ਪ੍ਰਿਯੰਕਾ ਚੋਪੜਾ ਦੀ ਜੇਠਾਣੀ ਦਾ ਗੁੱਸਾ ਸੱਤਵੇਂ ਆਸਮਾਨ ''ਤੇ, ਨੰਨ੍ਹੀ ਧੀ ਨਾਲ ਜੁੜਿਆ ਹੈ ਮਾਮਲਾ

Friday, May 14, 2021 - 03:33 PM (IST)

ਪ੍ਰਿਯੰਕਾ ਚੋਪੜਾ ਦੀ ਜੇਠਾਣੀ ਦਾ ਗੁੱਸਾ ਸੱਤਵੇਂ ਆਸਮਾਨ ''ਤੇ, ਨੰਨ੍ਹੀ ਧੀ ਨਾਲ ਜੁੜਿਆ ਹੈ ਮਾਮਲਾ

ਨਵੀਂ ਦਿੱਲੀ : ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਨਾ ਸਿਰਫ਼ ਬਾਲੀਵੁੱਡ ਸਗੋ ਹਾਲੀਵੁੱਡ ਫ਼ਿਲਮ ਇੰਡਸਟਰੀ ਦਾ ਵੀ ਇਕ ਫੇਮਸ ਚਿਹਰਾ ਹੈ। ਪ੍ਰਿਅੰਕਾ ਆਪਣੀ ਪ੍ਰੋਫੈਸ਼ਨਲ ਲਾਈਫ ਨਾਲ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਪ੍ਰਿਅੰਕਾ ਦੀ ਤਰ੍ਹਾਂ ਉਨ੍ਹਾਂ ਦੀ ਜੇਠਾਣੀ ਸੋਫੀ ਟਰਨਰ ਵੀ ਇਕ ਮਸ਼ਹੂਰ ਅਦਾਕਾਰਾ ਹੈ। ਹਾਲ 'ਚ ਸੋਫੀ ਨਾਲ ਕੁਝ ਅਜਿਹਾ ਹੋਇਆ, ਜਿਸ ਨਾਲ ਉਹ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਦਰਅਸਲ ਪ੍ਰਿਅੰਕਾ ਚੋਪੜਾ ਦੀ ਜੇਠਾਣੀ ਸੋਫੀ ਟਰਨਰ ਪੈਪਰਾਜੀ ਤੋਂ ਨਾਰਾਜ਼ ਹੈ। ਉਨ੍ਹਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ ਹੈ। 

ਇਹ ਦੇਖੋਂ ਵੀਡੀਓ...

ਸੋਫੀ ਟਰਨਰ ਤੇ ਉਨ੍ਹਾਂ ਦੇ ਪਤੀ ਜੋਅ ਜੋਨਸ ਆਪਣੀ ਬੇਟੀ ਵਿਲਾ ਜੋਨਸ ਨੂੰ Lime light ਤੋਂ ਦੂਰ ਰੱਖਣਾ ਚਾਹੁੰਦੇ ਹਨ। ਉੱਥੇ ਹੀ ਹਾਲ ਹੀ 'ਚ ਜਦੋਂ ਜੋਨਸ ਤੇ ਉਨ੍ਹਾਂ ਦੀ ਪਨਤੀ ਸੋਫੀ ਟਰਨਰ ਆਪਣੀ ਬੇਟੀ ਵਿਲਾ ਨੂੰ ਬਾਹਰ ਲੈ ਕੇ ਨਿਕਲੇ ਤਾਂ ਉਨ੍ਹਾਂ ਦੇ ਪਿੱਛੇ ਪੈਪਰਾਜੀ ਪੈ ਜਾਂਦੇ ਹਨ। ਇਹੀ ਨਹੀਂ ਤੇ ਬਿਨਾਂ ਉਨ੍ਹਾਂ ਦੀ ਇਜਾਜ਼ਤ ਦੇ ਬਿਨਾਂ ਹੀ ਉਨ੍ਹਾਂ ਦੀ ਬੇਟੀ ਦੀਆਂ ਤਸਵੀਰਾਂ ਕਲਿੱਕ ਕਰਨ ਲੱਗਦੇ ਹਨ। ਇਸ ਗੱਲ ਨਾਲ ਉਹ ਦੋਵੇਂ ਕਾਫ਼ੀ ਨਾਰਾਜ਼ ਹੁੰਦੇ ਹਨ। ਆਪਣੀ ਨਾਰਾਜ਼ਗੀ ਨੂੰ ਜ਼ਾਹਿਰ ਕਰਦੇ ਹੋਏ ਸੋਫੀ ਟਰਨਰ ਨੇ ਆਪਣੀ ਇੰਸਟਾ ਸਟੋਰੀ 'ਤੇ ਵੀਡੀਓ ਸ਼ੇਅਰ ਕੀਤਾ ਹੈ,  ਜਿਸ 'ਚ ਉਨ੍ਹਾਂ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ। ਉਹ ਕਾਫ਼ੀ ਹਨ੍ਹੇਰੇ 'ਚ ਨਜ਼ਰ ਆ ਰਹੀ ਹੈ।

