‘ਪ੍ਰੇਮ ਕੀਟਾਣੂ’ 2 ਅਕਤੂਬਰ ਨੂੰ ਹੋਵੇਗੀ ਰਿਲੀਜ਼
Friday, Aug 14, 2026 - 12:54 PM (IST)
ਮੁੰਬਈ - ਕਾਲਜ, ਦੋਸਤੀ, ਪਿਆਰ ਤੇ ਹਾਰਟਬ੍ਰੇਕਸ ਨਾਲ ਭਰੀ ਕਹਾਣੀ ਵੱਡੇ ਪਰਦੇ ’ਤੇ ਦਸਤਕ ਦੇਣ ਲਈ ਤਿਆਰ ਹੈ। ਨਿਰਮਾਤਾ ਗੌਰਵ ਵਰਮਾ ਦੀ ‘ਪ੍ਰੇਮ ਕੀਟਾਣੂ’ ਦਾ ਐਲਾਨ ਹੋ ਗਿਆ ਹੈ। ਫ਼ਿਲਮ ’ਚ ਵੀਰ ਪਹਾੜੀਆ, ਆਫ਼ੀਆ ਸਈਅਦ, ਅਪਾਰਸ਼ਕਤੀ ਖੁਰਾਣਾ, ਰਾਕੇਸ਼ ਬੇਦੀ ਤੇ ਨਿਖਿਲ ਵਿਜੇ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ‘ਸਿਰਫ਼ ਏਕ ਬੰਦਾ ਕਾਫ਼ੀ ਹੈ’ ਤੇ ‘ਐਸਪੀਰੈਂਟਸ’ ਫ਼ੇਮ ਅਪੂਰਵ ਸਿੰਘ ਕਾਰਕੀ ਨੇ ਕੀਤਾ ਹੈ।
ਇਹ ਫ਼ਿਲਮ 2 ਅਕਤੂਬਰ, 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਕਾਲਜ ’ਚ ਨਹੀਂ ਮਿਲੇ ਨੰਬਰ, ਪਿਆਰ ਵੀ ਗਿਆ ਹੱਥੋਂ-‘ਪ੍ਰੇਮ ਕੀਟਾਣੂ’ ਦੀ ਕਹਾਣੀ ਉਨ੍ਹਾਂ ਮੁੰਡਿਆਂ ਦੀ ਹੈ, ਜਿਨ੍ਹਾਂ ਨੂੰ ਕਾਲਜ ’ਚ ਨਾ ਚੰਗੇ ਮਾਰਕਸ ਮਿਲੇ, ਨਾ ਉਮੀਦ ਤੇ ਨਾ ਹੀ ਪਿਆਰ। ਜੇਕਰ ਕੁਝ ਮਿਲਿਆ ਤਾਂ ਉਹ ਸਨ ਦੋਸਤ ਤੇ ਬਹੁਤ ਸਾਰੇ ਹਾਰਟਬ੍ਰੇਕਸ। ਫ਼ਿਲਮ ਇਸੇ ਮਜ਼ੇਦਾਰ ਤੇ ਰਿਲੇਟੇਬਲ ਸਫ਼ਰ ਰਾਹੀਂ ਅੱਜ ਦੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਪਰਦੇ ’ਤੇ ਪੇਸ਼ ਕਰੇਗੀ। ਫ਼ਿਲਮ ’ਚ ਨੌਜਵਾਨਾਂ ਦੀਆਂ ਇੱਛਾਵਾਂ, ਦੋਸਤੀ, ਪਿਆਰ ਤੇ ਰਿਸ਼ਤਿਆਂ ਦੀਆਂ ਉਲਝਣਾਂ ਨੂੰ ਹਲਕੇ-ਫੁਲਕੇ ਅੰਦਾਜ਼ ’ਚ ਦਿਖਾਇਆ ਜਾਵੇਗਾ।
