ਦੇਰ ਰਾਤ ਪਤੀ ਨਿਕ ਨਾਲ ਪ੍ਰਿਅੰਕਾ ਦੀ ਨਾਈਟ ਆਊਟ, ਇਕ-ਦੂਜੇ ਦਾ ਹੱਥ ਫੜ ਕੇ ਦਿੱਤੇ ਪਰਫ਼ੈਕਟ ਕਪਲ ਗੋਲ

Thursday, Aug 18, 2022 - 01:54 PM (IST)

ਦੇਰ ਰਾਤ ਪਤੀ ਨਿਕ ਨਾਲ ਪ੍ਰਿਅੰਕਾ ਦੀ ਨਾਈਟ ਆਊਟ, ਇਕ-ਦੂਜੇ ਦਾ ਹੱਥ ਫੜ ਕੇ ਦਿੱਤੇ ਪਰਫ਼ੈਕਟ ਕਪਲ ਗੋਲ

ਬਾਲੀਵੁੱਡ ਡੈਸਕ- ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਗਾਇਕ ਨਿਕ ਜੋਨਸ ਪ੍ਰਸ਼ੰਸਕਾਂ ਦੀ ਸਭ ਤੋਂ ਪਸੰਦੀਦਾ ਜੋੜੀ ’ਚੋਂ ਇਕ ਹਨ। ਦੋਵੇਂ ਹਮੇਸ਼ਾ ਇਕੱਠੇ ਪਰਫ਼ੈਕਟ ਕਪਲ ਗੋਲ ਕਰਦੇ ਨਜ਼ਰ ਆਉਂਦੇ ਹਨ। ਇਸ ਸਵੀਟ ਜੋੜੇ ਨੂੰ ਬੁੱਧਵਾਰ ਰਾਤ ਨੂੰ ਲਾਸ ਏਂਜਲਸ ਦੇ ਇਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਸੀ, ਜਿਸ ਦੀਆਂ ਤਸਵੀਰਾਂ ਹੁਣ ਇੰਟਰਨੈੱਟ ’ਤੇ ਕਾਫ਼ੀ ਧਿਆਨ ਖਿੱਚ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਲਾਂਚ ਇਵੈਂਟ ’ਚ ਮਲਾਇਕਾ ਦਾ ਗਲੈਮਰਸ ਅੰਦਾਜ਼, ਓਰੇਂਜ ਡਰੈੱਸ ’ਚ ਲੱਗ ਰਹੀ ਖੂਬਸੂਰਤੀ

ਸਾਹਮਣੇ ਆਈਆ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿਅੰਕਾ ਅਤੇ ਨਿਕ ਇਕ ਦੂਜੇ ਨਾਲ ਨਜ਼ਰ ਆ ਰਹੇ ਹਨ। ਦੋਵਾਂ ਨੇ ਇਕ-ਦੂਜੇ ਦਾ ਹੱਥ ਫੜਿਆ ਹੋਇਆ ਹੈ। ਦੋਵਾਂ ਦੀ ਇਕੱਠੇ ਸ਼ਾਨਦਾਰ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਪ੍ਰਿਅੰਕਾ ਓਰੇਂਜ ਟੌਪ ਦੇ ਨਾਲ ਲੰਬੀ ਸਕਰਟ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ, ਜਦਕਿ ਪਤੀ ਨਿਕ ਨੇ ਨਾਈਟ ਆਊਟ ’ਚ ਭੂਰੇ ਰੰਗ ਦੀ ਪੈਂਟ ਦੇ ਨਾਲ ਬਟਨ ਰਹਿਤ ਕਮੀਜ਼ ਪਾਈ ਹੋਈ ਸੀ।

PunjabKesari

ਇਹ ਵੀ ਪੜ੍ਹੋ : ਵਿਵੇਕ ਅਗਨੀਹੋਤਰੀ ਨੇ ਕਰੀਨਾ ਦੀ ਪੋਸਟ ’ਤੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਕੋਈ ਵੀ ਘੱਟ ਬਜਟ...’

ਪ੍ਰਿਅੰਕਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ ਇਸ ਨੇ ਨਾਲ ਨਿਕ ਵੀ ਕਾਫ਼ੀ ਸਮਾਰਟ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਇਨ੍ਹਾਂ ਦੀ ਜੋੜੀ ਨੂੰ ਬੇਹੱਦ ਪਿਆਰ ਦੇ ਰਹੇ ਹਨ।

PunjabKesari
ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ 2018 ’ਚ ਵਿਆਹ ਦੇ ਬੰਧਨ ’ਚ ਬੱਝੇ ਸਨ। ਜੋੜੇ ਨੇ ਜਨਵਰੀ 2022 ’ਚ ਸਰੋਗੇਸੀ ਰਾਹੀਂ ਆਪਣੇ ਪਹਿਲੇ ਬੱਚੇ ਮਾਲਤੀ ਮੈਰੀ ਚੋਪੜਾ ਜੋਨਸ ਦਾ ਸਵਾਗਤ ਕੀਤਾ। ਇਹ ਜੋੜਾ ਆਪਣੀ ਜ਼ਿੰਦਗੀ ’ਚ ਧੀ ਦਾ ਸੁਆਗਤ ਕਰਕੇ ਬਹੁਤ ਖੁਸ਼ ਹੈ।

PunjabKesari


author

Shivani Bassan

Content Editor

Related News