ਮਦਰਸ ਡੇਅ ਮੌਕੇ ਪ੍ਰਿਅੰਕਾ ਚੋਪੜਾ ਨੇ ਪਹਿਲੀ ਵਾਰ ਸਾਂਝੀ ਕੀਤੀ ਧੀ ਮਾਲਤੀ ਦੀ ਤਸਵੀਰ

05/09/2022 11:12:56 AM

ਮੁੰਬਈ (ਬਿਊਰੋ)– ਮਦਰਸ ਡੇਅ ਦਾ ਦਿਨ ਉਂਝ ਤਾਂ ਸਾਰੀਆਂ ਮਾਵਾਂ ਤੇ ਉਨ੍ਹਾਂ ਦੇ ਬੱਚਿਆਂ ਲਈ ਖ਼ਾਸ ਸੀ ਪਰ ਪ੍ਰਿਅੰਕਾ ਚੋਪੜਾ ਲਈ ਇਸ ਦਿਨ ਦੇ ਮਾਇਨੇ ਅਲੱਗ ਹਨ। ਉਸ ਨੇ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਨੂੰ ਪਹਿਲੀ ਵਾਰ ਇਸ ਦਿਨ ਗਲੇ ਲਗਾਇਆ। 8 ਮਈ, 2022 ਨੂੰ ਦੁਨੀਆ ਭਰ ’ਚ ਮਦਰਸ ਡੇਅ ਮਨਾਇਆ ਗਿਆ। ਇਸ ਖ਼ਾਸ ਦਿਨ ’ਤੇ ਨਿਕ ਜੋਨਸ ਤੇ ਪ੍ਰਿਅੰਕਾ ਚੋਪੜਾ ਨੇ ਆਪਣੀ ਧੀ ਦੀ ਪਹਿਲੀ ਤਸਵੀਰ ਸਾਂਝੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ਰੈਪਰ ਬਾਦਸ਼ਾਹ ਨੇ ਖਰੀਦੀ AUDI Q8 LUXURY SUV, ਸ਼ਾਨਦਾਰ ਫੀਚਰਸ ਨਾਲ ਲੈਸ ਹੈ ਕਾਰ (ਤਸਵੀਰਾਂ)

ਨਿਕ ਤੇ ਪ੍ਰਿਅੰਕਾ ਨੇ ਦੱਸਿਆ ਕਿ ਕਿਵੇਂ ਉਸ ਦੀ ਬੱਚੀ ਪਿਛਲੇ 100 ਦਿਨਾਂ ਤੋਂ ਵੱਧ ਹਸਪਤਾਲ ’ਚ ਰਹਿਣ ਤੋਂ ਬਾਅਦ ਪਹਿਲੀ ਵਾਰ ਘਰ ਆਈ ਹੈ। ਤਸਵੀਰ ਦੀ ਗੱਲ ਕਰੀਏ ਤਾਂ ਨਿਕ ਤੇ ਪ੍ਰਿਅੰਕਾ ਇਸ ’ਚ ਇਕੱਠੇ ਬੈਠੇ ਹਨ। ਪ੍ਰਿਅੰਕਾ ਦੀ ਗੋਦ ’ਚ ਉਸ ਦੀ ਧੀ ਮਾਲਤੀ ਹੈ, ਜਿਸ ਨੂੰ ਉਸ ਨੇ ਛਾਤੀ ਨਾਲ ਲਗਾਇਆ ਹੈ। ਤਸਵੀਰ ’ਚ ਬੱਚੀ ਦੇ ਚਿਹਰੇ ਨੂੰ ਨਿਕ ਤੇ ਪ੍ਰਿਅੰਕਾ ਨੇ ਸਫੈਦ ਦਿਲ ਵਾਲੀ ਇਮੋਜੀ ਨਾਲ ਢਕਿਆ ਹੈ।

