ਦੂਜੀ ਵਾਰ ਗਰਭਵਤੀ ਹੈ ਪ੍ਰਿਅੰਕਾ ਚੋਪੜਾ ਦੀ ਜਠਾਣੀ ਸੋਫੀ ਟਰਨਰ , ਤਾਜ਼ਾ ਤਸਵੀਰਾਂ ''ਚ ਸਾਫ ਨਜ਼ਰ ਆ ਰਿਹੈ ਬੇਬੀ ਬੰਪ

Sunday, Feb 20, 2022 - 04:45 PM (IST)

ਦੂਜੀ ਵਾਰ ਗਰਭਵਤੀ ਹੈ ਪ੍ਰਿਅੰਕਾ ਚੋਪੜਾ ਦੀ ਜਠਾਣੀ ਸੋਫੀ ਟਰਨਰ , ਤਾਜ਼ਾ ਤਸਵੀਰਾਂ ''ਚ ਸਾਫ ਨਜ਼ਰ ਆ ਰਿਹੈ ਬੇਬੀ ਬੰਪ

ਲੰਡਨ : ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਹਾਲ ਹੀ ਵਿੱਚ ਮਾਂ ਬਣੀ ਹੈ। ਸਰੋਗੇਸੀ ਰਾਹੀਂ ਪ੍ਰਿਯੰਕਾ ਇੱਕ ਪਿਆਰੀ ਬੇਟੀ ਦੀ ਮਾਂ ਬਣੀ। ਇਸ ਦੇ ਨਾਲ ਹੀ ਜੋਨਸ ਪਰਿਵਾਰ ਦੇ ਘਰ ਇੱਕ ਵਾਰ ਫਿਰ ਛੋਟੇ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਪ੍ਰਿਯੰਕਾ ਚੋਪੜਾ ਦੀ ਜਠਾਣੀ ਅਤੇ ਹਾਲੀਵੁੱਡ ਅਦਾਕਾਰਾ ਸੋਫੀ ਟਰਨਰ ਅਤੇ ਗਾਇਕ ਜੋਅ ਜੋਨਸ ਦਾ ਘਰ ਜਲਦੀ ਹੀ ਦੂਜੇ ਬੇਬੀ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ।

PunjabKesari

ਸੋਫੀ ਟਰਨਰ ਦੀ ਗਰਭ ਅਵਸਥਾ ਦੀ ਖਬਰ ਉਦੋਂ ਫੈਲ ਗਈ ਜਦੋਂ ਉਸਨੂੰ ਪਤੀ ਜੋਅ ਜੋਨਸ ਨਾਲ ਲੰਚ ਡੇਟ ਦੌਰਾਨ ਦੇਖਿਆ ਗਿਆ। ਦਰਅਸਲ, ਐਤਵਾਰ ਨੂੰ ਸੋਫੀ ਨੂੰ ਆਪਣੇ ਪਤੀ ਜੋਅ ਜੋਨਸ ਨਾਲ ਲੰਚ 'ਤੇ ਜਾਂਦੇ ਦੇਖਿਆ ਗਿਆ।

PunjabKesari

ਅਜਿਹੇ 'ਚ ਪਾਪਰਾਜ਼ੀ ਨੇ ਸੋਫੀ ਅਤੇ ਜੋਅ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਸੋਫੀ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਉਹ ਫਿਰ ਤੋਂ ਮਾਂ ਬਣਨ ਵਾਲੀ ਹੈ, ਹਾਲਾਂਕਿ ਸੈਲੀਬ੍ਰਿਟੀ ਜੋੜੇ ਵਲੋਂ ਇਸ ਬਾਰੇ 'ਚ ਕੁਝ ਵੀ ਨਹੀਂ ਕਿਹਾ ਗਿਆ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਸੋਫੀ ਹਰੇ ਰੰਗ ਦੇ ਬਾਡੀਕਾਨ ਗਾਊਨ 'ਚ ਨਜ਼ਰ ਆ ਰਹੀ ਹੈ। ਇਸ ਗਾਊਨ 'ਚ ਉਸ ਦਾ ਪਰਫੈਕਟ ਫਿਗਰ ਨਜ਼ਰ ਆ ਰਿਹਾ ਹੈ। ਅਜਿਹੇ 'ਚ ਉਸ ਦਾ ਬੇਬੀ ਬੰਪ ਵੀ ਸਾਫ ਦਿਖਾਈ ਦੇ ਰਿਹਾ ਹੈ। ਫੋਟੋਆਂ 'ਚ ਸੋਫੀ ਨੂੰ ਦੇਖਣ ਤੋਂ ਬਾਅਦ ਕਈ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਗਰਭਵਤੀ ਹੈ। ਅਜਿਹੇ 'ਚ ਯੂਜ਼ਰਸ ਕਿਆਸ ਲਗਾ ਰਹੇ ਹਨ ਕਿ ਸੋਫੀ ਆਪਣੇ ਦੂਜੇ ਬੱਚੇ ਦੀ ਤਿਆਰੀ ਕਰ ਰਹੀ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਸੋਫੀ ਨੇ 29 ਜੂਨ 2019 ਨੂੰ ਪੈਰਿਸ ਵਿੱਚ ਆਪਣੇ ਬੁਆਏਫਰੈਂਡ ਜੋਅ ਜੋਨਸ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਇਸ ਸ਼ਾਹੀ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਵਿਆਹ ਦੇ ਇੱਕ ਸਾਲ ਬਾਅਦ, ਸੋਫੀ ਮਾਂ ਬਣ ਗਈ। ਉਸਨੇ ਸਾਲ 2020 ਵਿੱਚ ਇੱਕ ਬੇਟੀ ਨੂੰ ਜਨਮ ਦਿੱਤਾ, ਜਿਸਦਾ ਨਾਮ ਵਿਲਾ ਜੋਨਸ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News