ਧੀ ਦਾ ਘਰ ’ਚ ਸਵਾਗਤ ਕਰਨ ਤੋਂ ਬਾਅਦ ਕੰਮ ’ਤੇ ਪਰਤੀ ਪ੍ਰਿਯੰਕਾ ਚੋਪੜਾ

Tuesday, May 10, 2022 - 04:53 PM (IST)

ਧੀ ਦਾ ਘਰ ’ਚ ਸਵਾਗਤ ਕਰਨ ਤੋਂ ਬਾਅਦ ਕੰਮ ’ਤੇ ਪਰਤੀ ਪ੍ਰਿਯੰਕਾ ਚੋਪੜਾ

ਮੁੰਬਈ- ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਸੁਰਖੀਆਂ ’ਚ ਰਹਿਣ ਵਾਲੀਆਂ ਅਦਾਕਾਰਾਂ ’ਚੋਂ ਇਕ ਹੈ। ਪ੍ਰਿਯੰਕਾ ਚੋਪੜਾ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਨੇ ਪਤੀ ਨਿਕ ਜੋਨਸ ਨਾਲ ਇਸ ਸਾਲ ਜਨਵਰੀ ’ਚ ਸੇਰੋਗੇਸੀ ਦੇ ਜ਼ਰੀਏ ਧੀ ਮਾਲਤੀ ਮੈਰੀ ਦਾ ਦੁਨੀਆ ’ਚ ਸਵਾਗਤ ਕੀਤਾ ਸੀ। ਧੀ ਦੇ ਜਨਮ ਨੂੰ ਪੂਰੇ 100 ਦਿਨ ਬਾਅਦ ਜੋੜਾ ਧੀ ਨੂੰ ਆਪਣੇ ਘਰ ਲੈ ਆਇਆ, ਜਿਸ ਤੋਂ ਬਾਅਦ ਨਵੇਂ ਬਣੇ ਮਾਪਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਇਸ ਦੇ ਨਾਲ ਹੀ ਘਰ ’ਚ ਧੀ ਦਾ ਸਵਾਗਤ ਕਰਨ ਤੋਂ ਬਾਅਦ ਪ੍ਰਿਯੰਕਾ ਆਪਣੀ ਆਉਣ ਵਾਲੀ ਫ਼ਿਲਮ ‘ਸਿਟਾਡੇਲ’ ਦੇ ਸੈੱਟ ’ਤੇ ਪਹੁੰਚ ਗਈ ਹੈ। ਜਿਥੋਂ ਉਸ ਨੇ ਆਪਣੀ ਤਸਵੀਰ ਸਾਂਝੀ ਕੀਤੀ ਹੈ। ਅਦਾਕਾਰਾ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari
ਪ੍ਰਿਯੰਕਾ ਚੋਪੜਾ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ ’ਤੇ ਸਾਂਝੀ ਕੀਤੀ ਹੈ। ਜਿਸ ’ਚ ਉਹ ਕੁਰਸੀ ’ਤੇ ਬੈਠੀ ਨਜ਼ਰ ਆ ਰਹੀ ਹੈ। ਅਦਾਕਾਰਾ ਲਾਲ ਰੰਗ ਦੇ ਪਹਿਰਾਵੇ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਲਿਖਿਆ-'ਮੈਂ ਸਿਟਾਡੇਲ ਦੇ ਸੈੱਟ ’ਤੇ ਵਾਪਸ ਆ ਗਈ ਹਾਂ'। ਅਦਾਕਾਰਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

PunjabKesari
ਦੱਸ ਦੇਈਏ ਪ੍ਰਿਯੰਕਾ ਚੋਪੜਾ ਨੇ ਮਦਰਸ ਡੇ ’ਤੇ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਜਿਸ ’ਚ ਉਹ ਪਤੀ ਨਿਕ ਨਾਲ ਆਪਣੀ ਲਾਡਲੀ ਨੂੰ ਗਲੇ ਲਗਾਏ ਨਜ਼ਰ ਆ ਰਹੀ ਸੀ। ਹਾਲਾਂਕਿ ਇਸ ਤਸਵੀਰ ’ਚ ਨੰਨ੍ਹੀ ਧੀ ਦਾ ਚਿਹਰਾ ਨਜ਼ਰ ਨਹੀਂ ਆਇਆ ਸੀ। ਧੀ ਦੀ ਪਹਿਲੀ ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਸੀ ਕਿ ਬੀਤ ਚੁੱਕਾ ਮਹੀਨਾ ਉਨ੍ਹਾਂ ਅਤੇ ਨਿਕ ਦੇ ਲਈ ਰੋਲਰ-ਕੋਸਟਰ ਵਰਗਾ ਸੀ। 100 ਤੋਂ ਜ਼ਿਆਦਾ ਦਿਨ NICU ’ਚ ਬਿਤਾਉਣ ਦੇ ਬਾਅਦ ਉਨ੍ਹਾਂ ਦੀ ਨੰਨ੍ਹੀ ਪਰੀ ਹੁਣ ਘਰ ਆ ਗਈ ਜਿਸ ਦੀ ਖੁਸ਼ੀ ਉਹ ਦੱਸ ਨਹੀਂ ਸਕਦੇ।


author

Aarti dhillon

Content Editor

Related News