ਕੀ ਗਰਭਵਤੀ ਹੈ ਯੁਵਿਕਾ ਚੌਧਰੀ? ਮਾਂ ਬਣਨ ਦੀਆਂ ਖ਼ਬਰਾਂ ਦਾ ਦੱਸਿਆ ਸੱਚ

11/6/2020 11:57:07 AM

ਮੁੰਬਈ (ਬਿਊਰੋ) : ਮਸ਼ਹੂਰ ਅਦਾਕਾਰਾ ਯੁਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ ਟੀ. ਵੀ. ਦੇ ਮਨਪਸੰਦ ਜੋੜਿਆਂ 'ਚੋਂ ਇਕ ਹਨ। ਦੋਵਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਇਕ ਵਾਰ ਫ਼ਿਰ ਦੋਵੇਂ ਸੁਰਖੀਆਂ 'ਚ ਆ ਗਏ ਹਨ। ਯੁਵਿਕਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਸ ਨੇ ਗੁਲਾਬੀ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ।

PunjabKesari

ਇਹ ਵੇਖ ਕੇ ਬਹੁਤ ਸਾਰੇ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਯੁਵਿਕਾ ਗਰਭਵਤੀ ਹੈ। ਲੋਕਾਂ ਨੇ ਵੀਡੀਓ ਨੂੰ ਵੇਖ ਕੇ ਆਪਣਾ ਰਿਐਕਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਿਹਾ ਕਿ ਯੁਵਿਕਾ ਆਪਣਾ ਬੇਬੀ ਬੰਪ ਫਲਾਂਟ ਕਰ ਰਹੀ ਹੈ।

PunjabKesari

ਇਸ ਕਾਰਨ ਸੋਸ਼ਲ ਮੀਡੀਆ 'ਤੇ ਯੂਜਰਜ਼ ਨੇ ਆਉਣ ਵਾਲੇ ਛੋਟੇ ਮਹਿਮਾਨਾਂ ਲਈ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ ਪਰ ਤੁਹਾਨੂੰ ਦੱਸ ਦੇਈਏ ਕਿ ਯੁਵਿਕਾ ਚੌਧਰੀ ਗਰਭਵਤੀ ਨਹੀਂ ਹੈ। ਉਸ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਗਰਭਵਤੀ ਨਹੀਂ ਹੈ।

PunjabKesari

ਯੁਵਿਕਾ ਨੇ ਇਹ ਵੀ ਦੱਸਿਆ ਕਿ ਉਹ ਹੁਣੇ ਹੀ ਇਕ ਬੀਮਾਰੀ ਤੋਂ ਠੀਕ ਹੋਈ ਹੈ। ਯੁਵਿਕਾ ਨੇ ਦੱਸਿਆ ਕਿ ਉਸ ਨੂੰ ਕੋਰੋਨਾ ਹੋਇਆ ਸੀ ਅਤੇ ਜਿਸ ਤੋਂ ਉਹ ਅਜੇ ਵੀ ਰਿਕਵਰ ਕਰ ਰਹੀ ਹੈ।

PunjabKesari

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੈਨੂੰ ਡੇਂਗੂ ਦੇ ਚਲਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਯੁਵਿਕਾ ਦੇ ਮੁਤਾਬਿਕ ਉਸ ਦੀ ਪ੍ਰੈਗਨੈਂਸੀ ਦੀਆਂ ਅਫਵਾਹਾਂ ਝੂਠੀਆਂ ਹਨ ਅਤੇ ਉਸ ਨੂੰ ਇਸ 'ਤੇ ਹਾਸਾ ਆ ਰਿਹਾ ਹੈ।

PunjabKesari

ਹਾਲਾਂਕਿ ਨਾਲ ਹੀ ਯੁਵਿਕਾ ਚੌਧਰੀ ਨੇ ਇਹ ਵੀ ਦੱਸਿਆ ਹੈ ਕਿ ਉਹ ਆਪਣੀ ਜਿੰਦਗੀ ਦੇ ਕਿਸੇ ਮੋੜ 'ਤੇ ਬੱਚਾ ਜ਼ਰੂਰ ਚਾਹੁੰਦੀ ਹੈ ਪਰ ਅਜੇ ਉਹ ਸਮਾਂ ਨਹੀਂ ਆਇਆ ਹੈ। ਯੁਵਿਕਾ ਨੇ ਕਿਹਾ ਕਿ ਉਹ ਉਦੋਂ ਹੋਵੇਗਾ ਜਦੋਂ ਉਸ ਦੇ ਹੋਣ ਦਾ ਸਹੀ ਸਮਾਂ ਹੋਵੇਗਾ।

PunjabKesari

ਆਪਣੇ ਪਹਿਰਾਵੇ ਬਾਰੇ ਯੁਵਿਕਾ ਨੇ ਕਿਹਾ ਕਿ ਉਸ ਸਮੇਂ ਉਸ ਦਾ ਬੇਬੀ ਬੰਪ ਸ਼ਾਇਦ ਕਿਸੇ ਐਂਗਲ ਤੋਂ ਲੱਗ ਰਿਹਾ ਸੀ ਪਰ ਅਸਲ 'ਚ ਅਜਿਹਾ ਕੁਝ ਨਹੀਂ ਹੈ। ਪਤੀ ਪ੍ਰਿੰਸ ਨਰੂਲਾ ਬਾਰੇ ਗੱਲ ਕਰਦਿਆਂ ਯੁਵਿਕਾ ਨੇ ਕਿਹਾ ਕਿ ਉਹ ਉਸ ਦੇ ਲਈ ਪੰਜਾਬ ਤੋਂ ਮੁੰਬਈ ਆਇਆ ਹੈ।

PunjabKesari

ਦੋਵਾਂ ਨੇ ਮਿਲ ਕੇ ਕਰਵਾ ਚੌਥ ਮਨਾਇਆ। ਯੁਵਿਕਾ ਇਹ ਵੀ ਕਹਿੰਦੀ ਹੈ ਕਿ ਪ੍ਰਿੰਸ ਕੁਝ ਸਮੇਂ ਲਈ ਫਿਰ ਤੋਂ ਪੰਜਾਬ ਜਾ ਸਕਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਅਤੇ ਪ੍ਰਿੰਸ ਨੂੰ ਬੀਮਾਰੀ ਤੋਂ ਪੂਰੀ ਤਰ੍ਹਾਂ ਉਭਰਨ ਲਈ ਥੋੜਾ ਹੋਰ ਸਮਾਂ ਲੱਗੇਗਾ।

PunjabKesari

 
 
 
 
 
 
 
 
 
 
 
 
 
 

Karwa Chauth par ek reel toh Banti hai 🤣😁🙈 @princenarula @ornaz_com

A post shared by Yuvikachaudhary (@yuvikachaudhary) on Nov 5, 2020 at 5:45am PST


sunita

Content Editor sunita