ਭੈਣ ਪਰਿਣੀਤੀ ਦਾ ਵਿਆਹ ਛੱਡ ਧੀ ਨਾਲ ਫਾਰਮ ’ਚ ਮਸਤੀ ਕਰਦੀ ਨਜ਼ਰ ਆਈ ਪ੍ਰਿਅੰਕਾ ਚੋਪੜਾ

Saturday, Sep 23, 2023 - 03:06 PM (IST)

ਭੈਣ ਪਰਿਣੀਤੀ ਦਾ ਵਿਆਹ ਛੱਡ ਧੀ ਨਾਲ ਫਾਰਮ ’ਚ ਮਸਤੀ ਕਰਦੀ ਨਜ਼ਰ ਆਈ ਪ੍ਰਿਅੰਕਾ ਚੋਪੜਾ

ਮੁੰਬਈ (ਬਿਊਰੋ)– ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਆਪਣੀ ਵਿਆਹੁਤਾ ਜ਼ਿੰਦਗੀ ’ਚ ਬਹੁਤ ਖ਼ੁਸ਼ ਹਨ। ਦੋਵੇਂ ਆਪਣੀ ਜ਼ਿੰਦਗੀ ਦਾ ਬਹੁਤ ਆਨੰਦ ਲੈਂਦੇ ਹਨ। ਉਹ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਦੋਵੇਂ ਪਿਛਲੇ ਸਾਲ ਜਨਵਰੀ ’ਚ ਇਕ ਧੀ ਦੇ ਮਾਤਾ-ਪਿਤਾ ਬਣੇ ਸਨ। ਇਨ੍ਹਾਂ ਤਸਵੀਰਾਂ ’ਚ ਦੋਵੇਂ ਆਪਣੀ ਧੀ ’ਤੇ ਪਿਆਰ ਲੁਟਾਉਂਦੇ ਨਜ਼ਰ ਆ ਰਹੇ ਹਨ। ਉਹ ਅਕਸਰ ਆਪਣੀ ਧੀ ਮਾਲਤੀ ਦੀਆਂ ਖ਼ੂਬਸੂਰਤ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਪ੍ਰਿਅੰਕਾ ਨੂੰ ਆਪਣੀ ਧੀ ਨਾਲ ਬਿਤਾਏ ਅਨਮੋਲ ਪਲਾਂ ਨੂੰ ਰਿਕਾਰਡ ਕਰਨਾ ਬਹੁਤ ਪਸੰਦ ਹੈ ਤੇ ਇਸ ਵਾਰ ਵੀ ਉਨ੍ਹਾਂ ਨੇ ਅਜਿਹਾ ਹੀ ਕੁਝ ਕੀਤਾ। ਸ਼ਨੀਵਾਰ ਸਵੇਰੇ ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਮਾਲਤੀ ਮੈਰੀ ਨਾਲ ਇਕ ਪਿਆਰੀ ਵੀਡੀਓ ਪੋਸਟ ਕੀਤੀ, ਜਿਸ ’ਚ ਉਹ ‘ਫਾਰਮ ਲਾਈਫ’ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਰੈਪਰ ਡੀਨੋ ਜੇਮਸ ਨੇ ਸ਼ੁੱਭ ਦੇ ਸਮਰਥਨ ’ਚ ਕੀਤੀ ਪੋਸਟ, ਕੁਝ ਹੀ ਮਿੰਟਾਂ ’ਚ ਕੀਤੀ ਡਿਲੀਟ ਤੇ ਮੰਗੀ ਮੁਆਫ਼ੀ