ਵੀਡੀਓ 'ਚ ਸੋਫੀ ਟਰਨਰ ਕਹਿੰਦੀ ਹੈ, 'ਮੈਨੂੰ ਲੱਗਦਾ ਹੈ ਕਿ ਕੱਲ੍ਹ ਕੁਝ ਪੈਪਰਾਜੀ ਮੇਰੀ ਬੇਟੀ ਦੀ ਤਸਵੀਰ ਲੈਣ 'ਚ ਸਫ਼ਲ ਹੋ ਗਏ ਹਨ। ਮੈਂ ਬਸ ਇੰਨਾਂ ਹੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਆਪਣੀ ਬੇਟੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਕਰ ਰਹੀ ਅਤੇ ਨਾਲ ਹੀ ਮੇਰੀ ਪੁਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਬੇਟੀ ਨੂੰ ਕਿਸੇ ਵੀ ਹਾਲਤ 'ਚ ਪੈਪਰਾਜੀ ਤੋਂ ਬਚਾ ਕੇ ਰੱਖਾ। ਇਸ ਦਾ ਕਾਰਨ ਇਹ ਹੈ ਕਿ ਮੈਂ ਮੇਰੀ ਬੇਟੀ ਦੀ ਤਸਵੀਰ ਮੀਡੀਆ 'ਚ ਨਹੀਂ ਦੇਖਣਾ ਚਾਹੁੰਦੀ।'

ਸੋਨੀ ਟਰਨਰ ਅੱਗੇ ਕਹਿੰਦੀ ਹੈ, 'ਉਹ ਮੇਰੀ ਬੇਟੀ ਹੈ। ਉਸ ਨੇ ਇਸ ਜ਼ਿੰਦਗੀ ਨੂੰ ਨਹੀਂ ਮੰਗਿਆ ਸੀ ਤੇ ਨਾ ਹੀ ਤਸਵੀਰਾਂ ਖਿੱਚਾਉਣਾ ਚਾਹੁੰਦੀ ਸੀ। ਇਹ ਬਹੁਤ ਹੀ ਘਿਣਾਉਣਾ ਹੈ ਕਿ ਇਕ ਅੱਧਖੜ ਉਮਰ 'ਚ ਆਦਮੀ ਇਕ ਬੱਚੀ ਦੀਆਂ ਤਸਵੀਰਾਂ ਖਿੱਚ ਰਹੇ ਹਨ, ਉਹ ਵੀ ਉਸ ਦੀ ਮਰਜ਼ੀ ਤੋਂ ਬਿਨਾਂ। ਮੈਨੂੰ ਇਸ ਗੱਲ 'ਤੇ ਗੁੱਸਾ ਆ ਰਿਹਾ ਹੈ ਅਤੇ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਕ੍ਰਿਪਾ ਕਰਕੇ ਸਾਡਾ ਪਿੱਛਾ ਕਰਨਾ ਛੱਡ ਦਿਓ ਤੇ ਸਾਡੀਆਂ ਤਸਵੀਰਾਂ ਖਿੱਚਣਾ ਤੇ ਖ਼ਾਸ ਕਰ ਕੇ ਉਨ੍ਹਾਂ ਨੂੰ ਪਿ੍ਰੰਟ ਕਰਨਾ ਬੰਦ ਕਰੋ। ਤੁਹਾਨੂੰ ਇਸ ਦੀ ਇਜਾਜ਼ਤ ਬਿਲਕੁੱਲ ਨਹੀਂ ਹੈ।'


author

sunita

Content Editor

Related News