ਲਾਸ ਏਂਜਲਸ ''ਚ ਪ੍ਰਿਅੰਕਾ ਚੋਪੜਾ ਨੇ ਧੂਮ-ਧਾਮ ਨਾਲ ਮਨਾਇਆ ਮੈਨੇਜਰ ਦਾ ਜਨਮਦਿਨ

Tuesday, May 24, 2022 - 06:10 PM (IST)

ਲਾਸ ਏਂਜਲਸ ''ਚ ਪ੍ਰਿਅੰਕਾ ਚੋਪੜਾ ਨੇ ਧੂਮ-ਧਾਮ ਨਾਲ ਮਨਾਇਆ ਮੈਨੇਜਰ ਦਾ ਜਨਮਦਿਨ

ਬਾਲੀਵੁੱਡ ਡੈਸਕ: ਅਦਾਕਾਰਾ ਪ੍ਰਿਅੰਕਾ ਚੋਪੜਾ ਭਾਵੇਂ ਅਮਰੀਕੀ ਗਾਇਕ ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਵਿਦੇਸ਼ ’ਚ ਸੈਟਲ ਹੋ ਗਈ ਹੋਵੇ ਪਰ ਉਸਨੇ ਆਪਣੇ ਦੇਸ਼ ਦੀ ਇੱਛਾ ਨੂੰ ਬਰਕਰਾਰ ਰੱਖਿਆ ਹੈ। ਪ੍ਰਿਅੰਕਾ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਨੂੰ ਉਸ ਦੇ ਦੇਸੀ ਅੰਦਾਜ਼ ’ਚ ਹੁਣ ਵੀ ਦੇਖਿਆ ਜਾਂਦਾ ਹੈ। ਹਾਲ ਹੀ 'ਚ ਦੇਸੀ ਗਰਲ ਨੇ ਆਪਣੇ ਲਾਸ ਏਂਜਲਸ ਦੇ ਘਰ 'ਚ ਮੈਨੇਜਰ ਲਈ ਜਨਮਦਿਨ ਦੀ ਪਾਰਟੀ ਰੱਖੀ ਜਿੱਥੇ ਉਹ ਢੋਲ ਦੀ ਤਾਣ ਸੁਣ ਕੇ ਖੁਦ ਨੂੰ ਰੋਕ ਨਹੀਂ ਸਕੀ ਅਤੇ ਭੰਗੜਾ ਪਾਇਆ।

ਇਹ ਵੀ ਪੜ੍ਹੋ: ਲੰਡਨ ’ਚ ਆਨੰਦ ਲੈ ਰਹੀ ਸਾਰਾ ਅਲੀ ਖ਼ਾਨ, ਸਟਾਈਲਿਸ਼ ਲੁੱਕ ’ਚ ਮਸਤੀ ਕਰਦੀ ਨਜ਼ਰ ਆਈ

PunjabKesari

ਮੈਨੇਜਰ ਦੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਪ੍ਰਿਅੰਕਾ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਆਕਰਸ਼ਿਤ ਕਰ ਰਹੀਆਂ ਹਨ।ਸਾਹਮਣੇ ਆਈ ਵੀਡੀਓ ’ਚ ਦੇਖ ਸਕਦੇ ਹੋ ਕਿ ਪ੍ਰਿਅੰਕਾ ਨਿਕ ਦੇ ਨਾਲ ਆਪਣੀ ਮੈਨੇਜਰ ਅਨੁਜਾ ਆਚਾਰਿਆ ਦੇ ਜਨਮਦਿਨ ’ਤੇ ਆਪਣੇ ਹੱਥਾਂ ਨਾਲ ਕੇਕ ਲੈ ਕੇ ਆਈ ਅਤੇ ਇਸ ਨੂੰ ਮੇਜ਼ ’ਤੇ ਰੱਖਣ ਤੋਂ ਬਾਅਦ ਢੋਲ ਦੀ ਤਾਲ ’ਤੇ ਨੱਚਣ ਲੱਗੀ।

PunjabKesari

ਅਦਾਕਾਰਾ ਨਾਲ ਉਸ ਦੀ ਮੈਨੇਜਰ ਵੀ ਭੰਗੜਾ ਕਰਦੀ ਦਿਖਾਈ ਦਿੱਤੀ। ਇਸ ਦੌਰਾਨ ਨਿਕ ਆਪਣੀ ਪਤਨੀ ਪ੍ਰਿਅੰਕਾ ਨੂੰ ਦੇਸੀ ਅੰਦਾਜ਼ ’ਚ ਦੇਖ ਕੇ ਹੈਰਾਨ ਰਹਿ ਗਏ। ਇਸ ਡਾਂਸ ਵੀਡੀਓ ਤੋਂ ਇਲਾਵਾ ਪ੍ਰਿਅੰਕਾ ਦੇ ਮੈਨੇਜਰ ਦੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਸਨ।  ਜਿਸ 'ਚ ਦੇਸੀ ਗਰਲ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਸੀ।

ਇਹ ਵੀ ਪੜ੍ਹੋ: ਕਾਨਸ 2022 ‘ਸਨਸ ਆਫ਼ ਰਾਮਸੇਸ’ ਦੇ ਪ੍ਰੀਮੀਅਰ ਤੋਂ ਪਹਿਲਾਂ ਅਦਾਕਾਰ ਅਹਿਮਦ ਬੇਨੈਸਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਪ੍ਰਿਅੰਕਾ ਚੋਪੜਾ ਗ੍ਰੀਨ ਜੰਪਸੂਟ ’ਚ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਦੀ ਮੈਨੇਜਰ ਬਲੈਕ ਸ਼ਾਰਟ ਪਾ ਕੇ ਬੋਲਡ ਲੁੱਕ ਦਿਖਾ ਰਹੀ ਹੈ। ਅਦਕਾਰਾ ਨਾਲ ਹੋਰ ਵੀ ਕਈ ਬਹੁਤ ਸਾਰੇ ਲੋਕ ਹਨ। ਅਦਾਕਾਰ ਦੀ ਇਹ ਤਸਵੀਰ ਦੇਖ ਕੇ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ ਅਤੇ ਉਸ ਨੂੰ ਦੇਸੀ ਅੰਦਾਜ਼ ’ਚ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਫ਼ਰਾਂਸ ਦੀਆਂ ਗਲੀਆਂ ’ਚ ਸ਼ਾਹਿਦ ਦੀ ਬੱਚਿਆਂ ਵਾਂਗ 'ਮਸਤੀ', ਔਰਤ ਬਾਹਰ ਆਈ ਤਾਂ ਕਿਹਾ ‘ਸੌਰੀ ਆਂਟੀ’

 ਪ੍ਰਿਅੰਕਾ ਚੋਪੜਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਇਹ ਦਿਨੀਂ ਅਦਕਾਰਾ ਹਾਲੀਵੁੱਡ ਵੈੱਬ ਸੀਰੀਜ਼ ‘ਸਿਟਾਡੇਲ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਬਾਲੀਵੁੱਡ ਫ਼ਿਲਮ ਵੀ ਹੈ। ਉਹ ‘ਜੀ ਲੇ ਜ਼ਾਰਾ’ ’ਚ ਕੈਟਰੀਨਾ ਕੈਫ਼ ਅਤੇ ਆਲੀਆ ਭੱਟ ਨਾਲ ਨਜ਼ਰ ਆਵੇਗੀ।

PunjabKesari


author

Anuradha

Content Editor

Related News