ਪ੍ਰਿਅੰਕਾ ਚੋਪੜਾ ਪਹਿਲੀ ਵਾਰ ਇੰਸਟਾਗ੍ਰਾਮ ਵੀਡੀਓ ’ਚ ਮਾਲਤੀ ਨੂੰ ਫੜੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਪ੍ਰਿਅੰਕਾ ਹੇਠਾਂ ਝੁਕਦੀ ਨਜ਼ਰ ਆ ਰਹੀ ਹੈ, ਉਸ ਸਮੇਂ ਉਹ ਆਪਣੀ ਪਿੱਠ ’ਤੇ ਬੱਕਰੀ ਚੁੱਕੀ ਹੋਈ ਹੈ। ਪ੍ਰਿਅੰਕਾ ਦੇ ਚਿਹਰੇ ’ਤੇ ਇਕ ਵੱਖਰੀ ਮੁਸਕਰਾਹਟ ਦਿਖਾਈ ਦਿੰਦੀ ਹੈ ਤੇ ਸਪੱਸ਼ਟ ਤੌਰ ’ਤੇ ਉਸ ਨੇ ਖੇਤੀ ਕਰਨ ’ਚ ਬਹੁਤ ਵਧੀਆ ਸਮਾਂ ਬਿਤਾਇਆ ਹੋਵੇਗਾ। ਪ੍ਰਿਅੰਕਾ ਇਕ ਢਿੱਲੀ ਚਿੱਟੀ ਕਮੀਜ਼, ਬੇਜ ਪੈਂਟ ਤੇ ਨੀਲੀ ਬੇਸਬਾਲ ਕੈਪ ’ਚ ਨਜ਼ਰ ਆ ਰਹੀ ਹੈ। ਮਾਲਤੀ ਮੈਰੀ ਵੀ ਖੇਤਾਂ ’ਚ ਪਸ਼ੂਆਂ ਨੂੰ ਦੇਖਦੀ ਨਜ਼ਰ ਆ ਰਹੀ ਹੈ। ਮਾਲਤੀ ਨੇ ਨੀਲੇ ਤੇ ਲਾਲ ਰੰਗ ਦਾ ਫੁੱਲ-ਸਲੀਵ ਜੰਪਸੂਟ ਪਾਇਆ ਹੋਇਆ ਹੈ। ਨਿਕ ਜੋਨਸ ਦੇ ਭਰਾ ਫਰੈਂਕਲਿਨ ਜੋਨਸ ਨੂੰ ਵੀ ਉਨ੍ਹਾਂ ਦੇ ਨਾਲ ਦੇਖਿਆ ਗਿਆ ਤੇ ਵੀਡੀਓ ’ਚ ਉਹ ਕੁਝ ਪੰਛੀਆਂ ਨੂੰ ਫੜ੍ਹੀ ਨਜ਼ਰ ਆ ਰਹੀ ਹੈ।

ਵੀਡੀਓ ਸਾਂਝੀ ਕਰਦਿਆਂ ਪ੍ਰਿਅੰਕਾ ਨੇ ਲਿਖਿਆ, ‘‘ਮਨਪਸੰਦ ਅੰਕਲ ਨਾਲ ਖੇਤ ਦੀ ਜ਼ਿੰਦਗੀ।’’ ਪ੍ਰਿਟੀ ਜ਼ਿੰਟਾ ਨੇ ਵੀ ਵੀਡੀਓ ’ਤੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਕਿ ਉਹ ਆਪਣੇ ਬੱਚਿਆਂ ਜੀਆ ਤੇ ਜੈ ਨੂੰ ਉਥੇ ਜ਼ਰੂਰ ਲੈ ਕੇ ਜਾਵੇਗੀ। ਪ੍ਰਿਟੀ ਨੇ ਲਿਖਿਆ, ‘‘ਮੈਂ ਯਕੀਨੀ ਤੌਰ ’ਤੇ ਆਪਣੇ ਦੋਵਾਂ ਬੱਚਿਆਂ ਨੂੰ ਉਥੇ ਲੈ ਕੇ ਜਾ ਰਹੀ ਹਾਂ।’’

ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਕ ਸਟੋਰੀ ਪੋਸਟ ਕਰਕੇ ਆਪਣੀ ਚਚੇਰੀ ਭੈਣ ਪਰਿਣੀਤੀ ਲਈ ਇਕ ਖ਼ਾਸ ਸੰਦੇਸ਼ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਚੋਪੜਾ ਭਲਕੇ ਉਦੈਪੁਰ ’ਚ ਰਾਘਵ ਚੱਢਾ ਨਾਲ ਵਿਆਹ ਦੇ ਬੰਧਨ ’ਚ ਬੱਝ ਰਹੀ ਹੈ। ਪਰਿਣੀਤੀ ਦੀ ਇਕ ਪਿਆਰੀ ਤਸਵੀਰ ਸਾਂਝੀ ਕਰਦਿਆਂ ਪ੍ਰਿਅੰਕਾ ਨੇ ਲਿਖਿਆ, ‘‘ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਖ਼ਾਸ ’ਤੇ ਬਰਾਬਰ ਖ਼ੁਸ਼ ਤੇ ਸੰਤੁਸ਼ਟ ਹੋਵੋਗੇ... ਤੁਹਾਡੇ ਲਈ ਬਹੁਤ ਸਾਰਾ ਪਿਆਰ ਹਮੇਸ਼ਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News