ਦੁਨੀਆ ’ਚ ਸਭ ਤੋਂ ਵੱਧ ਮੰਗ ਵਾਲੀਆਂ ਅਦਾਕਾਰਾਂ ਦੀ ਸੂਚੀ ’ਚ ਪ੍ਰਿਅੰਕਾ ਚੋਪੜਾ ਮੋਹਰੀ

Friday, Aug 27, 2021 - 10:42 AM (IST)

ਦੁਨੀਆ ’ਚ ਸਭ ਤੋਂ ਵੱਧ ਮੰਗ ਵਾਲੀਆਂ ਅਦਾਕਾਰਾਂ ਦੀ ਸੂਚੀ ’ਚ ਪ੍ਰਿਅੰਕਾ ਚੋਪੜਾ ਮੋਹਰੀ

ਮੁੰਬਈ (ਬਿਊਰੋ)– ਪ੍ਰਿਅੰਕਾ ਚੋਪੜਾ ਸਿਰਫ ਬਾਲੀਵੁੱਡ ਅਦਾਕਾਰਾ ਨਹੀਂ, ਸਗੋਂ ਅੰਤਰਰਾਸ਼ਟਰੀ ਸੈਲੇਬ੍ਰਿਟੀ ਹੈ। ਇਸ ਨੂੰ ਸਹੀ ਠਹਿਰਾਉਂਦਿਆਂ ਪ੍ਰਿਅੰਕਾ ਨੇ ਮੁੜ ਤੋਂ ਇਤਿਹਾਸ ਰੱਚ ਦਿੱਤਾ ਹੈ। ਪ੍ਰਿਅੰਕਾ ਨੇ ਹਾਲ ਹੀ ’ਚ ਦੁਨੀਆ ਭਰ ’ਚੋਂ ਸਭ ਤੋਂ ਵੱਧ ਮੰਗ ਵਾਲੇ ਸਿਤਾਰਿਆਂ ਦੀ ਸੂਚੀ ’ਚ ਤੀਜਾ ਸਥਾਨ ਹਾਸਲ ਕੀਤਾ ਹੈ।

ਦੱਸ ਦੇਈਏ ਕਿ ਸ਼ਾਹਰੁਖ਼ ਖ਼ਾਨ ਤੇ ਅੱਲੂ ਅਰਜੁਨ ਤੋਂ ਬਾਅਦ ਪ੍ਰਿਅੰਕਾ ਟਾਪ 10 ਦੀ ਸੂਚੀ ’ਚ ਦੋ ਮਹਿਲਾ ਸਿਤਾਰਿਆਂ ’ਚੋਂ ਇਕ ਹੈ। ਪੈਰੇਟ ਐਨਾਲਿਟਿਕਸ ਨੇ ਦੁਨੀਆ ਭਰ ’ਚ ਮੰਗ ਦੇ ਆਧਾਰ ’ਤੇ ਸਿਤਾਰਿਆਂ ਦਾ ਮੁਲਾਂਕਣ ਕਰਕੇ ਡਾਟਾ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ’ਤੇ ਗੁਰਦਾਸ ਮਾਨ ਖ਼ਿਲਾਫ਼ ਪਰਚਾ ਦਰਜ

ਗਲੋਬਲ ਆਈਕਾਟ ਟੌਮ ਹਿਡਲਸਟਨ, ਦੁਲਕਰ ਸਲਮਾਨ, ਸਲਮਾਨ ਖ਼ਾਨ, ਸੁੰਗ ਹੂੰ, ਕਿਆਰਾ ਆਡਵਾਨੀ, ਮਹੇਸ਼ ਬਾਬੂ, ਜੈਨੀਫਰ ਲੋਪੇਜ਼, ਕ੍ਰਿਸ ਇਵਾਂਸ, ਸਕਾਰਲੇਟ ਜੌਨਸਨ ਤੇ ਜੇਂਡਾਯਾ ਵਰਗੇ ਸੁਪਰਸਟਾਰਜ਼ ਨਾਲ ਇਹ ਸਥਾਨ ਸਾਂਝਾ ਕੀਤਾ ਹੈ।

PunjabKesari

ਪ੍ਰਿਅੰਕਾ ਨੂੰ ਸੂਚੀ ’ਚ ਚੋਟੀ ’ਤੇ ਦੇਖਣਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਉਹ ਕਾਫੀ ਸਮੇਂ ਤੋਂ ਆਪਣੀ ਫ਼ਿਲਮੋਗ੍ਰਾਫੀ ਤੇ ਹੈਰਾਨੀਜਨਕ ਕੰਮ ਦੇ ਨਾਲ ਇਹ ਮੁਕਾਮ ਹਾਸਲ ਕਰਨ ’ਚ ਸਫਲ ਰਹੀ ਹੈ।

ਸੁਪਰਸਟਾਰ ਕੋਲ ‘ਟੈਕਸਟ ਫਾਰ ਯੂ’ ਤੇ ‘ਸਿਟਾਡੇਲ’ ਵਰਗੇ ਪ੍ਰਾਜੈਕਟ ਹਨ। ਇਸ ਵਿਚਾਲੇ ਬਾਲੀਵੁੱਡ ’ਚ ਪ੍ਰਿਅੰਕਾ ਨੇ ਹਾਲ ਹੀ ’ਚ ਇਕ ਟ੍ਰੈਵਲ ਐਡਵੈਂਚਰ ਫ਼ਿਲਮ ‘ਜੀ ਲੇ ਜ਼ਰਾ’ ਦਾ ਐਲਾਨ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News