ਗਰਭਵਤੀ ਆਲੀਆ ਭੱਟ ਨੇ ਸ਼ਾਰਟ ਡਰੈੱਸ ’ਚ ਲੁਕਾਇਆ ਬੇਬੀ ਬੰਪ, ਚਿਹਰੇ ’ਤੇ ਦਿਖਾਈ ਦਿੱਤਾ ਗਲੋਅ

Saturday, Aug 20, 2022 - 02:07 PM (IST)

ਗਰਭਵਤੀ ਆਲੀਆ ਭੱਟ ਨੇ ਸ਼ਾਰਟ ਡਰੈੱਸ ’ਚ ਲੁਕਾਇਆ ਬੇਬੀ ਬੰਪ, ਚਿਹਰੇ ’ਤੇ ਦਿਖਾਈ ਦਿੱਤਾ ਗਲੋਅ

ਮੁੰਬਈ-  ਬਾਲੀਵੁੱਡ ਅਦਾਕਾਰਾ ਆਲੀਆ ਭੱਟ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅੱਜ ਆਲੀਆ ਨੂੰ ਇੰਡਸਟਰੀ ਦੀਆਂ ਟੌਪ ਅਦਾਕਾਰਾ ’ਚ ਗਿਣਿਆ ਜਾਂਦਾ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਆਲੀਆ ਨੂੰ ਅਕਸਰ ਅਜਿਹੇ ਆਊਟਫ਼ਿਟਸ ਕੈਰੀ ਕਰਦੇ ਦੇਖਿਆ ਗਿਆ ਹੈ, ਜਿਸ ’ਚ ਉਹ ਬੇਬੀ ਬੰਪ ਨੂੰ ਆਸਾਨੀ ਨਾਲ ਲੁਕਾ ਲੈਂਦੀ ਹੈ।

PunjabKesari

ਇਹ ਵੀ ਪੜ੍ਹੋ : ਟੀ.ਵੀ ਅਦਾਕਾਰਾ ਕਨਿਸ਼ਕ ਸੋਨੀ ਨੇ ਆਪਣੇ ਆਪ ਨਾਲ ਕਰਵਾਇਆ ਵਿਆਹ, ਕਿਹਾ- ‘ਮੈਨੂੰ ਆਦਮੀ ਦੀ ਲੋੜ ਨਹੀਂ’

ਹਾਲ ਹੀ ’ਚ ਆਲੀਆ ਡਾਇਰੈਕਟਰ ਕਰਨ ਜੌਹਰ ਦੇ ਘਰ ਪਹੁੰਚੀ ਸੀ, ਜਿੱਥੇ ਉਸ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਹੀ ਸੀ। ਸਾਹਮਣੇ ਆਈਆਂ ਤਸਵੀਰਾਂ ’ਚ ਮੌਮ-ਟੂ-ਬੀ  ਆਲੀਆ ਨੇ ਬਲੂ ਕਲਰ ਦੀ ਡਰੈੱਸ ਪਾਈ ਹੋਈ ਹੈ।

PunjabKesari

ਇਸ ’ਤੇ ਅਦਾਕਾਰਾ ਨੇ ਵਾਈਟ ਕਲਰ ਦੀ ਡੈਨਿਮ ਪਾਈ ਹੋਈ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

PunjabKesari

ਸਫ਼ੈਦ ਜੁੱਤੀ ਹੂਪ ਈਅਰਰਿੰਗਸ ਨਾਲ ਲੁੱਕ ਨੂੰ ਪੂਰਾ ਕੀਤਾ। ਇਨ੍ਹੀਂ ਦਿਨੀਂ ਹਸੀਨਾ ਜ਼ਿਆਦਾਤਰ ਅਜਿਹੇ ਕੱਪੜੇ ਪਾਉਂਦੀ ਜਿਸ ’ਚ ਉਸ ਦਾ ਬੇਬੀ ਬੰਪ ਆਸਾਨੀ ਨਾਲ ਲੁਕ ਜਾਂਦਾ ਹੈ।

PunjabKesari

ਕੁਝ ਅਜਿਹਾ ਹੀ ਉਸ ਦੇ ਇਸ ਲੁੱਕ ’ਚ ਵੀ ਦੇਖਣ ਨੂੰ ਮਿਲਿਆ, ਜਿਸ ’ਚ ਕਾਫ਼ੀ ਆਰਾਮਦਾਇਕ ਕੱਪੜਿਆਂ ’ਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਭਾਰਤੀ ਨੇ ਕਪਿਲ ਸ਼ਰਮਾ ਸ਼ੋਅ ਛੱਡਣ ਦਾ ਲਿਆ ਫ਼ੈਸਲਾ, ਹੁਣ ‘ਸਾਰੇਗਾਮਾਪਾ ਲਿਟਲ ਚੈਂਪਸ 9’ ’ਚ ਆਵੇਗੀ ਨਜ਼ਰ

PunjabKesari

ਤਸਵੀਰਾਂ ’ਚ ਆਲੀਆ ਦੇ ਚਿਹਰੇ ’ਤੇ ਗਰਭ ਅਵਸਥਾ ਦੀ ਚਮਕ ਸਾਫ਼ ਦਿਖਾਈ ਦੇ ਰਹੀ ਹੈ। ਆਲੀਆ ਇਨ੍ਹਾਂ ਤਸਵੀਰਾਂ ’ਚ ਕਾਫ਼ੀ ਕਿਊਟ ਲੱਗ ਰਹੀ ਹੈ। ਪ੍ਰਸ਼ੰਸਕ ਤਸਵੀਰਾਂ ਨੂੰ ਬੇਹੱਦ ਪਿਆਰ ਦੇ ਰਹੇ ਹਨ।


 


author

Shivani Bassan

Content Editor

Related News