ਰਾਜਨੀਤੀ ''ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

Thursday, Sep 17, 2026 - 01:37 PM (IST)

ਰਾਜਨੀਤੀ ''ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਆਪਣੀ ਆਉਣ ਵਾਲੀ ਫਿਲਮ 'ਵਾਈਬ' ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ। ਕੁਨਾਲ ਖੇਮੂ ਦੁਆਰਾ ਨਿਰਦੇਸ਼ਤ, ਇਹ ਜਾਸੂਸੀ ਕਾਮੇਡੀ-ਡਰਾਮਾ 18 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਉਥੇ ਹੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਨੇ ਐਕਸ ਹੈਂਡਲ 'ਤੇ #Pzchat' ਨਾਂ ਦੇ ਇਕ Ask Me ਸੈਸ਼ਨ ਰੱਖਿਆ, ਜਿੱਥੇ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ।

ਇਹ ਵੀ ਪੜ੍ਹੋ: 900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ ਆਈ ਫੋਟੋ ਵੇਖ ਡਰ ਗਏ ਫੈਨਜ਼

PunjabKesari

ਇਸ ਦੌਰਾਨ ਇਕ ਪ੍ਰਸ਼ੰਸਕ ਨੇ ਸਵਾਲ ਕੀਤਾ, ਕੀ ਤੁਸੀਂ ਭਵਿੱਖ ਵਿੱਚ ਕਦੇ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਸੋਚਦੇ ਹੋ?, ਜਿਸ ਦਾ ਜਵਾਬ ਅਦਾਕਾਰਾ ਸਪਸ਼ੱਟ ਸ਼ਬਦਾਂ ਵਿੱਚ ਦਿੱਤਾ। ਅਦਾਕਾਰ ਨੇ ਕਿਹਾ, "ਸਿਆਸਤ ਲਈ ਅਜੇ ਨਾਂਹ!"

ਇਹ ਵੀ ਪੜ੍ਹੋ: ਕੇਂਦਰ ਨੇ ਕੀਤਾ ਫ਼ਿਲਮ ਸੈਂਸਰ ਬੋਰਡ ਦਾ ਗਠਨ ! ਪ੍ਰਿਟੀ ਜ਼ਿੰਟਾ, ਸੁਨੀਲ ਸ਼ੈੱਟੀ ਤੇ ਹੰਸਰਾਜ ਸਣੇ ਕਈ ਦਿੱਗਜਾਂ ਦੇ ਨਾਂ ਸ਼ਾਮਲ

PunjabKesari

ਆਪਣੇ #Pzchat ਸੈਸ਼ਨ ਦੇ ਅੰਤ ਵਿੱਚ, ਪ੍ਰੀਤੀ ਨੇ ਸਵਾਲ-ਜਵਾਬ ਸੈਸ਼ਨ ਵਿੱਚ ਹਿੱਸਾ ਲੈਣ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਮੀਦ ਹੈ ਕਿ ਤੁਸੀਂ ਵੀ ਇਸ ਚੈਟ ਦਾ ਓਨਾ ਹੀ ਆਨੰਦ ਲਿਆ ਹੋਵੇਗਾ ਜਿੰਨਾ ਮੈਂ ਲਿਆ। 18 ਸਤੰਬਰ ਨੂੰ ਸਿਨੇਮਾਘਰਾਂ ਵਿੱਚ 'VIBE' ਦੇਖਣਾ ਨਾ ਭੁੱਲਣਾ। ਫਿਲਮ ਦੇ ਪ੍ਰਚਾਰ ਲਈ ਮੁਆਫੀ ਚਾਹੁੰਦੀ ਹਾਂ, ਪਰ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕੀ ਕਿਉਂਕਿ ਮੇਰੀ ਫਿਲਮ ਆ ਰਹੀ ਹੈ ਅਤੇ ਮੈਂ ਭਾਰਤ ਤੋਂ ਦੂਰ ਹਾਂ।

ਇਹ ਵੀ ਪੜ੍ਹੋ: ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News