੰ ਨਹੀਂ ਮਿਲੀਆਂ, ਜਿਸ ਲਈ ਮੈਨੂੰ ‘ਕੁਝ ਕਲੱਬ ਜਾਂ ਕਿਸੇ ਸਮੂਹ ਨੂੰ ਮੱਖਣ’ ਲਗਾਉਣਾ ਪਵੇ। ਮੈਂ ਮਹਿਸੂਸ ਕੀਤਾ ਕਿ ਮੈਂ ਬਾਲੀਵੁੱਡ ’ਚ ਲੰਬੇ ਸਮੇਂ ਤੋਂ ਕੰਮ ਕੀਤਾ ਹੈ ਤੇ ਹੁਣ ਮੈਨੂੰ ਇਹ (ਹਾਲੀਵੁੱਡ ’ਚ ਕੰਮ) ਕਰਨ ਦੀ ਲੋੜ ਹੈ।’’

ਇਸ ਮਿਊਜ਼ਿਕ ਵੀਡੀਓ ਤੋਂ ਬਾਅਦ ਪ੍ਰਿਅੰਕਾ ਨੂੰ ਇੰਟਰਨੈਸ਼ਨਲ ਸੀਰੀਜ਼ ‘ਕਵਾਂਟਿਕੋ’ ’ਚ ਲੀਡ ਅਦਾਕਾਰਾ ਦੇ ਤੌਰ ’ਤੇ ਕੰਮ ਮਿਲਿਆ। ਇਹ ਸੀਰੀਜ਼ ਸੁਪਰਹਿੱਟ ਹੋ ਗਈ। ਇਸ ਤੋਂ ਬਾਅਦ ਪ੍ਰਿਅੰਕਾ ਨੂੰ ਹਾਲੀਵੁੱਡ ਪ੍ਰੋਜੈਕਟ ਮਿਲਣ ਲੱਗੇ। ਹੌਲੀ-ਹੌਲੀ ਪ੍ਰਿਅੰਕਾ ਹਾਲੀਵੁੱਡ ’ਚ ਜ਼ਿਆਦਾ ਤੇ ਬਾਲੀਵੁੱਡ ’ਚ ਘੱਟ ਦਿਖਾਈ ਦੇਣ ਲੱਗੀ। ਹਾਲੀਵੁੱਡ ਵੱਲ ਮੁੜਨ ਤੋਂ ਬਾਅਦ ਪ੍ਰਿਅੰਕਾ ਚੋਪੜਾ ਦੀ ਵਾਪਸੀ ਹਿੰਦੀ ਫਿਲਮ ‘ਦਿ ਸਕਾਈ ਇਜ਼ ਪਿੰਕ’ ਸੀ। ਬਹੁਤ ਜਲਦ ਉਹ ਫ਼ਿਲਮ ‘ਜੀ ਲੇ ਜ਼ਰਾ’ ’ਚ ਕੰਮ ਕਰੇਗੀ। ਪ੍ਰਿਅੰਕਾ ਦੇ ਕਈ ਹਾਲੀਵੁੱਡ ਪ੍ਰਾਜੈਕਟ ਵੀ ਪਾਈਪਲਾਈਨ ’ਚ ਹਨ। ਉਸ ਦਾ ਸ਼ੋਅ ‘ਸੀਟਾਡੇਲ’ ਅਪ੍ਰੈਲ ’ਚ ਰਿਲੀਜ਼ ਹੋਵੇਗਾ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News