ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ''ਕੋਰੋਨਾ'' ਰਿਪੋਰਟ ਆਈ ਸਾਹਮਣੇ, ਹੋਇਆ ਇਹ ਖ਼ੁਲਾਸਾ
Saturday, Sep 12, 2020 - 05:30 PM (IST)

ਮੁੰਬਈ (ਬਿਊਰੋ) — ਕੋਰੋਨਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਹਰ ਦਿਨ ਕੋਈ ਨਾ ਕੋਈ ਇਸ ਦੀ ਚਪੇਟ 'ਚ ਆ ਰਿਹਾ ਹੈ। ਹਾਲ ਹੀ 'ਚ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਟੀ. ਵੀ. ਦੀ ਮਸ਼ਹੂਰ ਜੋੜੀ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਨੇ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਦਰਅਸਲ, ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਚੰਡੀਗੜ੍ਹ ਤੋਂ ਮੁੰਬਈ ਵਾਪਸ ਪਰਤੇ ਹਨ। ਉਨ੍ਹਾਂ ਦੇ ਮੁੰਬਈ ਪਹੁੰਚਣ ਤੋਂ ਬਾਅਦ ਇਹ ਅਫ਼ਵਾਹ ਫੈਲੀ ਕਿ ਉਹ ਕੋਰੋਨਾ ਪਾਜ਼ੇਟਿਵ ਹਨ।
ਯੁਵਿਕਾ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ, 'ਅਸੀਂ ਵਾਪਸ ਪਰਤਣ ਤੋਂ ਬਾਅਦ ਖ਼ੁਦ ਹੋਮ ਕੁਆਰੰਟਾਈਨ ਕਰ ਲਿਆ। ਇਸ ਲਈ ਲੋਕਾਂ ਨੂੰ ਲੱਗਾ ਕਿ ਅਸੀਂ ਕੋਰੋਨਾ ਪਾਜ਼ੇਟਿਵ ਹਾਂ। ਯੁਵਿਕਾ ਨੇ ਅੱਗੇ ਦੱਸਿਆ ਕਿ ਅਸੀਂ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਚੰਡੀਗੜ੍ਹ ਤੋਂ ਮੁੰਬਈ ਦਾ ਸਫ਼ਰ ਕੀਤਾ ਸੀ। ਹਾਲਾਂਕਿ ਫ਼ਿਰ ਵੀ ਅਸੀਂ ਖ਼ੁਦ ਨੂੰ ਘਰ 'ਚ ਕੁਆਰੰਟੀਨ ਕਰਨ ਦਾ ਫ਼ੈਸਲਾ ਕੀਤਾ। ਅਸੀਂ ਆਪਣੀ ਸੁਰੱਖਿਆ ਨੂੰ ਪੂਰਾ ਧਿਆਨ 'ਚ ਰੱਖਦੇ ਹੋਏ ਇੱਕ ਕਦਮ ਵੀ ਘਰ 'ਚੋਂ ਬਾਹਰ ਨਹੀਂ ਰੱਖਿਆ। ਅਸੀਂ ਬੀਤੇ ਕੁਝ ਦਿਨ ਪਹਿਲਾ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ। ਦਰਅਸਲ, ਅਸੀਂ ਆਪਣੇ-ਆਪ ਨੂੰ ਘਰ 'ਚ ਬੰਦ ਇਸ ਲਈ ਕਰ ਲਿਆ ਸੀ, ਕਿਉਂਕਿ ਲੋਕਾਂ ਨੇ ਸਮਝ ਲਿਆ ਸੀ ਕਿ ਅਸੀਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਾਂ। ਅਜਿਹਾ ਨਹੀਂ ਸੀ ਸਗੋਂ ਲੋਕਾਂ ਨੇ ਗਲਤ ਸਮਝਿਆ।
ਦੱਸ ਦਈਏ ਕਿ ਹਾਲ ਹੀ 'ਚ ਪ੍ਰਿੰਸ ਨਰੂਲਾ ਨੇ ਆਪਣੇ ਵਿਆਹ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ 'ਚ ਉਹ ਯੁਵਿਕਾ ਨੂੰ ਟੈਗ ਕਰਦੇ ਲਿਖਦੇ ਹਨ ਕਿ 'ਚੱਲ ਦੋਬਾਰਾ ਵਿਆਹ ਕਰਦੇ ਹਾਂ। 2 ਸਾਲ ਹੋਣ ਵਾਲੇ ਹਨ ਸਾਡੇ ਵਿਆਹ ਨੂੰ ਪਰ ਤੁਸੀਂ ਅੱਜ ਵੀ ਮੇਰੀ ਪ੍ਰੇਮਿਕਾ ਹੀ ਲੱਗਦੇ ਹੋ। ਕੀ ਕਰਾਂ ਮੈਂ?
Fall ho gai .jis jis ne nahe sunna fall gana ja kar abhe sunno
A post shared by Prince Yuvika Narula (@princenarula) on Sep 11, 2020 at 11:55pm PDT
ਦੱਸਣਯੋਗ ਹੈ ਕਿ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦਾ ਵਿਆਹ 12 ਅਕਤੂਬਰ 2018 ਨੂੰ ਹੋਇਆ ਸੀ। ਇਨ੍ਹਾਂ ਦੋਵਾਂ ਦੇ ਵਿਆਹ 'ਚ ਬਾਲੀਵੁੱਡ ਤੋਂ ਲੈ ਕੇ ਟੀ. ਵੀ. ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਨ੍ਹਾਂ ਦੀ ਲਵ ਸਟੋਰੀ 'ਬਿੱਗ ਬੌਸ' ਤੋਂ ਸ਼ੁਰੂ ਹੋਈ ਸੀ। ਪ੍ਰਿੰਸ ਨਰੂਲਾ 'ਬਿੱਗ ਬੌਸ' ਦੇ ਜੇਤੂ ਵੀ ਰਹੇ ਸਨ। ਵਿਆਹ ਤੋਂ ਬਾਅਦ ਦੋਵੇਂ 'ਨੱਚ ਬੱਲੀਏ ਸੀਜ਼ਨ 9' 'ਚ ਵੀ ਨਜ਼ਰ ਆਏ ਸਨ।