ਪ੍ਰਿੰਸ ਹੈਰੀ ਤੇ ਮੇਗਨ ਦਾ ਵੱਡਾ ਖੁਲਾਸਾ, ਬੇਟੇ ਨੂੰ ਪ੍ਰਿੰਸ ਨਹੀਂ ਬਣਾਉਣਾ ਚਾਹੁੰਦਾ ਸੀ ਸ਼ਾਹੀ ਪਰਿਵਾਰ

Monday, Mar 08, 2021 - 03:51 PM (IST)

ਪ੍ਰਿੰਸ ਹੈਰੀ ਤੇ ਮੇਗਨ ਦਾ ਵੱਡਾ ਖੁਲਾਸਾ, ਬੇਟੇ ਨੂੰ ਪ੍ਰਿੰਸ ਨਹੀਂ ਬਣਾਉਣਾ ਚਾਹੁੰਦਾ ਸੀ ਸ਼ਾਹੀ ਪਰਿਵਾਰ

ਮੁੰਬਈ (ਬਿਊਰੋ)– ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਉਸ ਦੀ ਪਤਨੀ ਮੇਗਨ ਮਰਕੇਲ ਨੇ ਐਤਵਾਰ ਨੂੰ ਇਕ ਟੀ. ਵੀ. ਇੰਟਰਵਿਊ ’ਚ ਵੱਡੇ ਖੁਲਾਸੇ ਕੀਤੇ ਹਨ। ਮੇਗਨ ਮਰਕੇਲ ਦਾ ਕਹਿਣਾ ਹੈ ਕਿ ਸ਼ਾਹੀ ਪਰਿਵਾਰ ਨਾਲ ਉਸ ਦਾ ਕਈ ਵਿਸ਼ਿਆਂ ’ਤੇ ਵਿਵਾਦ ਰਿਹਾ ਸੀ। ਮੇਗਨ ਨੇ ਖੁਲਾਸਾ ਕੀਤਾ ਕਿ ਸ਼ਾਹੀ ਪਰਿਵਾਰ ਉਸ ਦੇ ਬੇਟੇ ਆਰਚੀ ਨੂੰ ਪ੍ਰਿੰਸ ਨਹੀਂ ਬਣਾਉਣਾ ਚਾਹੁੰਦਾ ਸੀ ਕਿਉਂਕਿ ਉਸ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਉਸ ਦਾ ਰੰਗ ਕਾਲਾ ਨਾ ਹੋਵੇ।

ਹਾਲੀਵੁੱਡ ਸਟਾਰ ਓਪਰਾ ਵਿਨਫਰੇ ਨਾਲ ਗੱਲਬਾਤ ’ਚ ਆਰਚੀ ਦੇ ਜਨਮ ਤੋਂ ਪਹਿਲਾਂ ਸ਼ਾਹੀ ਪਰਿਵਾਰ ਨੇ ਪ੍ਰਿੰਸ ਹੈਰੀ ਨਾਲ ਇਸ ਬਾਰੇ ਚਰਚਾ ਕੀਤੀ ਸੀ, ਜੋ ਉਸ ਲਈ ਕਾਫੀ ਦਰਦਨਾਕ ਸੀ। ਹਾਲਾਂਕਿ ਮੇਗਨ ਨੇ ਇੰਟਰਵਿਊ ’ਚ ਉਸ ਸ਼ਖਸ ਦਾ ਨਾਂ ਨਹੀਂ ਦੱਸਿਆ, ਜਿਸ ਨੇ ਇਸ ਗੱਲ ਦਾ ਡਰ ਜਤਾਇਆ ਸੀ।

ਮੇਗਨ ਮਰਕੇਲ ਨੇ ਦੱਸਿਆ ਕਿ ਸ਼ਾਹੀ ਪਰਿਵਾਰ ਨਾਲ ਸਮਾਂ ਬਿਤਾਉਂਦੇ ਹੋਏ ਉਸ ਨੂੰ ਆਤਮ ਹੱਤਿਆ ਕਰਨ ਦੇ ਵਿਚਾਰ ਆਉਂਦੇ ਸਨ, ਉਹ ਬਿਲਕੁਲ ਵੀ ਜਿਊਣਾ ਨਹੀਂ ਚਾਹੁੰਦੀ ਸੀ। ਉਸ ਨੇ ਦੱਸਿਆ ਕਿ ਪ੍ਰਿੰਸ ਹੈਰੀ ਨਾਲ ਵਿਆਹ ਤੋਂ ਪਹਿਲਾਂ ਕੇਟ ਮਿਡਲਟਨ ਨੇ ਉਸ ਨੂੰ ਰਵਾ ਦਿੱਤਾ ਸੀ। ਦੱਸਣਯੋਗ ਹੈ ਕਿ ਕੇਟ ਮਿਡਲਟਨ ਪ੍ਰਿੰਸ ਵਿਲੀਅਮਜ਼ ਦੀ ਪਤਨੀ ਹੈ।

ਮੇਗਨ ਮੁਤਾਬਕ ਹੈਰੀ ਤੇ ਉਸ ਦੇ ਵਿਆਹ ਤੋਂ ਪਹਿਲਾਂ ਕੇਟ ਕਿਸੇ ਚੀਜ਼ ਨੂੰ ਲੈ ਕੇ ਨਾਰਾਜ਼ ਸੀ, ਜੋ ਵਿਆਹ ’ਚ ਇਸਤੇਮਾਲ ਹੋਣ ਵਾਲੀ ਸੀ। ਉਸ ਸਮੇਂ ਹਾਲਾਤ ਕਾਫੀ ਬੁਰੇ ਹੋ ਗਏ ਸਨ।

ਇੰਟਰਵਿਊ ਦੌਰਾਨ ਪ੍ਰਿੰਸ ਹੈਰੀ ਨੇ ਵੀ ਕਿਹਾ ਕਿ ਉਸ ਨੂੰ ਆਪਣੇ ਆਪ ਤੇ ਆਪਣੀ ਪਤਨੀ ’ਤੇ ਮਾਣ ਹੈ ਕਿਉਂਕਿ ਜਦੋਂ ਉਹ ਗਰਭਵਤੀ ਸੀ, ਉਸ ਸਮੇਂ ਉਹ ਕਾਫੀ ਬੁਰੇ ਦੌਰ ’ਚੋਂ ਲੰਘੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News