ਪ੍ਰੇਮ ਚੋਪੜਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪਰਿਵਾਰ ਨੇ ਦਿੱਤਾ ਹੈਲਥ ਅਪਡੇਟ
Sunday, Nov 16, 2025 - 04:29 PM (IST)
ਐਂਟਰਟੇਨਮੈਂਟ ਡੈਸਕ- ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਦਿੱਗਜ ਅਦਾਕਾਰ ਪ੍ਰੇਮ ਚੋਪੜਾ ਬਾਰੇ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਧਰਮੇਂਦਰ ਤੋਂ ਬਾਅਦ ਹੁਣ ਪ੍ਰੇਮ ਚੋਪੜਾ ਦੀ ਸਿਹਤ 'ਚ ਸੁਧਾਰ ਹੋਇਆ ਹੈ ਅਤੇ ਸ਼ਨੀਵਾਰ (15 ਨਵੰਬਰ) ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। 92 ਸਾਲਾ ਅਦਾਕਾਰ ਨੂੰ ਪਿਛਲੇ ਹਫ਼ਤੇ ਵਾਇਰਲ ਇਨਫੈਕਸ਼ਨ ਅਤੇ ਉਮਰ ਨਾਲ ਜੁੜੀਆਂ ਜਟਿਲਤਾਵਾਂ ਕਾਰਨ ਦਾਖ਼ਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : Live Concert 'ਚ ਭੀੜ ਨੇ ਲਾਹ'ਤੀ ਹਾਲੀਵੁੱਡ ਸਿੰਗਰ Akon ਦੀ ਪੈਂਟ, ਵੀਡੀਓ ਦੇਖ ਭੜਕੇ ਫੈਨਜ਼
ਪਰਿਵਾਰ ਨੇ ਕੀਤੀ ਪੁਸ਼ਟੀ
ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਪ੍ਰੇਮ ਚੋਪੜਾ ਹੁਣ ਘਰ ਵਾਪਸ ਆ ਗਏ ਹਨ ਅਤੇ ਡਾਕਟਰਾਂ ਦੀ ਸਲਾਹ ਅਨੁਸਾਰ ਆਰਾਮ ਕਰ ਰਹੇ ਹਨ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਬਦਲ ਜਾਏਗੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
ਡਾਕਟਰਾਂ ਦੀ ਟੀਮ ਨੇ ਰੱਖੀ ਨਿਗਰਾਨੀ
ਪ੍ਰੇਮ ਚੋਪੜਾ ਦਾ ਇਲਾਜ ਦਿਲ ਰੋਗ ਮਾਹਿਰ ਡਾ. ਨਿਤਿਨ ਗੋਖਲੇ ਦੀ ਦੇਖ–ਰੇਖ 'ਚ ਕੀਤਾ ਗਿਆ। ਲੀਲਾਵਤੀ ਹਸਪਤਾਲ ਦੇ ਡਾ. ਜਲੀਲ ਪਾਰਕਰ ਨੇ ਪਹਿਲਾਂ ਦੱਸਿਆ ਸੀ,“ਉਨ੍ਹਾਂ ਨੂੰ ਦਿਲ ਦੀ ਸਮੱਸਿਆ ਹੈ ਅਤੇ ਵਾਇਰਲ ਇਨਫੈਕਸ਼ਨ ਵੀ ਹੋ ਗਿਆ ਸੀ। ਇਸ ਲਈ ਮੈਂ ਉਨ੍ਹਾਂ ਦੇ ਫੇਫੜਿਆਂ ਦਾ ਇਲਾਜ ਕਰ ਰਿਹਾ ਹਾਂ। ਉਹ ICU 'ਚ ਨਹੀਂ ਸਗੋਂ ਨਾਰਮਲ ਵਾਰਡ 'ਚ ਦਾਖ਼ਲ ਸਨ। 92 ਸਾਲ ਦੀ ਉਮਰ ਕਾਰਨ ਠੀਕ ਹੋਣ 'ਚ ਕੁਝ ਸਮਾਂ ਲਗ ਰਿਹਾ ਹੈ।''
ਵਿਲੇਨ ਦੇ ਰੂਪ 'ਚ ਫਿਲਮ ਉਦਯੋਗ ਦੀ ਵੱਡੀ ਪਹਿਚਾਣ
ਪ੍ਰੇਮ ਚੋਪੜਾ ਨੇ ਬਾਲੀਵੁੱਡ 'ਚ ਆਪਣੀ ਪਹਿਚਾਣ ਵਿਲੇਨ ਦੇ ਰੂਪ ਵਿੱਚ ਬਣਾਈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1960 'ਚ ਪੰਜਾਬੀ ਫਿਲਮ ‘ਚੌਧਰੀ ਕਰਨੈਲ ਸਿੰਘ’ ਨਾਲ ਕੀਤੀ, ਜਿਸ ਨੇ ਨੈਸ਼ਨਲ ਐਵਾਰਡ ਜਿੱਤਿਆ ਸੀ। 1965 ਦੀ ਹਿੰਦੀ ਫਿਲਮ ‘ਸ਼ਹੀਦ’ ਤੋਂ ਉਨ੍ਹਾਂ ਨੂੰ ਖਾਸ ਲੋਕਪ੍ਰਿਯਤਾ ਮਿਲੀ। ਹਾਲਾਂਕਿ ਇਸ ਫਿਲਮ 'ਚ ਉਨ੍ਹਾਂ ਨੇ ਪਾਜ਼ੇਟਿਵ ਰੋਲ ਨਿਭਾਇਆ ਸੀ। ਹਾਲਾਂਕਿ ਜ਼ਿਆਦਾ ਪਛਾਣ ਉਨ੍ਹਾਂ ਨੂੰ ਫਿਲਮਾਂ 'ਚ ਨੈਗੇਟਿਵ ਕਿਰਦਾਰਾਂ ਤੋਂ ਹੀ ਮਿਲੀ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
