ਅਫ਼ਗਾਨਿਸਤਾਨ ਦੇ ਹਾਲਾਤ ਵੇਖ ਕੇ ਭਾਵੁਕ ਹੋਈ ਪ੍ਰਿਟੀ ਜ਼ਿੰਟਾ, ਲੋਕਾਂ ਦੀ ਸਲਾਮਤੀ ਲਈ ਕੀਤੀ ਦੁਆ

Wednesday, Aug 18, 2021 - 02:01 PM (IST)

ਮੁੰਬਈ (ਬਿਊਰੋ) - ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਬੁਲ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹ ਦਿਲ ਦਹਿਲਾ ਦੇਣ ਵਾਲੀਆਂ ਹਨ। ਅਫ਼ਗਾਨਿਸਤਾਨ 'ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਸੜਕਾਂ ਤੋਂ ਲੈ ਕੇ ਏਅਰਪੋਰਟ ਤੱਕ ਲੱਖਾਂ ਦੀ ਗਿਣਤੀ 'ਚ ਭੀੜ ਦਿਖਾਈ ਦੇ ਰਹੀ ਹੈ। ਲੋਕ ਬੇਹਾਲ ਹਨ ਅਤੇ ਕਿਸੇ ਵੀ ਤਰੀਕੇ ਨਾਲ ਅਫ਼ਗਾਨਿਸਤਾਨ 'ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਏਅਰਪੋਰਟ 'ਤੇ ਭੀੜ ਇੰਨੀਂ ਕੁ ਹੈ ਕਿ ਜਹਾਜ਼ਾਂ ਦੇ ਸੰਚਾਲਨ 'ਤੇ ਰੋਕ ਲਗਾ ਦਿੱਤੀ ਗਈ ਹੈ।

PunjabKesari

ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਾਰੀਆਂ ਕਮਰਸ਼ੀਅਲ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਥੋਂ ਸਿਰਫ਼ ਆਰਮੀ ਜਹਾਜ਼ਾਂ ਦੇ ਸੰਚਾਲਨ ਨੂੰ ਆਗਿਆ ਦਿੱਤੀ ਗਈ। ਅਫ਼ਗਾਨਿਸਤਾਨ 'ਚ ਹਾਲਾਤ ਇਸ ਤਰ੍ਹਾਂ ਦੇ ਹੋ ਚੁੱਕੇ ਹਨ ਕਿ ਲੋਕ ਜਹਾਜ਼ਾਂ ਦੇ ਟਾਇਰਾਂ ਨਾਲ ਲਟਕ ਕੇ ਵੀ ਸਫ਼ਰ ਕਰਨ ਨੂੰ ਤਿਆਰ ਹਨ, ਜਿਸ ਕਾਰਨ ਬੀਤੇ ਦਿਨ ਕਈ ਲੋਕਾਂ ਦੀ ਮੌਤ ਵੀ ਹੋ ਗਈ।

PunjabKesari

ਅਫ਼ਗਾਨਿਸਤਾਨ 'ਚ ਲਗਾਤਾਰ ਵਿਗੜ ਰਹੇ ਹਾਲਾਤਾਂ ਨੂੰ ਲੈ ਕੇ ਬਾਲੀਵੁੱਡ ਇੰਡਸਟਰੀ ਨੇ ਵੀ ਚਿੰਤਾ ਜਤਾਈ ਹੈ। ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਵੀ ਟਵੀਟ ਕਰਕੇ ਅਫ਼ਗਾਨਿਸਤਾਨ ਦੇ ਹਾਲਾਤਾਂ 'ਤੇ ਚਿੰਤਾ ਜਤਾਈ ਹੈ। ਪ੍ਰਿਟੀ ਜ਼ਿੰਟਾ ਨੇ ਆਪਣੇ ਟਵੀਟ 'ਚ ਲਿਖਿਆ ਕਿ ''ਭਾਰਤੀ ਅਤੇ ਹੋਰ ਵੀ ਕਈ ਦੇਸ਼ਾਂ ਦੇ ਲੋਕ ਅਫ਼ਗਾਨਿਸਤਾਨ 'ਚ ਫਸੇ ਹੋਏ ਹਨ। ਉਮੀਦ ਹੈ ਕਿ ਉਨ੍ਹਾਂ ਨੂੰ ਜਲਦ ਹੀ ਘਰਾਂ 'ਚ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ। ਮੈਂ ਅਫ਼ਗਾਨਿਸਤਾਨ ਦੇ ਅਜਿਹੇ ਦ੍ਰਿਸ਼ ਦੇਖ ਕੇ ਬਹੁਤ ਦੁਖੀ ਹਾਂ। ਪ੍ਰਮਾਤਮਾ ਉਨ੍ਹਾਂ ਦੀ ਮਦਦ ਕਰੇ।'' ਇਸ ਦੇ ਨਾਲ ਹੀ ਅਦਾਕਾਰਾ ਨੇ ਅਫ਼ਗਾਨਿਸਤਾਨ ਦੇ ਲੋਕਾਂ ਦੀ ਸਲਾਮਤੀ ਲਈ ਵੀ ਦੁਆ ਕੀਤੀ ਹੈ।  

ਨੋਟ - ਪ੍ਰਿਟੀ ਜ਼ਿੰਟਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News