ਭਾਰਤੀ ਸਿੰਘ ਨੇ ਪਹਿਲੀ ਵਾਰ ਫਲਾਂਟ ਕੀਤਾ ''ਬੇਬੀ ਬੰਪ'', ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Monday, Dec 20, 2021 - 05:14 PM (IST)

ਭਾਰਤੀ ਸਿੰਘ ਨੇ ਪਹਿਲੀ ਵਾਰ ਫਲਾਂਟ ਕੀਤਾ ''ਬੇਬੀ ਬੰਪ'', ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਨਵੀਂ ਦਿੱਲੀ (ਬਿਊਰੋ) - ਕਾਮੇਡੀਅਨ ਭਾਰਤੀ ਸਿੰਘ ਜਲਦ ਹੀ ਮਾਂ ਬਣਨ ਜਾ ਰਹੀ ਹੈ। ਕੁਝ ਦਿਨ ਪਹਿਲਾਂ ਭਾਰਤੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਦਿੱਤੀ ਸੀ। ਇਸ ਦੇ ਨਾਲ ਹੀ ਭਾਰਤੀ ਸਿੰਘ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ 'ਚ ਪ੍ਰੈਗਨੈਂਸੀ ਬਾਰੇ ਪਤਾ ਲੱਗਣ 'ਤੇ ਉਸ ਨੇ ਪ੍ਰਤੀਕਿਰਿਆ ਦਿੱਤੀ ਸੀ। ਹੁਣ ਭਾਰਤੀ ਸਿੰਘ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ 'ਬੇਬੀ ਬੰਪ' ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਭਾਰਤੀ ਨੇ ਸਾਂਝਾ ਕੀਤਾ ਪਿਆਰਾ ਵੀਡੀਓ
ਭਾਰਤੀ ਸਿੰਘ ਵਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਉਹ ਮੇਕਅੱਪ ਦੇ ਨਾਲ ਇੱਕ ਤੋਂ ਬਾਅਦ ਇੱਕ ਕਈ ਡਰੈੱਸਾਂ ਬਦਲਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਫਾਲੋਅਰਜ਼ ਨੂੰ ਦੱਸ ਰਹੀ ਹੈ ਕਿ ਉਹ ਮਾਂ ਬਣ ਕੇ ਕਿੰਨੀ ਖੁਸ਼ ਹੈ। ਵੀਡੀਓ ਸ਼ੇਅਰ ਕਰਦੇ ਹੋਏ ਭਾਰਤੀ ਸਿੰਘ ਨੇ ਕੈਪਸ਼ਨ 'ਚ ਲਿਖਿਆ, ''ਮੈਂ ਮਾਂ ਬਣਨ ਵਾਲੀ ਹਾਂ, ਬਹੁਤ ਮਜ਼ਾ ਆ ਰਿਹਾ ਮੰਮੀ ਬਣਨ 'ਚ।'' ਭਾਰਤੀ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਅਤੇ ਟੀਵੀ ਇੰਡਸਟਰੀ ਦੀਆਂ ਹਸਤੀਆਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਕਰੀਬੀ ਨੇ ਵੀ ਦਿੱਤੀ ਸੀ ਭਾਰਤੀ ਸਿੰਘ ਦੀ ਪ੍ਰੈਗਨੈਂਸੀ ਦੀ ਖ਼ਬਰ
ਦੱਸ ਦਈਏ ਕਿ ਭਾਰਤੀ ਸਿੰਘ ਤੋਂ ਪਹਿਲਾਂ ਉਸ ਦੇ ਇਕ ਕਰੀਬੀ ਦੋਸਤ ਨੇ ਮੀਡੀਆ 'ਚ ਉਸ ਦੀ ਪ੍ਰੈਗਨੈਂਸੀ ਦੀ ਖ਼ਬਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ੁਰੂਆਤੀ ਪੜਾਅ ਹੈ। ਭਾਰਤੀ ਸਿੰਘ ਆਪਣੇ ਕੰਮ ਤੋਂ ਛੁੱਟੀ ਲੈ ਕੇ ਆਰਾਮ ਕਰ ਰਹੀ ਹੈ। ਉਹ ਇਸ ਸਮੇਂ ਲੋ-ਪ੍ਰੋਫਾਈਲ ਬਣਨਾ ਚਾਹੁੰਦੀ ਹੈ ਅਤੇ ਇਸ ਲਈ ਉਹ ਜ਼ਿਆਦਾ ਨਹੀਂ ਘੁੰਮ ਰਹੀ ਹੈ। 

