ਕੀ ਪ੍ਰਿਅੰਕਾ ਚੋਪੜਾ ਲੈਣ ਜਾ ਰਹੀ ਹੈ ਤਲਾਕ? ਨਵੀਂ ਫ਼ਿਲਮ ਦੇ ਪੋਸਟਰ ’ਤੇ ਲੋਕਾਂ ਨੇ ਪੁੱਛੇ ਸਵਾਲ

Tuesday, Nov 23, 2021 - 10:11 AM (IST)

ਕੀ ਪ੍ਰਿਅੰਕਾ ਚੋਪੜਾ ਲੈਣ ਜਾ ਰਹੀ ਹੈ ਤਲਾਕ? ਨਵੀਂ ਫ਼ਿਲਮ ਦੇ ਪੋਸਟਰ ’ਤੇ ਲੋਕਾਂ ਨੇ ਪੁੱਛੇ ਸਵਾਲ

ਮੁੰਬਈ (ਬਿਊਰੋ)– ਤਲਾਕ ਦੀਆਂ ਅਫਵਾਹਾਂ ਵਿਚਾਲੇ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੀ ਨਵੀਂ ਫ਼ਿਲਮ ‘ਮੈਟ੍ਰਿਕਸ’ ਦਾ ਪੋਸਟਰ ਰਿਲੀਜ਼ ਕੀਤਾ ਹੈ। ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੋਸਟਰ ਨੂੰ ਸਾਂਝਾ ਕਰਦਿਆਂ ਪ੍ਰਿਅੰਕਾ ਨੇ ਲਿਖਿਆ, ‘ਇਥੇ ਹੈ ਉਹ ਰੀ-ਐਂਟਰ #Matrix 12.22.21’

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : DSGMC ਨੇ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ’ਚ ਦਰਜ ਕਰਵਾਈ FIR, ਗ੍ਰਿਫ਼ਤਾਰੀ ਦੀ ਕੀਤੀ ਮੰਗ

ਮੀਡੀਆ ਰਿਪੋਰਟਾਂ ਮੁਤਾਬਕ ਪ੍ਰਿਅੰਕਾ ਦੀ ਇਹ ਫ਼ਿਲਮ 22 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਕਿਸੇ OTT ਪਲੇਟਫਾਰਮ ’ਤੇ ਨਹੀਂ, ਸਗੋਂ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਇਹ ਫ਼ਿਲਮ HBO Max ਦੇ ਬੈਨਰ ਹੇਠ ਬਣੀ ਹੈ।

ਪ੍ਰਿਅੰਕਾ ਚੋਪੜਾ ਵਲੋਂ ਸਾਂਝੀ ਕੀਤੀ ਗਈ ਇਸ ਪੋਸਟ ’ਤੇ ਕੁਝ ਹੀ ਮਿੰਟਾਂ ’ਚ ਲੱਖਾਂ ਲਾਈਕਸ ਸਮੇਤ ਕੁਮੈਂਟਸ ਦੇਖਣ ਨੂੰ ਮਿਲੇ। ਅਦਾਕਾਰਾ ਦੀ ਨਵੀਂ ਫ਼ਿਲਮ ਦੇ ਪੋਸਟਰ ’ਤੇ ਉਸ ਦੇ ਪ੍ਰਸ਼ੰਸਕਾਂ ਨੇ ਪਿਆਰ ਦੀ ਕਾਫੀ ਵਰਖਾ ਕੀਤੀ ਹੈ। ਉਸ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਨਵੀਂ ਫ਼ਿਲਮ ਲਈ ਵਧਾਈ ਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।

 
 
 
 
 
 
 
 
 
 
 
 
 
 
 

A post shared by Priyanka (@priyankachopra)

ਇਸ ਦੇ ਨਾਲ ਹੀ ਫ਼ਿਲਮ ਦੇ ਪੋਸਟਰ ’ਤੇ ਕੁਝ ਅਜਿਹੀਆਂ ਟਿੱਪਣੀਆਂ ਵੀ ਦੇਖਣ ਨੂੰ ਮਿਲੀਆਂ, ਜੋ ਪ੍ਰਿਅੰਕਾ ਦੇ ਤਲਾਕ ਦੀਆਂ ਅਫਵਾਹਾਂ ਨਾਲ ਜੁੜੀਆਂ ਹਨ। ਪ੍ਰਿਅੰਕਾ ਦੇ ਪ੍ਰਸ਼ੰਸਕਾਂ ਨੇ ਉਸ ਦੀ ਪੋਸਟ ’ਤੇ ਟਿੱਪਣੀ ਕੀਤੀ ਤੇ ਕਈ ਸਵਾਲ ਪੁੱਛੇ। ਕਿਸੇ ਨੇ ਪੁੱਛਿਆ, ‘ਤੁਸੀਂ ਆਪਣੇ ਨਾਂ ਤੋਂ ਪਤੀ ਨਿਕ ਦਾ ਨਾਂ ਕਿਉਂ ਹਟਾ ਦਿੱਤਾ?’ ਤਾਂ ਕਿਸੇ ਨੇ ਸਿੱਧਾ ਸਵਾਲ ਕੀਤਾ ਕਿ ‘ਕੀ ਤੁਸੀਂ ਵੀ ਤਲਾਕ ਲੈ ਰਹੇ ਹੋ?’

ਦੱਸ ਦੇਈਏ ਕਿ ਪ੍ਰਿਅੰਕਾ ਦੇ ਇਸ ਕਦਮ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਹੈਰਾਨ ਹਨ ਤੇ ਇਸ ਮਾਮਲੇ ਦੀ ਸੱਚਾਈ ਜਾਣਨਾ ਚਾਹੁੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News