ਨੇਪਾਲ ਹੜ੍ਹ ਪੀੜਤਾਂ ਲਈ ‘ਪੰਜਾਬ ਰੈੱਡ ਕ੍ਰਾਸ’ ਨੇ ਭੇਜੀ 38 ਲੱਖ ਦੀ ਰਾਹਤ ਸਮੱਗਰੀ
Saturday, Sep 19, 2026 - 08:16 AM (IST)
ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਸੂਬਾ ਰੈੱਡ ਕ੍ਰਾਸ ਨੇ ਨੇਪਾਲ ’ਚ ਭਿਆਨਕ ਫਲੈਸ਼ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਲਈ ਲੱਗਭਗ 38 ਲੱਖ ਰੁਪਏ ਮੁੱਲ ਦੀ ਰਾਹਤ ਸਮੱਗਰੀ ਦੀ ਦੂਜੀ ਖੇਪ ਭੇਜੀ। ਪੰਜਾਬ ਦੇ ਰਾਜਪਾਲ ਅਤੇ ਪੰਜਾਬ ਸੂਬਾ ਰੈੱਡ ਕ੍ਰਾਸ ਦੇ ਪ੍ਰਧਾਨ ਗੁਲਾਬ ਚੰਦ ਕਟਾਰੀਆ ਨੇ ਸ਼ੁੱਕਰਵਾਰ ਨੂੰ ਪੰਜਾਬ ਲੋਕ ਭਵਨ ਤੋਂ ਰਾਹਤ ਸਮੱਗਰੀ ਨਾਲ ਭਰੇ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਵੀ ਰੈੱਡ ਕ੍ਰਾਸ ਵਲੋਂ ਰਾਹਤ ਸਮੱਗਰੀ ਨਾਲ ਭਰੇ 2 ਟਰੱਕ ਨੇਪਾਲ ਭੇਜੇ ਜਾ ਚੁੱਕੇ ਹਨ। ਸਮੱਗਰੀ ਨੇਪਾਲ ਰੈੱਡ ਕ੍ਰਾਸ ਸੋਸਾਇਟੀ ਵਲੋਂ ਦੱਸੀਆਂ ਗਈਆਂ ਲੋੜਾਂ ਅਨੁਸਾਰ ਤਿਆਰ ਕੀਤੀ ਗਈ ਹੈ ਅਤੇ ਇਸ ਨੂੰ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਰੈੱਡ ਕ੍ਰਾਸ ਐਂਡ ਰੈੱਡ ਕ੍ਰੀਸੈਂਟ ਸੋਸਾਇਟੀਜ਼ (ਆਈ.ਐੱਫ.ਆਰ.ਸੀ.) ਦੇ ਤਾਲਮੇਲ ਨਾਲ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਇਹ ਵੀ ਪੜ੍ਹੋ : ਲਿਵ-ਇਨ ਪਾਰਟਨਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਖੋਲ੍ਹੇ ਰਾਜ਼
ਪੰਜਾਬ ਰੈੱਡ ਕ੍ਰਾਸ ਦੀ ਟੀਮ ਟਰੱਕਾਂ ਨਾਲ ਨੇਪਾਲਗੰਜ ਇੰਟਰਨੈਸ਼ਨਲ ਬਾਰਡਰ ਤੱਕ ਜਾਵੇਗੀ, ਜਿੱਥੇ ਰਾਹਤ ਸਮੱਗਰੀ ਆਈ.ਐੱਫ.ਆਰ.ਸੀ. ਅਤੇ ਨੇਪਾਲ ਰੈੱਡ ਕ੍ਰਾਸ ਦੇ ਨੁਮਾਇੰਦਿਆਂ ਨੂੰ ਸੌਂਪੀ ਜਾਵੇਗੀ। ਕਟਾਰੀਆ ਨੇ ਕਿਹਾ ਕਿ ਮਾਨਵਤਾ ਦੀ ਭਾਵਨਾ ਭੂਗੋਲਿਕ ਸਰਹੱਦਾਂ ਤੋਂ ਉੱਪਰ ਹੈ ਅਤੇ ਪੰਜਾਬ ਸੰਕਟ ਦੀ ਘੜੀ ’ਚ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਿਹਾ ਹੈ। ਇਸ ਮੌਕੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਅਤੇ ਪੰਜਾਬ ਰੈੱਡ ਕ੍ਰਾਸ ਸੋਸਾਇਟੀ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ ਵੀ ਮੌਜੂਦ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
