‘ਬਿਗ ਗਰਲਜ਼ ਡੋਂਟ ਕ੍ਰਾਈ’ ’ਚ ਸਿਸਟਰਹੁੱਡ ਤੇ ਗਰਲ ਪਾਵਰ ਦਾ ਜਸ਼ਨ ਮਨਾਇਆ

Thursday, Mar 07, 2024 - 11:09 AM (IST)

‘ਬਿਗ ਗਰਲਜ਼ ਡੋਂਟ ਕ੍ਰਾਈ’ ’ਚ ਸਿਸਟਰਹੁੱਡ ਤੇ ਗਰਲ ਪਾਵਰ ਦਾ ਜਸ਼ਨ ਮਨਾਇਆ

ਮੁੰਬਈ (ਬਿਊਰੋ) - ਭਾਰਤ ਦੇ ਮਨਪਸੰਦ ਮਨੋਰੰਜਨ ਪਲੇਟਫਾਰਮ ਪ੍ਰਾਈਮ ਵੀਡੀਓ ਨੇ ਆਪਣੀ ਆਉਣ ਵਾਲੀ ਓਰਿਜਨਲ ਹਿੰਦੀ ਸੀਰੀਜ਼ ‘ਬਿਗ ਗਰਲਜ਼ ਡੋਂਟ ਕ੍ਰਾਈ’ ਦਾ ਟ੍ਰੇਲਰ ਲਾਂਚ ਕੀਤਾ ਹੈ। ਇਸ ਜੀਵੰਤ ਯੰਗ ਐਡਲਟ ਸੀਰੀਜ਼ ’ਚ ਅਵੰਤਿਕਾ ਵੰਦਨਾਪੂ (ਲੂਡੋ), ਅਨੀਤ ਪੱਡਾ (ਰੂਹੀ), ਦਲਾਈ (ਪਲਗੀ), ਵਿਦੁਸ਼ੀ (ਕਾਵਿਆ), ਲਕਾਇਲਾ (ਜੇ.ਸੀ.), ਅਫਰਾ ਸਈਦ (ਨੂਰ) ਤੇ ਅਕਸ਼ਿਤਾ ਸੂਦ (ਦੀਆ) ਵਰਗੇ ਪ੍ਰਤਿਭਾਸ਼ਾਲੀ ਸਿਤਾਰੇ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। 

ਇਨ੍ਹਾਂ ਨਾਲ ਪੂਜਾ ਭੱਟ, ਰਾਇਮਾ ਸੇਨ, ਜ਼ੋਇਆ ਹੁਸੈਨ ਤੇ ਮੁਕੁਲ ਚੱਢਾ ਕੇਂਦਰੀ ਭੂਮਿਕਾਵਾਂ ’ਚ ਹਨ। ਨਿਤਿਆ ਮਹਿਰਾ ਦੁਆਰਾ ਨਿਰਮਿਤ, ਇਸ ਸੀਰੀਜ਼ ਨੂੰ ਨਿਤਿਆ ਮਹਿਰਾ, ਸੁਧਾਂਸ਼ੂ ਸਾਰੀਆ, ਕਰਨ ਕਪਾਡੀਆ ਤੇ ਕੋਪਾਲ ਨੈਥਾਨੀ ਦੁਆਰਾ ਸਹਿ-ਨਿਰਦੇਸ਼ਿਤ ਕੀਤਾ ਗਿਆ ਹੈ। ਇਨ੍ਹਾਂ ’ਚੋਂ ਹਰ ਇਕ ਵਿਅਕਤੀ ਆਪਣੇ ਬੋਰਡਿੰਗ ਸਕੂਲ ਦੇ ਤਜਰਬਿਆਂ ਦੇ ਅਧਾਰ ’ਤੇ ਕਹਾਣੀ ’ਚ ਇਕ ਨਿੱਜੀ ਸੰਪਰਕ ਜੋੜਿਆ ਹੈ। 14 ਮਾਰਚ ਨੂੰ ਭਾਰਤ ਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਪ੍ਰਾਈਮ ਵੀਡੀਓ ’ਤੇ ‘ਬਿਗ ਗਰਲਜ਼ ਡੋਂਟ ਕ੍ਰਾਈ’ ਦਾ ਪ੍ਰੀਮੀਅਰ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News