ਕੈਪਸ਼ਨ ’ਚ ਆਪਣੀ ਕਹਾਣੀ ਦੱਸਦਿਆਂ ਨਿਕ ਜੋਨਸ ਤੇ ਪ੍ਰਿਅੰਕਾ ਚੋਪੜਾ ਨੇ ਲਿਖਿਆ, ‘ਇਸ ਮਦਰਸ ਡੇਅ ’ਤੇ ਅਸੀਂ ਬੀਤੇ ਕੁਝ ਮਹੀਨਿਆਂ ਤੇ ਰੋਲਰਕੋਸਟਰ ਵਰਗੇ ਉਤਾਰ-ਚੜ੍ਹਾਅ ’ਚੋਂ ਲੰਘਣ ਬਾਰੇ ਸੋਚ ਰਹੇ ਹਾਂ। ਹੁਣ ਸਾਨੂੰ ਪਤਾ ਹੈ ਕਿ ਹੋਰ ਵੀ ਕਈ ਲੋਕਾਂ ਨੇ ਅਜਿਹੀ ਮੁਸ਼ਕਿਲ ਨੂੰ ਝੱਲਿਆ ਹੈ। 100 ਤੋਂ ਵੱਧ ਦਿਨ ਐੱਨ. ਆਈ. ਸੀ. ਯੂ. ’ਚ ਬਤੀਤ ਕਰਨ ਤੋਂ ਬਾਅਦ ਸਾਡੀ ਨੰਨ੍ਹੀਂ ਪਰੀ ਆਖਿਰਕਾਰ ਘਰ ਆ ਗਈ ਹੈ।’

PunjabKesari

ਉਸ ਨੇ ਅੱਗੇ ਲਿਖਿਆ, ‘ਹਰ ਪਰਿਵਾਰ ਦਾ ਸਫਰ ਅਲੱਗ ਹੁੰਦਾ ਹੈ ਤੇ ਉਸ ’ਚ ਵਿਸ਼ਵਾਸ ਦੀ ਲੋੜ ਹੁੰਦੀ ਹੈ। ਸਾਡੇ ਪਿਛਲੇ ਕੁਝ ਮਹੀਨੇ ਚੈਲੰਜ ਨਾਲ ਭਰੇ ਸਨ ਪਰ ਹੁਣ ਇਕ ਗੱਲ ਸਾਫ ਹੋ ਗਈ ਹੈ ਕਿ ਹਰ ਪਲ ਪਰਫੈਕਟ ਤੇ ਕੀਮਤੀ ਹੈ। ਅਸੀਂ ਬੇਹੱਦ ਖ਼ੁਸ਼ ਹਾਂ ਕਿ ਸਾਡੀ ਬੱਚੀ ਆਖਿਰਕਾਰ ਘਰ ਆ ਗਈ ਹੈ। ਅਸੀਂ ਲਾਸ ਏਂਜਲਸ ਦੇ Rady Children's La Jolo And Cedar Sinai ਹਸਪਤਾਲ ਦੇ ਹਰ ਡਾਕਟਰ, ਨਰਸ ਤੇ ਸਪੈਸ਼ਲਿਸਟ ਨੂੰ ਧੰਨਵਾਦ ਕਹਿਣਾ ਚਾਹੁੰਦੇ ਹਾਂ, ਜਿਨ੍ਹਾਂ ਨੇ ਬਿਨਾਂ ਕਿਸੇ ਮਤਲਬ ਦੇ ਸਾਡੀ ਮਦਦ ਕੀਤੀ। ਸਾਡੀ ਜ਼ਿੰਦਗੀ ਦਾ ਅਗਲਾ ਚੈਪਟਰ ਹੁਣ ਸ਼ੁਰੂ ਹੋਇਆ ਹੈ। M, ਮੰਮੀ ਤੇ ਡੈਡੀ ਤੁਹਾਨੂੰ ਪਿਆਰ ਕਰਦੇ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News