ਪ੍ਰਿਅੰਕਾ ਚੋਪੜਾ ਨੇ 'ਦਿ ਗ੍ਰੇ ਮੈਨ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਹੀ ਇਹ ਵੱਡੀ ਗੱਲ

Friday, May 27, 2022 - 05:32 PM (IST)

ਪ੍ਰਿਅੰਕਾ ਚੋਪੜਾ ਨੇ 'ਦਿ ਗ੍ਰੇ ਮੈਨ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਹੀ ਇਹ ਵੱਡੀ ਗੱਲ

ਬਾਲੀਵੁੱਡ ਡੈਸਕ: ਹਾਲੀਵੁੱਡ ’ਚ ਕਈ ਫ਼ਿਲਮਾਂ ਦਾ ਨਿਰਦੇਸ਼ਕ ਕਰਨ ਵਾਲੇ ਐਂਥਨੀ ਅਤੇ ਜੋਅ ਰੂਸੋ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਦ ਗ੍ਰੇ ਮੈਨ’ ਨੂੰ ਲੈ ਕੇ ਸੁਰਖੀਆਂ ’ਚ ਹਨ। ਨਿਰਦੇਸ਼ਕ ਦੀ ਇਸ ਜੋੜੀ ਨੇ ਕਈ ਫ਼ਿਲਮਾਂ ’ਚ ਸ਼ਾਨਦਾਰ ਨਿਰਦੇਸ਼ਨ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਇਹੀ ਕਾਰਨ ਹੈ ਕਿ ਹਰ ਕੋਈ ਉਸ ਦੀ ਆਉਣ ਵਾਲੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ‘ਦਿ ਗ੍ਰੇ ਮੈਨ’ ਦੀ ਚਰਚਾ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਜ਼ੋਰਾਂ ’ਤੇ ਹੈ ਕਿਉਂਕਿ ਸਾਊਥ ਸੁਪਰਸਟਾਰ ਧਨੁਸ਼ ਇਸ ਫ਼ਿਲਮ ਨਾਲ ਹਾਲੀਵੁੱਡ ’ਚ ਡੈਬਿਊ ਕਰਨ ਜਾ ਰਹੇ ਹਨ। ਦੇਸ਼-ਵਿਦੇਸ਼ ’ਚ ਅਜਿਹੇ ਕਈ ਸੈਲੇਬਸ ਹਨ ਜੋ ਇਸ ਫ਼ਿਲਮ ਲਈ ਕਾਫੀ ਬੇਤਾਬ ਹਨ। ਇਨ੍ਹਾਂ ਮਸ਼ਹੂਰ ਹਸਤੀਆਂ ’ਚ ਪ੍ਰਿਅੰਕਾ ਚੋਪੜਾ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਦੇ ਨਿਰਾਲਾ ਬਾਬਾ ਬਾਰੇ ਬੋਲੇ ਪ੍ਰਕਾਸ਼ ਝਾਅ, ਕਿਹਾ ਡਰ ਕੇ ਜੀਣਾ ਚੰਗਾ ਨਹੀਂ

PunjabKesariਪ੍ਰਿਅੰਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਫ਼ਿਲਮ ਦਾ ਪੋਸਟਰ ਪੋਸਟ ਕੀਤਾ ਹੈ। ਜਿਸ ’ਚ ਅਦਾਕਾਰਾ ਨੇ ਲਿਖਿਆ ਹੈ ਕਿ ਮੈਂ ਇਸ ਫ਼ਿਲਮ ਲਈ ਬਹੁਤ ਉਤਸ਼ਾਹਿਤ ਹਾਂ।’ ਸਾਂਝੀ ਕੀਤੇ ਗਏ ਪੋਸਟਰ ’ਚ ਫ਼ਿਲਮ ਦੀ ਲੀਡ ਕਾਸਟ ਦਿਖਾਈ ਗਈ ਹੈ। ਸਾਰੇ ਇਹਨਾਂ ਪੋਸਟਰ ’ਚ ਆਪਣੇ ਸ਼ਾਨਦਾਰ ਲੁੱਕ ਨੂੰ ਦਿਖਾ ਰਹੇ ਹਨ। ਇਸ ਦੇ ਨਾਲ ਹੀ ਇਨ੍ਹਾਂ ਪੋਸਟਰ ’ਚ ਅਦਾਕਾਰਾਂ ਦੇ ਕਿਰਦਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। 

PunjabKesari

ਐਕਸ਼ਨ ਥ੍ਰਿਲਰ ਫ਼ਿਲਮ ਨੈੱਟਫ਼ਲਿਕਸ ਦੀਆਂ ਹੁਣ ਤੱਕ ਦੀਆਂ ਸਭ ਤੋਂ ਮਹਿੰਗੀਆਂ ਫ਼ਿਲਮਾਂ ’ਚੋਂ ਇਕ ਹੈ। ਹਾਲ ਹੀ 'ਚ ਰਿਲੀਜ਼ ਹੋਏ ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਕਾਫੀ ਚੰਗਾ ਹੁੰਗਾਰਾ ਮਿਲਿਆ ਹੈ। ਸਾਹਮਣੇ ਆਏ ਟ੍ਰੇਲਰ 'ਚ ਰਿਆਨ ਗੋਸਲਿੰਗ, ਕ੍ਰਿਸ ਇਵਾਨਸ, ਅਨਾ ਡੀ ਆਰਮਸ, ਧਨੁਸ਼ ਸਮੇਤ ਸਾਰੇ ਕਲਾਕਾਰ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਏ। ਗ੍ਰੇ ਮੈਨ ਐਂਥਨੀ ਅਤੇ ਜੋਅ ਰੂਸੋ ਦੁਆਰਾ ਨਿਰਦੇਸ਼ਿਤ ਇਕ ਅਮਰੀਕੀ ਐਕਸ਼ਨ ਥ੍ਰਿਲਰ ਫ਼ਿਲਮ ਹੋਵੇਗੀ। 

PunjabKesari

ਇਹ ਵੀ ਪੜ੍ਹੋ: ਪਤੀ ਵਿਵੇਕ ਦੇ ਨਾਲ ਥਾਈਲੈਂਡ ਪਹੁੰਚੀ ਦਿਵਯੰਕਾ ਤ੍ਰਿਪਾਠੀ, ਸਮੁੰਦਰ ਕਿਨਾਰੇ ਤੇ ਮਸਤੀ ਕਰਦੀ ਦਿਖਾਈ ਦਿੱਤੀ ਅਦਾਕਾਰਾ

ਪ੍ਰਿਅੰਕਾ ਦੇ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਦੀਆਂ ਫ਼ਿਲਮ ਫ਼ਿਲਹਾਲ ‘ਐਂਡਿੰਗ ਥਿੰਗਜ਼’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਇਸ ਤੋਂ ਬਾਅਦ ਵੀ ਉਸ ਨੂੰ ਐਕਸ਼ਨ ਕਾਮੇਡੀ ‘ਕਾਉਬੁਆਏ ਨਿੰਜਾ ਵਾਈਕਿੰਗ’, ‘ਰੋਮ-ਕਾਮ ਟੈਕਸਟ ਫ਼ਾਰ ਯੂ’ ਅਤੇ ‘ਜੀ ਲੇ ਜ਼ਾਰਾ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਨਜ਼ਰ ਆਵੇਗੀ ।


author

Anuradha

Content Editor

Related News