ਰੈੱਡ ਟਾਪ ''ਚ ਪ੍ਰਿਯਾ ਪ੍ਰਕਾਸ਼ ਨੇ ਲਗਾਇਆ ਹੌਟਨੈੱਸ ਦਾ ਤੜਕਾ, ਬੈੱਡ ''ਤੇ ਲੇਟ ਦਿੱਤੇ ਕਾਤਿਲਾਨਾ ਪੋਜ਼ (ਤਸਵੀਰਾਂ)

07/19/2022 10:44:15 AM

ਮੁੰਬਈ- ਅੱਖਾਂ ਦੇ ਇਸ਼ਾਰਿਆਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਾਲੀ ਪ੍ਰਿਯਾ ਪ੍ਰਕਾਸ਼ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ 'ਚ ਬਣੀ ਰਹਿੰਦੀ ਹੈ। ਇਸ ਦੇ ਨਾਲ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਮਸ਼ਹੂਰ ਹੈ। ਪ੍ਰਿਯਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਅੱਗ ਲਗਾ ਰਹੀਆਂ ਹਨ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਪ੍ਰਿਯਾ ਰੈੱਡ ਟਾਪ ਅਤੇ ਪਿੰਕ ਟਰਾਊਂਜ਼ਰ 'ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। 

PunjabKesari
ਕੰਨਾਂ 'ਚ ਅਦਾਕਾਰਾ ਨੇ ਵਾਲੀਆਂ ਪਾਈਆਂ ਹੋਈਆਂ ਹਨ। ਇਸ ਲੁੱਕ 'ਚ ਅਦਾਕਾਰਾ ਬਹੁਤ ਬੋਲਡ ਲੱਗ ਰਹੀ ਹੈ। ਪ੍ਰਿਯਾ ਬੈੱਡ 'ਤੇ ਲੇਟ ਕੇ ਕਾਤਿਲਾਨਾ ਪੋਜ਼ ਦੇ ਰਹੀ ਹੈ। 

PunjabKesari
ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਹੋਕੇ ਭਰ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਪ੍ਰਿਯਾ ਦੀ ਇਕ ਮਲਿਆਲੀ ਫਿਲਮ ਤੋਂ 10 ਸੈਕਿੰਡ ਦੀ ਕਲਿੱਪ ਵਾਇਰਲ ਹੋਈ ਸੀ। ਅਦਾਕਾਰਾ ਦੀ ਅੱਖਾਂ ਮਟਕਾਉਣ ਵਾਲੀ ਉਹ ਕਲਿੱਪ ਖੂਬ ਵਾਇਰਲ ਹੋਈ ਅਤੇ ਉਹ ਰਾਤੋਂ-ਰਾਤ ਪ੍ਰਸਿੱਧ ਹੋ ਗਈ। ਪ੍ਰਿਯਾ 2021 'ਚ ਦੋ ਤੇਲਗੂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

PunjabKesari


Aarti dhillon

Content Editor

Related News