ਪੰਜਾਬ ''ਚ ਆਈਲੈਟਸ ਤੇ ਇਮੀਗ੍ਰੇਸ਼ਨ ਸੈਂਟਰਾਂ ’ਤੇ ਸ਼ੁਰੂ ਹੋਈ ਵੱਡੀ ਕਾਰਵਾਈ, ਵੱਡੀ ਗਿਣਤੀ ''ਚ ਪਾਸਪੋਰਟ ਜ਼ਬਤ
Thursday, Feb 13, 2025 - 10:58 AM (IST)
![ਪੰਜਾਬ ''ਚ ਆਈਲੈਟਸ ਤੇ ਇਮੀਗ੍ਰੇਸ਼ਨ ਸੈਂਟਰਾਂ ’ਤੇ ਸ਼ੁਰੂ ਹੋਈ ਵੱਡੀ ਕਾਰਵਾਈ, ਵੱਡੀ ਗਿਣਤੀ ''ਚ ਪਾਸਪੋਰਟ ਜ਼ਬਤ](https://static.jagbani.com/multimedia/2025_2image_10_58_038853806ielts.jpg)
ਰਾਜਪੁਰਾ (ਜਤਿੰਦਰ) : ਜ਼ਿਲ੍ਹਾ ਪਟਿਆਲਾ ਦੇ ਸਬ-ਡਵੀਜ਼ਨ ਰਾਜਪੁਰਾ ’ਚ ਅਮਰੀਕਾ ਭੇਜਣ ਵਾਲੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ’ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਅਚਾਨਕ ਵੱਡੀ ਕਾਰਵਾਈ ਕੀਤੀ ਅਤੇ ਭਾਰੀ ਗਿਣਤੀ ਵਿਚ ਪਾਸਪੋਰਟ ਅਤੇ ਫਾਈਲਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਥਾਣਾ ਸਿਟੀ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ’ਚ ਮੌਜੂਦ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਉੱਪਰ ਜਾਂਚ ਕੀਤੀ ਗਈ ਹੈ ਅਤੇ ਇਨ੍ਹਾਂ ਦਫਤਰਾਂ ’ਚੋਂ ਲਗਭਗ 60 ਦੇ ਕਰੀਬ ਪਾਸਪੋਰਟ ਕਬਜ਼ੇ ਵਿਚ ਲਏ ਗਏ ਹਨ ਅਤੇ ਬਾਕੀ ਕੁਝ ਫਾਈਲਾਂ ਅਤੇ ਡਾਇਰੀਆਂ ਵੀ ਜਾਂਚ ਲਈ ਕਬਜ਼ੇ ਵਿਚ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ : ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਮੁੱਖ ਮੰਤਰੀ ਭਗਵੰਤ ਮਾਨ, ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ
ਉਨ੍ਹਾਂ ਕਿਹਾ ਕਿ ਅਸੀਂ ਡੂੰਘਾਈ ਨਾਲ ਇਨ੍ਹਾਂ ਦੀ ਜਾਂਚ ਕਰਾਂਗੇ ਅਤੇ ਇਥੇ ਮੌਜੂਦ ਪਾਸਪੋਰਟ ਦੇ ਮਾਲਕਾਂ ਦੇ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਇਹ ਪਾਸਪੋਰਟ ਇਨ੍ਹਾਂ ਸੈਂਟਰਾਂ ’ਚ ਕਿਉਂ ਜਮ੍ਹਾ ਕਰਵਾਏ ਹਨ। ਜੇਕਰ ਕੋਈ ਇਨ੍ਹਾਂ ’ਚੋਂ ਗੈਰ ਕਾਨੂੰਨੀ ਪਾਇਆ ਗਿਆ ਤਾਂ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਵਧੀ ਸਖ਼ਤੀ, ਡਿਫਾਲਟਰਾਂ ਖ਼ਿਲਾਫ਼ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e