ਪਤੀ ਨਿੱਕ ਜੌਨਸ ਨੇ ਪ੍ਰਿਅੰਕਾ ਚੋਪੜਾ ਨੂੰ ਦਿੱਤੀ ਇੰਨੀ ਮਹਿੰਗੀ ਸ਼ਰਾਬ, ਕੀਮਤ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼

2021-07-20T11:25:33.897

ਮੁੰਬਈ (ਬਿਊਰੋ)– ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਇਸ ਸਾਲ ਜਨਮਦਿਨ ’ਤੇ ਕੁਝ ਮਹਿੰਗੇ ਤੋਹਫ਼ੇ ਮਿਲੇ ਹੋਣਗੇ ਪਰ ਉਸ ਦੇ ਪਤੀ ਨਿੱਕ ਜੌਨਸ ਨੇ ਜੋ ਤੋਹਫ਼ਾ ਉਸ ਨੂੰ ਦਿੱਤਾ ਹੈ, ਉਸ ਦੇ ਅੱਗੇ ਸਭ ਫੇਲ੍ਹ ਹਨ।

18 ਜੁਲਾਈ ਨੂੰ ਆਪਣੇ 39ਵੇਂ ਜਨਮਦਿਨ ਦੇ ਮੌਕੇ ’ਤੇ ਪਤੀ ਨਿੱਕ ਜੌਨਸ ਨੇ ਪ੍ਰਿਅੰਕਾ ਨੂੰ ਰੈੱਡ ਵ੍ਹਾਈਨ ਦੀ ਇਕ ਮਹਿੰਗੀ ਬੋਤਲ ਤੋਹਫ਼ੇ ’ਚ ਦਿੱਤੀ ਹੈ।

ਪ੍ਰਿਅੰਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਇਕ ਬੋਤਲ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਇਕ ਟੇਬਲ ’ਤੇ ਇਕ ਵੱਡਾ ਸ਼ਰਾਬ ਦਾ ਗਲਾਸ ਵੀ ਦਿਖਾਈ ਦੇ ਰਿਹਾ ਹੈ, ਜਿਸ ਨੂੰ ਸਫੈਦ ਫੁੱਲਾਂ, ਮੋਮਬੱਤੀਆਂ ਤੇ ਛੋਟੇ ਖਿਡੌਣੇ ਵਾਲੀਆਂ ਸ਼ਰਾਬ ਦੀਆਂ ਬੋਤਲਾਂ ਨਾਲ ਸਜਾਇਆ ਗਿਆ ਹੈ।

PunjabKesari

ਤਸਵੀਰ ਸਾਂਝੀ ਕਰਦਿਆਂ ਪ੍ਰਿਅੰਕਾ ਨੇ ਲਿਖਿਆ, ‘(love) You @nickjonas।’

ਇਸ ਇਕ ਬੋਤਲ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਕ ਬੋਤਲ ਸ਼ਰਾਬ ਦੀ ਕੀਮਤ ’ਚ ਤੁਸੀਂ ਭਾਰਤ ’ਚ ਇਕ ਵਧੀਆ ਮੋਟਰਸਾਈਕਲ ਖਰੀਦ ਸਕਦੇ ਹੋ। drinkandco.com ਅਨੁਸਾਰ ਇਹ ਰੈੱਡ ਵ੍ਹਾਈਨ 1982 ਦੀ Chateau Mouton Rothschild ਦੀ ਇਕ ਮਸ਼ਹੂਰ ਸ਼ਰਾਬ ਹੈ, ਜੋ 750 ਮਿਲੀਲੀਟਰ ਦੀ ਬੋਤਲ ਲਈ ਲਗਭਗ 1,31,375 ਰੁਪਏ ’ਚ ਵਿੱਕਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh