ਪ੍ਰਿਅੰਕਾ ਚੋਪੜਾ ਦੀ ਡਰੈੱਸ ਦੀ ਕੀਮਤ ਜਾਣ ਤੁਸੀਂ ਵੀ ਹੋਵੋਗੇ ਹੈਰਾਨ

Tuesday, Jun 29, 2021 - 06:22 PM (IST)

ਪ੍ਰਿਅੰਕਾ ਚੋਪੜਾ ਦੀ ਡਰੈੱਸ ਦੀ ਕੀਮਤ ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਮੁੰਬਈ (ਬਿਊਰੋ)– ਬਾਲੀਵੁੱਡ-ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਐਤਵਾਰ ਨੂੰ ਨਿਊਯਾਰਕ ’ਚ ਪ੍ਰਾਈਡ ਪਰੇਡ ’ਚ ਹਿੱਸਾ ਲਿਆ। ਇਸ ਮੌਕੇ ’ਤੇ ਸਫੈਦ ਰੰਗ ਦੀ ਡਰੈੱਸ ’ਚ ਪ੍ਰਿਅੰਕਾ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।

PunjabKesari

ਪ੍ਰਿਅੰਕਾ ਚੋਪੜਾ ਨੇ ਇਸ ਪਰੇਡ ’ਚ ਸ਼ਾਮਲ ਹੋਣ ਦੀ ਜਾਣਕਾਰੀ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰਕੇ ਦਿੱਤੀ ਸੀ। ਪ੍ਰਿਅੰਕਾ ਨੇ ਤਸਵੀਰ ਸਾਂਝੀ ਕਰਕੇ ਕੈਪਸ਼ਨ ’ਚ ਲਿਖਿਆ, ‘ਫੀਲਿੰਗ ਦਿ ਲਵ ਇਨ ਨਿਊ ਯਾਰਕ ਸਿਟੀ... ਹੈਪੀ ਪ੍ਰਾਈਡ।’

 
 
 
 
 
 
 
 
 
 
 
 
 
 
 
 

A post shared by Priyanka Chopra Jonas (@priyankachopra)

ਪ੍ਰਿਅੰਕਾ ਚੋਪੜਾ ਨੇ ਨਿਊਯਾਰਕ ’ਚ ਪ੍ਰਾਈਡ ਪਰੇਡ ’ਚ ਸ਼ਾਮਲ ਹੋਣ ਲਈ ਫੁੱਲ ਸਲੀਵ ਟਾਪ ਤੇ ਹਾਈ ਸਲਿਟ ਸਕਰਟ ਪਹਿਨੀ ਸੀ। ਸਫੈਦ ਰੰਗ ਦੀ ਇਸ ਖ਼ੂਬਸੂਰਤ ਡਰੈੱਸ ਨਾਲ ਮੈਚਿੰਗ ਦਾ ਪੀਵੀਸ ਹੀਲਜ਼ ਪਹਿਨਿਆ ਸੀ।

PunjabKesari

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪ੍ਰਿਅੰਕਾ ਚੋਪੜਾ ਦਾ ਇਹ ਟਾਪ ਏਰੌਨ ਇੰਟਰਨੈਸ਼ਨਲ ਬ੍ਰਾਂਡ ਦਾ ਹੈ ਤੇ ਇਸ ਦੀ ਕੀਮਤ 17 ਹਜ਼ਾਰ 256 ਰੁਪਏ ਹੈ, ਜਦਕਿ ਸਕਰਟ 20 ਹਜ਼ਾਰ 263 ਰੁਪਏ ਦੀ ਹੈ।

PunjabKesari

ਪ੍ਰਿਅੰਕਾ ਹੱਥਾਂ ’ਚ ਹੈਵੀ ਗੋਲਡ ਬ੍ਰੇਸਲੇਟ ਤੇ ਮੁੰਦਰੀਆਂ ਤੋਂ ਇਲਾਵਾ ਸੋਨੇ ਦੀ ਘੜੀ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹਾਲੀਵੁੱਡ ਬ੍ਰਾਂਡ ਦੇ ਕਈ ਡਿਜ਼ਾਈਨਰ ਤੇ ਸਿਤਾਰੇ ਪ੍ਰਿਅੰਕਾ ਚੋਪੜਾ ਦੇ ਲੁੱਕ ਦੀ ਤਾਰੀਫ਼ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News