PunjabKesari
ਖ਼ਬਰਾਂ ਮੁਤਾਬਕ ਭਾਰਤੀ ਸਿੰਘ ਜਲਦ ਹੀ ਕੁਝ ਦਿਨਾਂ 'ਚ ਆਪਣਾ ਕੰਮ ਮੁੜ ਸ਼ੁਰੂ ਕਰੇਗੀ। ਉਹ ਕਪਿਲ ਸ਼ਰਮਾ ਦੇ ਸ਼ੋਅ 'ਚ ਸ਼ਾਮਲ ਹੋਣ ਜਾ ਰਹੀ ਹੈ। ਬ੍ਰੇਕ ਤੋਂ ਬਾਅਦ ਭਾਰਤੀ ਆਪਣੇ ਗੇਮ ਸ਼ੋਅ 'ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ, ਜੋ ਕੁਝ ਹਫ਼ਤਿਆਂ 'ਚ ਸ਼ੁਰੂ ਹੋ ਸਕਦਾ ਹੈ।

PunjabKesari

ਅਪ੍ਰੈਲ 'ਚ ਦੇਵੇਗੀ ਬੱਚੇ ਨੂੰ ਜਨਮ
ਦੱਸਣਯੋਗ ਹੈ ਕਿ ਭਾਰਤੀ ਸਿੰਘ ਦੀ ਪ੍ਰੈਗਨੈਂਸੀ ਨੂੰ 5 ਮਹੀਨੇ ਹੋ ਗਏ ਹਨ ਅਤੇ ਉਨ੍ਹਾਂ ਦੀ ਡਿਲੀਵਰੀ ਡੇਟ ਅਪ੍ਰੈਲ 'ਚ ਹੈ। ਹਾਲ ਹੀ 'ਚ ਭਾਰਤੀ ਸਿੰਘ ਨੇ ਬਾਂਬੇ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਆਪਣੀ ਪ੍ਰੈਗਨੈਂਸੀ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਭਾਰਤੀ ਸਿੰਘ ਦਾ ਕਹਿਣਾ ਹੈ ਕਿ, ''ਸ਼ੁਰੂਆਤੀ ਦੌਰ 'ਚ ਉਨ੍ਹਾਂ ਦੇ ਪਰਿਵਾਰ ਨੇ ਕਿਸੇ ਨੂੰ ਵੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਸਾਂਝੀਆਂ ਕਰਨ ਤੋਂ ਮਨ੍ਹਾ ਕੀਤਾ ਸੀ, ਇਸ ਲਈ ਚਾਰ ਮਹੀਨੇ ਪੂਰੇ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਖੁਸ਼ਖਬਰੀ ਸਾਰਿਆਂ ਨਾਲ ਸਾਂਝੀ ਕੀਤੀ।''

PunjabKesari

ਬਾਂਬੇ ਟਾਈਮਜ਼ ਨਾਲ ਗੱਲ ਕਰਦੇ ਹੋਏ ਭਾਰਤੀ ਨੇ ਕਿਹਾ ਕਿ, ''ਮੇਰਾ ਪਤੀ ਹਰਸ਼ ਗਰਭ ਅਵਸਥਾ ਨੂੰ ਲੈ ਕੇ ਉਸ ਤੋਂ ਜ਼ਿਆਦਾ ਖੁਸ਼ ਸੀ। ਉਹ ਦੱਸਦੀ ਹੈ ਕਿ ਹਰਸ਼ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ, ਇਸ ਲਈ ਜਦੋਂ ਭਾਰਤੀ ਨੇ ਹਰਸ਼ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਉਸ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਗਏ।''

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News