ਪ੍ਰਿਯੰਕਾ ਅਤੇ ਨਿਕ ਜੋਨਸ ਨੇ ਇਸ ਖ਼ਾਸ ਅੰਦਾਜ਼ ''ਚ ਸੈਲੀਬ੍ਰੇਟ ਕੀਤੀ ਵਿਆਹ ਦੀ ਵਰ੍ਹੇਗੰਢ (ਵੀਡੀਓ)

Thursday, Dec 02, 2021 - 11:32 AM (IST)

ਪ੍ਰਿਯੰਕਾ ਅਤੇ ਨਿਕ ਜੋਨਸ ਨੇ ਇਸ ਖ਼ਾਸ ਅੰਦਾਜ਼ ''ਚ ਸੈਲੀਬ੍ਰੇਟ ਕੀਤੀ ਵਿਆਹ ਦੀ ਵਰ੍ਹੇਗੰਢ (ਵੀਡੀਓ)

ਮੁੰਬਈ- ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਬੇਹੱਦ ਹੀ ਖੂਬਸੂਰਤ ਜੋੜਾ ਹੈ। ਦੋਵਾਂ 'ਚ ਹਮੇਸ਼ਾ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ। 1 ਦਸੰਬਰ ਨੂੰ ਜੋੜੇ ਦੇ ਵਿਆਹ ਨੂੰ ਪੂਰੇ ਤਿੰਨ ਸਾਲ ਹੋ ਗਏ ਹਨ ਜਿਸ ਨੂੰ ਪ੍ਰਿਯੰਕਾ ਅਤੇ ਨਿਕ ਨੇ ਖ਼ਾਸ ਅੰਦਾਜ਼ 'ਚ ਸੈਲੀਬ੍ਰੇਟ ਕੀਤਾ ਹੈ। ਵਿਆਹ ਦੀ ਤੀਜੀ ਵਰ੍ਹੇਗੰਢ 'ਤੇ ਜੋੜੇ ਨੇ ਰੋਮਾਂਟਿਕ ਕੈਂਡਲਲਾਈਟ ਡਿਨਰ ਕੀਤਾ, ਜਿਸ ਦੀ ਵੀਡੀਓ ਇੰਟਰਨੈੱਟ 'ਤੇ ਖ਼ੂਬ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 

A post shared by Nick Jonas (@nickjonas)


ਵਰ੍ਹੇਗੰਢ ਸੈਲੀਬ੍ਰੇਸ਼ਨ ਦੀਆਂ ਝਲਕੀਆਂ ਜੋੜੇ ਨੇ ਆਪਣੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਨਿਕ ਵਲੋਂ ਸ਼ੇਅਰ ਕੀਤੀ ਇਕ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਸਾਲ ਪੂਰੇ ਹੋਣ 'ਤੇ ਕਮਰੇ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ।

PunjabKesari
ਪ੍ਰਿਯੰਕਾ ਮੋਮਬੱਤੀਆਂ ਅਤੇ ਫੁੱਲਾਂ ਨਾਲ ਸਜੇ ਟੇਬਲ 'ਤੇ ਬੈਠੀ ਹੋਈ ਪੋਜ਼ ਦੇ ਰਹੀ ਹੈ। ਫਰਸ਼ 'ਤੇ ਵੱਡੀਆਂ-ਵੱਡੀਆਂ ਮੋਮਬੱਤੀਆਂ ਅਤੇ ਗੁਲਾਬ ਦੀਆਂ ਪੱਤੀਆਂ ਦਿਖਾਈ ਦੇ ਰਹੀਆਂ ਹਨ। ਵੀਡੀਓ ਸ਼ੇਅਰ ਕਰਕੇ ਨਿਕ ਨੇ ਕੈਪਸ਼ਨ 'ਚ '3 ਸਾਲ' ਲਿਖਿਆ ਹੈ।
ਉਧਰ ਪ੍ਰਿਯੰਕਾ ਨੇ ਵੀ ਖੂਬਸੂਰਤ ਝਲਕ ਸਾਂਝੀ ਕਰਦੇ ਹੋਏ ਲਿਖਿਆ-'Living the dream.'।

PunjabKesari
ਦੱਸ ਦੇਈਏ ਕਿ ਨਿਕ ਅਤੇ ਪ੍ਰਿਯੰਕਾ 1 ਅਤੇ 2 ਦਸੰਬਰ 2018 ਨੂੰ ਦੋ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਇਕ ਉਨ੍ਹਾਂ ਨੇ ਕ੍ਰਿਸਚੀਅਨ ਅਤੇ ਦੂਜਾ ਹਿੰਦੂ ਰੀਤੀ ਰਿਵਾਜ਼ ਨਾਲ ਵਿਆਹ ਕੀਤਾ। ਅਜਿਹੇ 'ਚ ਅੱਜ ਜੋੜੇ ਦੇ ਵਿਆਹ ਦੀ ਵਰ੍ਹੇਗੰਢ ਨੂੰ ਪੂਰੇ 3 ਸਾਲ ਹੋ ਗਏ ਹਨ।

PunjabKesari

ਵਿਆਹ ਤੋਂ ਬਾਅਦ ਪ੍ਰਿਯੰਕਾ ਪਤੀ ਨਿਕ ਜੋਨਸ ਨਾਲ ਲੰਡਨ 'ਚ ਸੈੱਟ ਹੋ ਗਈ। ਇਨੀਂ ਦਿਨੀਂ ਉਹ ਹਾਲੀਵੁੱਡ ਪ੍ਰਾਜੈਕਟਸ 'ਤੇ ਕੰਮ ਕਰ ਰਹੀ ਹੈ।


author

Aarti dhillon

Content Editor

Related News