ਭਾਰਤੀ ਰੰਗ ''ਚ ਰੰਗੀ ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ, ਵੇਖੋ ਖ਼ੂਬਸੂਰਤ ਤਸਵੀਰਾਂ

Wednesday, Oct 26, 2022 - 01:54 PM (IST)

ਭਾਰਤੀ ਰੰਗ ''ਚ ਰੰਗੀ ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ, ਵੇਖੋ ਖ਼ੂਬਸੂਰਤ ਤਸਵੀਰਾਂ

ਮੁੰਬਈ (ਬਿਊਰੋ) : ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਅਤੇ ਪਤੀ ਨਿਕ ਜੋਨਸ ਇਸ ਸਮੇਂ ਮਾਤਾ-ਪਿਤਾ ਬਣਨ ਦਾ ਆਨੰਦ ਮਾਣ ਰਹੇ ਹਨ। ਇਸ ਜੋੜੇ ਨੇ ਜਨਵਰੀ 2022 'ਚ ਸਰੋਗੇਸੀ ਰਾਹੀਂ ਆਪਣੀ ਧੀ ਮਾਲਤੀ ਮੈਰੀ ਦਾ ਸਵਾਗਤ ਕੀਤਾ।

PunjabKesari

ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਅਕਸਰ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨੂੰ ਆਪਣੀ ਧੀ ਦੀ ਝਲਕ ਦਿਖਾਉਂਦੇ ਹਨ। ਪ੍ਰਿਯੰਕਾ ਨੇ ਪਤੀ ਨਿਕ ਜੋਨਸ ਅਤੇ ਧੀ ਮਾਲਤੀ ਮੈਰੀ ਚੋਪੜਾ ਜੋਨਸ ਨਾਲ ਦੀਵਾਲੀ ਵੀ ਮਨਾਈ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਹਾਲਾਂਕਿ ਇਨ੍ਹਾਂ ਤਸਵੀਰਾਂ 'ਚ ਮਾਲਤੀ ਦਾ ਚਿਹਰਾ ਲੁਕਿਆ ਹੋਇਆ ਹੈ।

PunjabKesari

ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਲਾਸ ਏਂਜਲਸ 'ਚ ਪਤੀ ਨਿਕ ਅਤੇ ਧੀ ਮਾਲਤੀ ਨਾਲ ਦੀਵਾਲੀ ਮਨਾਈ। ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਇਹ ਜੋੜਾ ਸਿਲਵਰ-ਵਾਈਟ ਕੱਪੜਿਆਂ 'ਚ ਨਜ਼ਰ ਆ ਰਿਹਾ ਹੈ।

PunjabKesari

ਪ੍ਰਿਯੰਕਾ ਨੇ ਲਹਿੰਗਾ ਚੋਲੀ ਪਾਇਆ ਹੋਇਆ ਹੈ, ਉਥੇ ਹੀ ਨਿਕ ਜੋਨਸ ਵੀ ਦੇਸੀ ਕੁੜਤੇ-ਪਜਾਮੇ 'ਚ ਕਾਫ਼ੀ ਡੈਸ਼ਿੰਗ ਲੱਗ ਰਹੇ ਹਨ। ਇੱਕ ਤਸਵੀਰ 'ਚ ਜੋੜਾ ਆਪਣੀ ਧੀ ਨਾਲ ਪੋਜ਼ ਦੇ ਰਿਹਾ ਹੈ ਅਤੇ ਦੂਜੀ ਤਸਵੀਰ 'ਚ ਤਿੰਨੋਂ ਪੂਜਾ ਕਰਦੇ ਨਜ਼ਰ ਆ ਰਹੇ ਹਨ। ਭਾਵੇਂ ਤਸਵੀਰਾਂ 'ਚ ਮਾਲਤੀ ਦਾ ਚਿਹਰਾ ਨਹੀਂ ਦਿਖਾਇਆ ਗਿਆ ਪਰ ਨੰਨ੍ਹੀ ਮਾਲਤੀ ਬਹੁਤ ਪਿਆਰੀ ਨਜ਼ਰ ਆ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਜਾਂਦਾ ਹੈ। ਪ੍ਰਿਯੰਕਾ ਚੋਪੜਾ ਕੋਲ ਕਈ ਪ੍ਰਾਜੈਕਟ ਹਨ।

PunjabKesari

ਉਹ ਜਾਸੂਸੀ ਥ੍ਰਿਲਰ ਸੀਰੀਜ਼ 'ਸੀਟਾਡੇਲ' ਅਤੇ ਰੋਮਾਂਟਿਕ ਕਾਮੇਡੀ 'ਇਟਸ ਆਲ ਕਮਿੰਗ ਬੈਕ ਟੂ ਮੀ' 'ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

PunjabKesari

ਪ੍ਰਿਯੰਕਾ ਚੋਪੜਾ ਵੀ ਬਾਲੀਵੁੱਡ ਫ਼ਿਲਮ 'ਜੀ ਲੇ ਜ਼ਾਰਾ' ਨਾਲ ਵਾਪਸੀ ਕਰ ਰਹੀ ਹੈ। ਫਰਹਾਨ ਅਖ਼ਤਰ ਦੇ ਇਸ ਪ੍ਰਾਜੈਕਟ 'ਚ ਪ੍ਰਿਯੰਕਾ ਨਾਲ ਆਲੀਆ ਭੱਟ ਅਤੇ ਕੈਟਰੀਨਾ ਕੈਫ ਵੀ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

PunjabKesari

PunjabKesari

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News